ਤੜਫਦੇ ਗੁਰਸਿੱਖ ਨੂੰ ਦੇਖਦੇ ਰਹੇ ਲੋਕ, ਫੇਰ ਦੋ ਸਿੰਘਾਂ ਨੇ ਕੀਤੀ ਮਦਦ

ਏਜੰਸੀ

ਖ਼ਬਰਾਂ, ਪੰਜਾਬ

ਇਸ ਘਟਨਾ ਦੀ ਜਾਣਕਾਰੀ ਨਵਤੇਜ ਗੁੱਗੂ ਨੇ ਲਾਈਵ ਹੋ...

Social Media People Watching Suffering Gursikh Two Singhs Helped

ਬਟਾਲਾ: ਸ਼੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਜਾ ਰਹੇ ਦੋ ਸਿੰਘਾਂ ਨੇ ਰਸਤੇ ਵਿਚ ਦੇਖਿਆ ਕਿ ਇਕ ਸਿੱਖ ਵਿਅਕਤੀ ਦਾ ਐਕਸੀਡੈਂਟ ਹੋਇਆ ਪਿਆ ਹੈ ਤਾਂ ਉਹਨਾਂ ਨੇ ਤੁਰੰਤ ਉਸ ਦੀ ਮਦਦ ਕਰਨੀ ਚਾਹੀ। ਉਹਨਾਂ ਨੇ 108 ਨੰਬਰ ਐਂਬੂਲੈਂਸ ਨੂੰ ਫੋਨ ਕੀਤਾ ਪਰ ਐਂਬੂਲੈਂਸ ਨਾ ਪਹੁੰਚੀ। ਉਸ ਤੋਂ ਬਾਅਦ ਉਹਨਾਂ ਨੇ ਆਟੋ ਤੇ ਮਰੀਜ਼ ਨੂੰ ਬਟਾਲਾ ਨਵਤੇਜ ਹਿਊਮਿਨਿਟੀ ਹਸਪਤਾਲ ਵਿਚ ਲਿਆਂਦਾ।

ਇਸ ਘਟਨਾ ਦੀ ਜਾਣਕਾਰੀ ਨਵਤੇਜ ਗੁੱਗੂ ਨੇ ਲਾਈਵ ਹੋ ਕੇ ਦਿੱਤੀ ਹੈ ਤੇ ਨਾਲ ਹੀ ਉਹਨਾਂ ਨੇ ਸਿੱਖ ਵਿਅਕਤੀਆਂ ਬਾਰੇ ਦਸਿਆ ਜਿਹਨਾਂ ਨੇ ਮਰੀਜ਼ ਦੀ ਸਹਾਇਤਾ ਕੀਤੀ ਹੈ। ਜਿਸ ਸਿੱਖ ਨਾਲ ਘਟਨਾ ਵਾਪਰੀ ਹੈ ਉਹ ਰਿਕਸ਼ਾ ਚਲਾ ਕੇ ਅਪਣਾ ਗੁਜ਼ਾਰਾ ਕਰਦੇ ਹਨ ਤੇ ਉਹਨਾਂ ਦੀ ਆਰਥਿਕ ਹਾਲਤ ਵੀ ਬਿਲਕੁੱਲ ਹੀ ਮਾੜੀ ਹੈ। ਨਵਤੇਜ ਗੁੱਗੂ ਵੱਲੋਂ ਬਟਾਲਾ ਵਿਚ ਨਵਤੇਜ ਹਿਊਮਿਨਿਟੀ ਚੈਰੀਟੇਬਲ ਖੋਲ੍ਹਿਆ ਗਿਆ ਹੈ ਜਿੱਥੇ ਕਿ ਉਹ ਲੋਕਾਂ ਦਾ ਮੁਫ਼ਤ ਇਲਾਜ ਕਰਦੇ ਹਨ।

ਨਵਤੇਜ ਗੁੱਗੂ ਨੇ ਸਮਾਜ ਸੇਵੀਆਂ ਨੂੰ ਇਹੀ ਅਪੀਲ ਕੀਤੀ ਹੈ ਕਿ ਉਹ ਜਦੋਂ ਕਿਸੇ ਮਰੀਜ਼ ਦੀ ਮਦਦ ਕਰਦੇ ਹਨ ਤਾਂ ਉਹਨਾਂ ਨੂੰ ਪ੍ਰਾਈਵੇਟ ਹਸਪਤਾਲ ਵਿਚ ਲਿਜਾਣ ਦੀ ਥਾਂ ਨਵਤੇਜ ਚੈਰੀਟੇਬਲ ਵਿਚ ਲੈ ਕੇ ਆਉਣ ਕਿਉਂ ਕਿ ਇੱਥੇ ਉਹ ਮਰੀਜ਼ਾਂ ਦਾ ਬਿਲਕੁੱਲ ਮੁਫ਼ਤ ਇਲਾਜ ਕਰਦੇ ਹਨ। ਉੱਥੇ ਹੀ ਉਹਨਾਂ ਨੇ ਐਨਆਰਆਈਜ਼ ਵੱਲੋਂ ਭੇਜੀ ਜਾਣ ਵਾਲੀ ਸੇਵਾ ਨੂੰ ਲੈ ਕੇ ਕਿਹਾ ਕਿ ਉਹ ਵੀ ਸੇਵਾ ਭੇਜਣ ਤੋਂ ਪਹਿਲਾਂ ਵੀਡੀਓ ਦੀ ਪੂਰੀ ਜਾਂਚ ਕਰ ਲੈਣ।

