ਫਿਰੋਜ਼ਪੁਰ: BSF ਜਵਾਨਾਂ ਨੇ ਸਰਹੱਦੀ ਪਿੰਡ ’ਚੋਂ ਜ਼ਬਤ ਕੀਤੀ 2 ਕਿਲੋਗ੍ਰਾਮ ਹੈਰੋਇਨ
ਗਸ਼ਤ ਦੌਰਾਨ ਸ਼ੱਕੀ ਬੋਤਲਾਂ ਬਰਾਮਦ
BSF troops recovered 2 bottles of suspected heroin
ਫਿਰੋਜ਼ਪੁਰ: ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੇ ਸਰਹੱਦੀ ਇਲਾਕੇ ਵਿਚ ਗਸ਼ਤ ਦੌਰਾਨ 2 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਮਿਲੀ ਜਾਣਕਾਰੀ ਅਨੁਸਾਰ ਅੱਜ ਸਵੇਰੇ 07.00 ਵਜੇ, ਬੀ.ਐਸ.ਐਫ. ਜਵਾਨਾਂ ਨੇ ਪਿੰਡ ਕਾਲੂ ਅਰਾਈਆਂ ਨੇੜੇ ਆਈ.ਬੀ. ਟਰੈਕ 'ਤੇ 02 ਵਿਅਕਤੀਆਂ ਦੇ ਸ਼ੱਕੀ ਪੈਰਾਂ ਦੇ ਨਿਸ਼ਾਨ ਦੇਖੇ। ਇਸ ਮਗਰੋਂ ਛਾਪੇਮਾਰੀ ਦੌਰਾਨ ਜਵਾਨਾਂ ਨੇ 2 ਸ਼ੱਕੀ ਬੋਤਲਾਂ ਬਰਾਮਦ ਕੀਤੀਆਂ, ਜਾਂਚ ਦੌਰਾਨ ਇਨ੍ਹਾਂ ਵਿਚੋਂ 2 ਕਿਲੋ ਹੈਰੋਇਨ ਪਾਈ ਗਈ।