Spokesman ਦੀ ਖ਼ਬਰ ਦਾ ਅਸਰ, ਗਰੀਬ ਗੁਰਸਿੱਖ ਪਰਿਵਾਰ ਦੀ ਮਦਦ ਲਈ ਅੱਗੇ ਆਈਆਂ ਸਮਾਜ ਸੇਵੀ ਸੰਸਥਾਵਾਂ
ਉਹਨਾਂ ਨਾਲ ਗੱਲਬਾਤ ਕਰਨ ਲਈ ਸਪੋਕਸਮੈਨ ਟੀਮ ਉੱਥੇ ਪਹੁੰਚੀ...
ਅੰਮ੍ਰਿਤਸਰ: ਬੁੱਢਾ ਸਾਹਿਬ ਜੀ ਦੇ ਜਨਮ ਅਸਥਾਨ ਕੱਥੂਨੰਗਲ ਵਿਚ ਇਕ ਗ੍ਰੰਥੀ ਪਰਿਵਾਰ ਰਹਿੰਦਾ ਹੈ ਜੋ ਕਿ ਬਹੁਤ ਹੀ ਗਰੀਬ ਹੈ। ਉਹਨਾਂ ਦੀ ਹਾਲਤ ਦੇਖ ਕੇ ਹਰ ਕਿਸੇ ਨੂੰ ਤਰਸ ਆ ਜਾਵੇਗਾ। ਇਸ ਸੁਖਵਿੰਦਰ ਸਿੰਘ ਗ੍ਰੰਥੀ ਨੇ ਅਪਣੇ ਪਰਿਵਾਰ ਦਾ ਪੇਟ ਪਾਲਣ ਲਈ ਅਪਣੇ ਬੱਚਿਆਂ ਦੇ ਇਲਾਜ ਲਈ ਦਰ-ਦਰ ਦੀਆਂ ਠੋਕਰਾਂ ਖਾਣ ਲਈ ਮਜ਼ਬੂਰ ਹੈ।
ਉਹਨਾਂ ਨਾਲ ਗੱਲਬਾਤ ਕਰਨ ਲਈ ਸਪੋਕਸਮੈਨ ਟੀਮ ਉੱਥੇ ਪਹੁੰਚੀ ਤੇ ਉਹਨਾਂ ਦੇ ਹਾਲਾਤ ਬਾਰੇ ਜਾਣਕਾਰੀ ਲਈ। ਉਹਨਾਂ ਦੀ ਇਕ ਬੱਚੀ ਵੀ ਹੈ ਜੋ ਕਿ ਦਿਮਾਗ਼ੀ ਅਤੇ ਮਾਨਸਿਕ ਤੌਰ ਤੇ ਪੀੜਤ ਹੈ। ਇਸ ਗਰੀਬ ਪਰਿਵਾਰ ਦੀ ਰੋਜ਼ਾਨਾ ਸਪੋਕਸਮੈਨ ਟੀਮ ਵੱਲੋਂ ਇੰਟਰਵਿਊ ਲਈ ਗਈ ਸੀ। ਇਸ ਪਰਿਵਾਰ ਦੀ ਵੀਡੀਓ ਕਈ ਲੋਕਾਂ ਤੱਕ ਪੁੱਜੀ ਜਿਸ ਤੋਂ ਬਾਅਦ ਹੁਣ ਇਸ ਪਰਿਵਾਰ ਦੀ ਮਦਦ ਲਈ ਕਈ ਸੰਸਥਾਵਾਂ ਅੱਗੇ ਆਈਆਂ ਹਨ।
ਇਕ ਸੰਸਥਾ ਜਿਸ ਦਾ ਨਾਮ ਹੈ ਸੰਤ ਬਾਬਾ ਗੁਰਬਖ਼ਸ਼ ਸਿੰਘ ਜੀ ਸੰਗੀਤ ਐਂਡ ਗਤਕਾ ਕਲੱਬ ਜੋ ਕਿ ਇਸ ਗਰੀਬ ਪਰਿਵਾਰ ਦੀ ਮਦਦ ਲਈ ਅੱਗੇ ਆਈ ਹੈ। ਉਹਨਾਂ ਕਿਹਾ ਕਿ ਇਸ ਪਰਿਵਾਰ ਦੀ ਹਾਲਤ ਬਹੁਤ ਹੀ ਤਰਸਯੋਗ ਹੈ। ਪਰਿਵਾਰ ਵਿਚ ਇਕ ਛੋਟੀ ਬੱਚੀ ਹੈ ਜੋ ਕਿ ਮਾਨਸਿਕ ਤੇ ਦਿਮਾਗ਼ੀ ਤੌਰ ਤੇ ਬਹੁਤ ਹੀ ਪੀੜਤ ਹੈ।
