Moga News : ਨਹਿਰ 'ਚ ਡੁੱਬਣ ਕਾਰਨ 17 ਸਾਲਾਂ ਨੌਜਵਾਨ ਦੀ ਹੋਈ ਮੌਤ
Moga News : ਸਕੂਲ ਤੋਂ ਵਾਪਸ ਆ ਕੇ ਆਪਣੇ ਦੋਸਤਾਂ ਨਾਲ ਨਹਿਰ 'ਚ ਚਲਾ ਗਿਆ ਨਹਾਉਣ, 11ਵੀਂ ਜਮਾਤ 'ਚ ਪੜ੍ਹਦਾ ਸੀ ਨੌਜਵਾਨ
Moga News : ਮੋਗਾ ਦੇ ਪਿੰਡ ਦੁੱਨੇਕੇ 'ਚੋਂ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਪਿੰਡ ਦੁੱਨੇਕੇ ’ਚ ਲੰਘਦੀ ਨਹਿਰ ਵਿਚ ਡੁੱਬਣ ਕਾਰਨ 17 ਸਾਲਾ ਨੌਜਵਾਨ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਇਸ ਮੌਕੇ ਸਿਵਲ ਹਸਪਤਾਲ 'ਚ ਮੌਜੂਦ ਥਾਣਾ ਸਿਟੀ ਵਨ ਦੇ ਏਐੱਸਆਈ ਜਗਵਿੰਦਰ ਸਿੰਘ ਨੇ ਦੱਸਿਆ ਕਿ ਸ਼ਨੀਵਾਰ ਦੁਪਹਿਰ ਲੰਡੇਕੇ ਦਾ ਰਹਿਣ ਵਾਲਾ ਜਸਦੀਪ ਸਿੰਘ ਜੋ 11ਵੀਂ ਜਮਾਤ 'ਚ ਪੜ੍ਹਦਾ ਸੀ, ਸਕੂਲ ਤੋਂ ਵਾਪਸ ਆ ਕੇ ਉਹ ਆਪਣੇ ਦੋਸਤਾਂ ਨਾਲ ਨਹਿਰ 'ਚ ਨਹਾਉਣ ਚਲਾ ਗਿਆ ਸੀ। ਇਸ ਦੌਰਾਨ ਅਚਾਨਕ ਨੌਜਵਾਨ ਦਾ ਪੈਰ ਤਿਲਕ ਗਿਆ ਅਤੇ ਉਹ ਪਾਣੀ ਦੇ ਤੇਜ਼ ਬਹਾਵ ਵਿਚ ਰੁੜ੍ਹ ਗਿਆ ਅਤੇ ਮੌਕੇ 'ਤੇ ਹੀ ਮੌਤ ਹੋ ਗਈ।
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪਰਿਵਾਰ ਦੇ ਬਿਆਨਾਂ ਦੇ ਆਧਾਰ 'ਤੇ ਕਾਰਵਾਈ ਕਰਦੇ ਹੋਏ ਐਤਵਾਰ ਨੂੰ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ।
(For more news apart from 17-year-old youth died due to drowning in the canal News in Punjabi, stay tuned to Rozana Spokesman)