ਸਿੱਖਾਂ ਲਈ ਲਾਂਘਾ ਖੁੱਲ੍ਹਣ ਦੀ ਬੇਹੱਦ ਖ਼ੁਸ਼ੀ, ਕ੍ਰੈਡਿਟ ਦੀ ਲੋੜ ਨਹੀਂ : ਬੀਬੀ ਸਿੱਧੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਡਾ. ਨਵਜੋਤ ਕੌਰ ਸਿੱਧੂ ਨੇ ਸਪੱਸ਼ਟ ਕੀਤਾ ਹੈ ਕਿ ਸਿੱਧੂ ਪਰਵਾਰ ਨੂੰ ਲਾਂਘੇ ਦਾ ਕਰੈਡਿਟ ਨਹੀ ਚਾਹੀਦਾ ਪਰ ਅਸੀ ਬੇਹਦ ਖ਼ੁਸ਼ ਹਾਂ ਕਿ ਸਿੱਖ ਸੰਗਤਾਂ ਲਈ ਲਾਂਘਾ ਖੁਲ੍ਹ ਰਿਹਾ ਹੈ

Navjot Kaur Sidhu

ਅੰਮ੍ਰਿਤਸਰ (ਸੁਖਵਿੰਦਰਜੀਤ ਸਿੰਘ ਬਹੋੜੂ) : ਡਾ. ਨਵਜੋਤ ਕੌਰ ਸਿੱਧੂ ਸਾਬਕਾ ਮੁਖ ਸੰਸਦੀ ਸਕੱਤਰ ਨੇ ਸਪੱਸ਼ਟ ਕੀਤਾ ਹੈ ਕਿ ਸਿੱਧੂ ਪਰਵਾਰ ਨੂੰ ਲਾਂਘੇ ਦਾ ਕਰੈਡਿਟ ਨਹੀ ਚਾਹੀਦਾ ਪਰ ਅਸੀ ਬੇਹਦ ਖ਼ੁਸ਼ ਹਾਂ ਕਿ ਸਿੱਖ ਸੰਗਤਾਂ ਲਈ ਲਾਂਘਾ ਖੁਲ੍ਹ ਰਿਹਾ ਹੈ ਜੋ ਹਿੰਦ-ਪਾਕਿ ਵੰਡ ਤੋਂ ਬਾਅਦ ਵਿਛੜੇ ਗੁਰੂਧਾਮਾਂ ਦੇ ਦਰਸ਼ਨੇ ਦੀਦਾਰ ਲਈ ਰੋਜ਼ਾਨਾ ਅਰਦਾਸਾਂ ਕਰ ਰਹੇ ਹਨ ਅਤੇ ਕੀਤੀਆਂ ਗਈਆਂ ਗੁਰੂ ਅੱਗੇ ਪੂਰੀਆਂ ਹੋ ਗਈਆਂ ਹਨ।

ਹਲਕਾ ਪੂਰਬੀ ਵੇਰਕਾ ਵਿਖੇ ਮਾਸਟਰ ਹਰਪਾਲ ਸਿੰਘ ਵੇਰਕਾ ਜਨਰਲ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਘਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬਾਬੇ ਨਾਨਕ ਦੇ ਪ੍ਰਕਾਸ਼ ਪੁਰਬ ਸਬੰਧੀ ਇਕ ਸਟੇਜ ਲੱਗਣੀ ਚਾਹੀਦੀ ਸੀ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀਆਂ ਕੋਸ਼ਿਸ਼ਾਂ ਦੀ ਕਦਰ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਰਨੀ ਚਾਹੀਦੀ ਸੀ ਤਾਂ ਜੋ ਗੁਰੂ ਨਾਨਕ ਦੇਵ ਜੀ ਦਾ ਸਾਂਝੀਵਾਲਤਾ ਦਾ ਸੰਦੇਸ਼ ਦੁਨੀਆਂ ਭਰ ਵਿਚ ਪੁੱਜ ਸਕਦਾ। ਡਾ ਸਿੱਧੂ ਨੇ ਕਿਹਾ ਕਿ ਉਹ ਹਲਕੇ ਪੂਰਬੀ ਦੇ ਕੌਸਲਰਾਂ ਤੇ ਲੋਕਾਂ ਨਾਲ ਇਕ ਸੰਗਤ ਦੇ ਰੂਪ ਵਿਚ ਸ਼੍ਰੀ ਕਰਤਾਰਪੁਰ ਸਾਹਿਬ ਜਾਂਣਗੇ।

ਡਾ ਸਿੱਧੂ ਨੇ ਨਵਜੋਤ ਸਿੰਘ ਸਿੱਧੂ ਦੀ ਭਾਜਪਾ ਮੁਖੀ ਅਮਿਤ ਸ਼ਾਹ ਨਾਲ ਗੁਪਤ ਮਿਲਣੀ ਨੂੰ ਰੱਦ ਕਰਦਿਆਂ ਕਿਹਾ ਕਿ ਨਵਜੋਤ ਕਦੇ ਲੁਕ ਕੇ ਕੰਮ ਨਹੀ ਕਰਦਾ। ਡਾ ਸਿੱਧੂ ਨੇ ਕਿਹਾ ਕਿ ਉਹ ਇਸ ਗੱਲ ਦੀ ਹਾਮੀ ਹਨ ਕਿ ਅੰਮ੍ਰਿਤਸਰ ਦਾ ਵਪਾਰ ਵਧੇ ਅਤੇ ਅਟਾਰੀ ਵਾਹਗਾ ਸਰਹੱਦ ਤੁਰਤ ਖੁੱਲੇ ਤਾਂ ਜੋ  ਦੋਹਾਂ ਮੁਲਕਾਂ ਦਾ ਤਣਾਅ ਦੂਰ ਹੋਣ ਦੇ ਨਾਲ ਨਾਲ ਆਰਥਿਕ ਸਥਿਤੀ ਵੀ ਬੇਹੱਤਰ ਹੋਵੇ। ਇਸ ਮੌਕੇ ਨਗਰ ਨਿਗਮ ਅੰਮ੍ਰਿਤਸਰ ਦੇ ਮੇਅਰ ਕਰਮਜੀਤ ਸਿੰਘ ਰਿੰਟੂ, ਕੌਸਲਰ ਪਰਮਿੰਦਰ ਕੌਰ ਹੁੰਦਲ ਤੇ ਇਲਾਕਾ ਨਿਵਾਸੀ ਮੌਜੂਦ ਸਨ।

Update Here