Kulhad Pizza Couple News: ਮਸ਼ਹੂਰ ਕੁੱਲ੍ਹੜ ਪੀਜ਼ਾ ਜੋੜੀ ਦੀ Snapchat ’ਤੇ ਐਂਟਰੀ, ਕਿਹਾ- Let's Snap it

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਨੈਪਚੈਟ ਸਟੋਰੀ ਵਿਚ ਸਹਿਜ ਅਰੋੜਾ ਨੇ ਲਿਖਿਆ ਕਿ ਤਾਜ਼ਾ ਅਪਡੇਟਸ ਲਈ ਸਾਨੂੰ ਅਪਣੀ ਸਨੈਪਚੈਟ ਉਤੇ ਐਡ ਕਰੋ।

Kulhad Pizza Couple

Kulhad Pizza Couple News: ਜਲੰਧਰ ਦੀ ਮਸ਼ਹੂਰ ਕੁੱਲ੍ਹੜ ਪੀਜ਼ਾ ਜੋੜੀ ਨੇ ਹੁਣ ਸਨੈਪਚੈਟ ਉਤੇ ਐਂਟਰੀ ਮਾਰੀ ਹੈ। ਇਸ ਸਬੰਧੀ ਸਹਿਜ ਅਰੋੜਾ ਨੇ ਇਕ ਪੋਸਟ ਵੀ ਸਾਂਝੀ ਕੀਤੀ ਹੈ। ਸਨੈਪਚੈਟ ਸਟੋਰੀ ਵਿਚ ਸਹਿਜ ਅਰੋੜਾ ਨੇ ਲਿਖਿਆ ਕਿ ਤਾਜ਼ਾ ਅਪਡੇਟਸ ਲਈ ਸਾਨੂੰ ਅਪਣੀ ਸਨੈਪਚੈਟ ਉਤੇ ਐਡ ਕਰੋ।

ਇਸ ਦੇ ਨਾਲ ਗੁਰਪ੍ਰੀਤ ਕੌਰ ਨੇ ਵੀ ਅਪਣੀ ਸਨੈਪ ਆਈਡੀ ਦਾ ਸਕ੍ਰੀਨਸ਼ਾਟ ਸਾਂਝਾ ਕਰਦਿਆਂ ਲਿਖਿਆ, “Lets Snap it” ਹੈ। ਉਨ੍ਹਾਂ ਨੇ ਅਪਣੀ ਆਈਡੀ ਦਾ ਨਾਂਅ kaurgeous-roop ਰੱਖਿਆ ਹੈ।

ਦੱਸ ਦੇਈਏ ਕਿ ਹਾਲ ਹੀ ਵਿਚ ਮਸ਼ਹੂਰ ਕੁੱਲ੍ਹੜ ਪੀਜ਼ਾ ਕਪਲ ਅਪਣੀ ਇਕ ਵੀਡੀਉ ਨੂੰ ਲੈ ਕੇ ਚਰਚਾ ਵਿਚ ਆਇਆ ਸੀ, ਜਿਸ ਦੇ ਲਈ ਉਨ੍ਹਾਂ ਨੂੰ ਕਾਫੀ ਟ੍ਰੋਲ ਵੀ ਕੀਤਾ ਗਿਆ। ਇਸ ਦੌਰਾਨ ਸਹਿਜ ਅਰੋੜਾ ਨੇ ਲੋਕਾਂ ਨੂੰ ਵੀਡੀਉ ਵਾਇਰਲ ਨਾ ਕਰਨ ਦੀ ਅਪੀਲ ਕੀਤੀ ਸੀ। ਹੁਣ ਅਜਿਹਾ ਲੱਗ ਰਿਹਾ ਹੈ ਕਿ ਇਹ ਜੋੜੀ ਅਪਣੇ ਅਤੀਤ ਨੂੰ ਭੁੱਲਣ ਦੀ ਕੋਸ਼ਿਸ਼ ਕਰ ਰਹੀ ਹੈ। ਬੀਤੇ ਦਿਨੀਂ ਇਹ ਜੋੜੀ ਅਪਣੇ ਨਵਜੰਮੇ ਬੱਚੇ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਵੀ ਨਤਮਸਤਕ ਹੋਈ ਸੀ। ਇਸ ਤੋਂ ਬਾਅਦ ਇਨ੍ਹਾਂ ਨੇ ਕਰਵਾ ਚੌਥ ਮੌਕੇ ਇੰਸਟਾਗ੍ਰਾਮ ਉਤੇ ਰੀਲ ਵੀ ਸ਼ੇਅਰ ਕੀਤੀ ਸੀ।