ਪ੍ਰਿਯੰਕਾ ਚਤੁਰਵੇਦੀ ਦੀ ਸ਼ਿਕਾਇਤ 'ਤੇ ਮਾਮਲਾ ਦਰਜ, ਬੇਟੀ ਦਾ ਰੇਪ ਕਰਨ ਦੀ ਮਿਲੀ ਸੀ ਧਮਕੀ
ਕੇਂਦਰੀ ਗ੍ਰਹਿ ਮੰਤਰਾਲੇ ਦੇ ਨਿਰਦੇਸ਼ ਤੋਂ ਬਾਅਦ ਮੁੰਬਈ ਪੁਲਿਸ ਨੇ ਮੰਗਲਵਾਰ ਨੂੰ ਕਾਂਗਰਸ ਬੁਲਾਰੀ ਪ੍ਰਿਯੰਕਾ ਚਤੁਰਵੇਦੀ ਦੀ ਬੇਟੀ ਨੂੰ ਬਲਾਤਕਾਰ ...
priyanka chaturvedi
 		 		ਨਵੀਂ ਦਿੱਲੀ : ਕੇਂਦਰੀ ਗ੍ਰਹਿ ਮੰਤਰਾਲੇ ਦੇ ਨਿਰਦੇਸ਼ ਤੋਂ ਬਾਅਦ ਮੁੰਬਈ ਪੁਲਿਸ ਨੇ ਮੰਗਲਵਾਰ ਨੂੰ ਕਾਂਗਰਸ ਬੁਲਾਰੀ ਪ੍ਰਿਯੰਕਾ ਚਤੁਰਵੇਦੀ ਦੀ ਬੇਟੀ ਨੂੰ ਬਲਾਤਕਾਰ ਦੀ ਧਮਕੀ ਦੇਣ 'ਤੇ ਟਵਿੱਟਰ ਦੇ ਇਕ ਅਣਪਛਾਤੇ ਵਰਤੋਂ ਕਰਤਾ ਵਿਰੁਧ ਮਾਮਲਾ ਦਰਜ ਕੀਤਾ। ਪੁਲਿਸ ਉਪ ਕਮਿਸ਼ਨਰ ਦੀਪਕ ਦੇਵਰਾਜ ਨੇ ਕਿਹਾ ਕਿ ਗੋਰੇਗਾਓਂ ਪੁਲਿਸ ਨੇ ਭਾਰਤੀ ਦੰਡ ਵਿਧਾਨ ਦੀ ਧਾਰਾ 509 ਅਤੇ ਸੂਚਨਾ ਤਕਨੀਕ ਕਾਨੂੰਨ ਅਤੇ ਬਾਲ ਯੌਨ ਅਪਰਾਧ ਰੋਕਥਾਮ ਕਾਨੂੰਨ ਦੀਆਂ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ।