'ਆਪ' ਦੇ ਇਕ ਦਰਜਨ ਆਗੂਆਂ ਨੇ ਪਾਰਟੀ ਤੋਂ ਦਿਤੇ ਅਸਤੀਫ਼ੇ
ਆਮ ਆਦਮੀ ਪਾਰਟੀ ਦੇ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਨੂੰ ਗੈਰ ਸੰਵਿਧਾਨਕ ਢੰਗ ਨਾਲ ਹਟਾਏ ਜਾਣ ਤੋਂ ਬਾਅਦ ਆਮ ਆਦਮੀ ਪਾਰਟੀ...........
ਮਹਿਲ ਕਲਾਂ : ਆਮ ਆਦਮੀ ਪਾਰਟੀ ਦੇ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਨੂੰ ਗੈਰ ਸੰਵਿਧਾਨਕ ਢੰਗ ਨਾਲ ਹਟਾਏ ਜਾਣ ਤੋਂ ਬਾਅਦ ਆਮ ਆਦਮੀ ਪਾਰਟੀ ਚ ਉਠਿਆਂ ਤੂਫਾਨ ਥੰਮਨ ਦਾ ਨਾਮ ਨਹੀ ਲੈ ਰਿਹਾ ਜਿਸ ਦੇ ਚਲਦੇ ਅੱਜ ਵਿਧਾਨ ਸਭਾ ਹਲਕਾ ਮਹਿਲ ਕਲਾਂ ਦੇ ਵੱਖ ਵੱਖ ਤੇ ਪਾਰਟੀ ਲਈ ਕੰਮ ਕਰਦੇ 1 ਦਰਜਨ ਕਰੀਬ ਆਗੂਆਂ ਵਲੋਂ ਕੌਮੀ ਪ੍ਰਧਾਨ ਅਰਵਿੰਦ ਕੇਜਰੀਵਾਲ ਦੇ ਨਾਮ ਪਾਰਟੀ ਤੋਂ ਰੋਸ ਵਜੋਂ ਲਿਖਤੀ ਅਸਤੀਫ਼ੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਦੇ ਦਫ਼ਤਰ ਇੰਚਾਰਜ ਕਰਮਜੀਤ ਸਿੰਘ ਉੱਪਲ ਨੂੰ ਸੌਂਪੇ ਗਏ।
ਇਸ ਮੌਕੇ ਟਕਸਾਲੀ ਆਗੂ ਤੇ ਕਿਸਾਨ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਨਛੱਤਰ ਸਿੰਘ ਕਲਕੱਤਾ, ਯੂਥ ਵਿੰਗ ਦੇ ਹਲਕਾ ਪ੍ਰਧਾਨ ਗਗਨਜੀਤ ਸਿੰਘ ਸਰਾਂ, ਸਰਕਲ ਪ੍ਰਧਾਨ ਦਰਸਨ ਸਿੰਘ ਠੀਕਰੀਵਾਲ, ਬਲਾਕ ਪ੍ਰਧਾਨ ਅਮਨਦੀਪ ਸਿੰਘ ਟੱਲੇਵਾਲ, ਪ੍ਰਗਟ ਸਿੰਘ ਮਹਿਲ ਖੁਰਦ, ਸਰਕਲ ਪ੍ਰਧਾਨ ਮਲਕੀਤ ਸਿੰਘ ਮਹਿਲ ਕਲਾਂ, ਲੀਗਲ ਸੈਲ ਪੰਜਾਬ ਦੇ ਸਹਾਇਕ ਇੰਚਾਰਜ ਜਸਵੀਰ ਸਿੰਘ, ਮੁਲਾਜ਼ਮ ਵਿੰਗ ਦੇ ਬਹਾਦਰ ਸਿੰਘ ਜੌਹਲ ਅਤੇ ਹਰਦੀਪ ਸਿੰਘ ਟੱਲੇਵਾਲ ਨੇ ਕਿਹਾ ਆਪ ਦੇ ਕੌਮੀ ਕਨਵੀਨਰ ਤੇ ਦਿੱਲੀ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸਮੇਤ ਸਮੁੱਚੀ ਦਿੱਲੀ ਦੀ ਹਾਈਕਮਾਂਡ ਵੱਲੋਂ ਪੰਜਾਬ ਦੇ ਮਾਮਲਿਆਂ ਚ ਲਏ ਜਾ ਰਹੇ