ਦਸ ਦਈਏ ਕਿ ਪਿਛਲੇ ਕੁੱਝ ਦਿਨਾਂ ਤੋਂ ਵਿਰੋਧੀਆਂ ਵੱਲੋਂ ਸਮਾਜ ਸੇਵੀਆਂ ਤੇ ਬਹੁਤ ਸਾਰੇ ਇਲਜ਼ਾਮ ਲਗਾਏ ਜਾ ਰਹੇ ਹਨ ਕਿ ਉਹ ਐਨਆਰਆਈਜ਼ ਵੱਲੋਂ ਭੇਜੇ ਪੈਸਿਆਂ ਦਾ ਗਲਤ ਇਸਤੇਮਾਲ ਕਰਦੇ ਹਨ। ਇਸ ਨੂੰ ਲੋਕਾਂ ਦੀ ਸੇਵਾ ਵਿਚ ਨਹੀਂ ਲਗਾਉਂਦੇ ਸਗੋਂ ਆਪਣੇ ਘਰ ਭਰਦੇ ਹਨ। ਇਸ ਤੇ ਕੁੱਝ ਸਮਾਜ ਸੇਵੀਆਂ ਨੇ ਵੀਡੀਓ ਪੋਸਟ ਕਰ ਕੇ ਅਪਣਾ ਪੱਖ ਰੱਖਿਆ ਹੈ। ਇਸ ਦੇ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਉਹ ਇਸ ਦਾ ਸਪੱਸ਼ਟੀਕਰਨ ਵੀ ਦੇਣਗੇ ਪਰ ਸਹੀ ਸਮਾਂ ਆਉਣ ਤੇ।

ਕੱਲ੍ਹ ਰੱਖੜੀ ਵਾਲੇ ਦਿਨ ਇਲਜ਼ਾਮ ਲੱਗਣ ਤੋਂ ਬਾਅਦ ਇਕ ਵਾਰ ਫਿਰ ਸਮਾਜ ਸੇਵੀ ਪੁਨੀਤ ਪੀਪੀ ਨੇ ਲਾਈਵ ਹੋ ਕੇ ਹੇਟਰਾਂ ਨੂੰ ਜਿੱਥੇ ਠੋਕਵੇਂ ਜਵਾਬ ਦਿੱਤੇ ਹਨ ਉੱਥੇ ਹੀ ਹੁਣ ਉਹਨਾਂ ਨੇ ਇਕ ਵੱਡਾ ਫ਼ੈਸਲਾ ਵੀ ਲਿਆ ਹੈ। ਪੁਨੀਤ ਨੇ ਕਿਹਾ ਕਿ ਉਹ ਸੇਵਾ ਬੰਦ ਨਹੀਂ ਕਰਨਗੇ ਤੇ ਹੇਟਰਾਂ ਨੂੰ ਵੀ ਕਿਹਾ ਕਿ ਉਹਨਾਂ ਨੇ ਤਾਂ ਅਜੇ ਸੇਵਾ ਵਿਚ ਪੈਰ ਹੀ ਰੱਖਿਆ ਸੀ ਤੇ ਹੇਟਰਾਂ ਨੇ ਪਹਿਲਾਂ ਹੀ ਉਹਨਾਂ ਨੂੰ ਫੇਲ੍ਹ ਕਰ ਦਿੱਤਾ।

ਉਹਨਾਂ ਨੂੰ ਸੇਵਾ ਦਾ ਮੌਕਾ ਤਾਂ ਦਿੰਦੇ ਫਿਰ ਜੱਜ ਕਰਦੇ ਕਿ ਉਹ ਸੇਵਾ ਸਹੀ ਢੰਗ ਨਾਲ ਕਰ ਰਹੇ ਹਨ ਜਾਂ ਨਹੀਂ। ਦਸ ਦਈਏ ਕਿ ਪੰਜਾਬ ਵਿਚ ਕਈ ਸਮਾਜ ਸੇਵੀਆਂ ਤੇ ਕੁੱਝ ਦਿਨਾਂ ਤੋਂ ਲਗਾਤਾਰ ਇਲਜ਼ਾਮ ਲਗਾਏ ਜਾ ਰਹੇ ਹਨ ਕਿ ਉਹ ਸੇਵਾ ਸਹੀ ਢੰਗ ਨਾਲ ਕੀਤੀ ਜਾਂਦੀ। ਪਰ ਹੁਣ ਸਮਾਜ ਸੇਵੀਆਂ ਨੇ ਵੀ ਕਹਿ ਦਿੱਤਾ ਹੈ ਕਿ ਉਹ ਵੀ ਅਪਣਾ ਸਪੱਸ਼ਟੀਕਰਨ ਜ਼ਰੂਰ ਦੇਣਗੇ।  

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow ਕਰੋ।