ਇਸ ਤੋਂ ਇਲਾਵਾ ਜੇ ਘਰ ਦੀ ਗੱਲ ਕੀਤੀ ਜਾਵੇ ਤਾਂ ਇਕ ਛੋਟੇ ਜਿਹੇ ਕਮਰੇ ਵਿਚ 3 ਪਰਿਵਾਰ ਰਹਿ ਰਹੇ ਹਨ ਅਤੇ ਬਾਥਰੂਮ ਤੇ ਪਾਣੀ ਦਾ ਵੀ ਕੋਈ ਖਾਸ ਪ੍ਰਬੰਧ ਨਹੀਂ ਹੈ। ਘਰ ਦੀ ਛੱਤ ਵੀ ਜਦੋਂ ਮੀਂਹ ਪੈਂਦਾ ਹੈ ਤਾਂ ਚੋਣ ਲੱਗ ਜਾਂਦੀ ਹੈ। ਉਹਨਾਂ ਨੇ ਅੱਗੇ ਕਿਹਾ ਕਿ ਘਰ ਨੂੰ 1 ਮਹੀਨੇ ਦੇ ਅੰਦਰ-ਅੰਦਰ ਤਿਆਰ ਕਰ ਦਿੱਤਾ ਜਾਵੇਗਾ।
ਇਸ ਸੰਸਥਾ ਨਾਲ ਡਾਕਟਰ ਵੀ ਆਏ ਹਨ ਜੋ ਕਿ ਬੱਚੀ ਦੀ ਦਾ ਪੂਰਾ ਚੈਕਅਪ ਕਰਨਗੇ ਤੇ ਉਸ ਦਾ ਇਲਾਜ ਕਰਨਗੇ। ਬੱਚੀ ਨੂੰ ਦੌਰਿਆਂ ਦੀ ਬਿਮਾਰੀ ਲਗਭਗ 5 ਸਾਲ ਤੋਂ ਲੱਗੀ ਹੋਈ ਹੈ ਜਿਸ ਕਾਰਨ ਉਸ ਦੀ ਹਾਲਤ ਬਹੁਤ ਖਰਾਬ ਹੋ ਗਈ ਹੈ। ਉਸ ਦੀ ਦਵਾਈ ਵੀ ਬਹੁਤ ਮਹਿੰਗੀ ਹੈ ਇਸ ਲਈ ਉਹ ਦਵਾਈ ਵੀ ਨਹੀਂ ਖਰੀਦ ਸਕਦੇ। ਬੱਚੀ ਦੇ ਮਾਤਾ-ਪਿਤਾ ਕੋਲ ਕੇਂਦਰ ਸਰਕਾਰ ਵੱਲੋਂ ਜਾਰੀ ਸਰਕਾਰੀ ਮੈਡੀਕਲ ਕਾਰਡ ਬਣਿਆ ਹੋਇਆ ਹੈ ਤੇ ਉਹਨਾਂ ਵੱਲੋਂ ਕੋਸ਼ਿਸ਼ ਕੀਤੀ ਜਾਵੇਗੀ ਕਿ ਉਹ ਇਸ ਕਾਰਡ ਰਾਹੀਂ ਉਸ ਦਾ ਇਲਾਜ ਕਰਵਾ ਸਕਣ।
ਉੱਥੇ ਹੀ ਪਰਿਵਾਰ ਵਾਲਿਆਂ ਨੇ ਸਿੱਖ ਜੱਥੇਬੰਦੀਆਂ ਤੇ ਸੰਸਥਾਵਾਂ ਦਾ ਦਿਲੋਂ ਧੰਨਵਾਦ ਕੀਤਾ ਹੈ। ਉਹਨਾਂ ਨੂੰ ਬਹੁਤ ਖੁਸ਼ੀ ਹੈ ਕਿ ਉਹਨਾਂ ਦੀ ਮਦਦ ਕਰਨ ਲਈ ਕੋਈ ਤਾਂ ਅੱਗੇ ਆਇਆ। ਹੁਣ ਇਸ ਬੱਚੀ ਦਾ ਵੀ ਇਲਾਜ ਸ਼ੁਰੂ ਕੀਤਾ ਜਾਵੇਗਾ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।