ਬੇਲੋੜੇ ਫੈਸਲਿਆਂ ਤੇ ਦਖ਼ਲਅੰਦਾਜੀ ਕਾਰਨ ਪਾਰਟੀ 'ਚ ਦਿਨੋਂ ਦਿਨ ਨਿਘਾਰ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਵਿਰੋਧੀ ਧਿਰ ਦੇ ਨੇਤਾ ਦੀ ਜ਼ਿੰਮੇਵਾਰੀ ਨਿਭਾਉਂਦੇ ਆ ਰਹੇ ਬੇਬਾਕ ਤੇ ਪੰਜਾਬ ਦਰਦੀ ਨਿਧੜਕ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਬਿਨਾ ਨੋਟਿਸ ਦਿਤੇ ਬਟਨ ਨਾਲ ਹਟਾਉਣ ਨੂੰ ਮੰਦਭਾਗਾ ਕਰਾਰ ਦਿੰਦਿਆਂ ਇਸ ਦੀ ਨਿਖੇਧੀ ਕਰਦਿਆਂ ਕਿਹਾ ਕਿ ਕੇਜਰੀਵਾਲ ਇਕ ਤਾਨਾਸ਼ਾਹ ਵਾਂਗ ਬੇਲੋੜੇ ਫ਼ੈਸਲੇ ਪੰਜਾਬ 'ਤੇ ਥੋਪ ਰਿਹਾ ਹੈ, ਜਿਸ ਕਰ ਕੇ ਪਾਰਟੀ ਦੀ ਹਾਲਤ ਦਿਨ ਬ ਦਿਨ ਨਿਘਰਦੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਵਿਧਾਨ ਸਭਾ ਹਲਕਾ ਮਹਿਲ ਕਲਾਂ ਤੋਂ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਹਲਕੇ ਵਲੰਟੀਅਰਾਂ ਅਤੇ ਐਨ ਆਰ ਆਈਜ਼ ਵੀਰਾਂ ਨੇ ਤਨ,ਮਨ,ਧਨ ਨਾਲ ਸੇਵਾ ਕਰਕੇ ਪੰਡੋਰੀ ਨੂੰ ਵਿਧਾਨ ਸਭਾ ਦੀਆਂ ਪੌੜੀਆਂ ਚੜਾਇਆ ਸੀ। ਪਰ ਵਿਧਾਇਕ ਵਰਕਰਾਂ ਦੀ ਕਦਰ ਨਹੀ ਕੀਤੀ ਸਗੋਂ ਦਿੱਲੀ ਚਾਪਲੂਸੀ ਵਿੱਚ ਲੱਗ ਕੇ ਹਲਕੇ ਦੇ ਲੋਕਾਂ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਉਨ੍ਹਾਂ ਕਿਹਾ ਕਿ ਅਸੀ ਦਿੱਲੀ ਵੱਲੋਂ ਜਾਰੀ ਕੀਤੀ ਕਿਸੇ ਵੀ ਹਦਾਇਤ ਤੇ ਪਾਰਟੀ ਦੇ ਕਿਸੇ ਵੀ ਸਮਾਗਮ ਵਿਚ ਸ਼ਿਰਕਤ ਨਹੀ ਕਰਾਂਗੇ।
ਅਗਰ ਸੁਖਪਾਲ ਸਿੰਘ ਖਹਿਰਾ ਵੱਲੋਂ ਦਿੱਤੇ ਹਰ ਪ੍ਰੋਗਰਾਮ,ਮੀਟਿੰਗ ਵਿੱਚ ਸ਼ਮੂਲੀਅਤ ਕਰਨਗੇ ਅਤੇ ਸੁਖਪਾਲ ਸਿੰਘ ਖਹਿਰਾ ਨਾਲ ਚਟਾਨ ਵਾਂਗ ਖੜ੍ਹੇ ਹਨ। ਇਸ ਸਬੰਧੀ ਹਲਕਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਕਿਹਾ ਕਿ ਉਹ ਪਾਰਟੀ ਵਰਕਰਾਂ ਦਾ ਪਹਿਲਾ ਵਾਂਗ ਹੀ ਸਤਿਕਾਰ ਕਰਦੇ ਹਨ । ਅਸੀ ਪਾਰਟੀ ਵਿੱਚ ਪਿਛਲੇ ਕੁਝ ਦਿਨਾਂ ਤੋਂ ਆਏ ਸੰਕਟ ਨੂੰ ਸੁਲਝਾਉਣ ਦੇ ਲਈ ਚਾਰ ਵਿਧਾਇਕ ਹਾਈਕਮਾਂਡ ਨਾ ਗੱਲ ਕਰ ਰਹੇ ਹਾਂ। ਜਿਸ ਦੇ ਬਾਅਦ ਆਉਦੇਂ ਦਿਨਾਂ ਚ ਉਕਤ ਸਮੱਸਿਆ ਹੱਲ ਹੋ ਜਾਏਗੀ।