ਲਗਜ਼ਰੀ ਕਾਰਾਂ ਲੁੱਟਣ ਵਾਲੀ ਗੈਂਗ ਦੇ ਦੋ ਲੁਟੇਰੇ ਆ ਗਏ ਪੁਲਿਸ ਅੜੀਕੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਰੋਡ ਉਤੇ ਲਗਜ਼ਰੀ ਕਾਰ ਲੁੱਟਣ ਵਾਲੀ ਗੈਂਗ ਦੇ 2 ਮੈਬਰ ਮਨਮੀਤ ਸਿੰਘ......

Punjab Police

ਜਲੰਧਰ (ਸਸਸ): ਰੋਡ ਉਤੇ ਲਗਜ਼ਰੀ ਕਾਰ ਲੁੱਟਣ ਵਾਲੀ ਗੈਂਗ ਦੇ 2 ਮੈਬਰ ਮਨਮੀਤ ਸਿੰਘ ਉਰਫ ਲੰਬੜ ਉਰਫ ਸਾਹੀਲ ਪੁੱਤਰ ਜੋ¨ਗਦਰ ਸਿੰਘ ਨਿਵਾਸੀ ਦਕੋਹਾ ਅਤੇ ਜਤੀਨ ਸੇਠੀ ਉਰਫ ਆਂਡਾ ਪੁੱਤਰ ਸੰਦੀਪ ਸੇਠੀ ਨਿਵਾਸੀ ਦਕੋਹਾ ਨੂੰ ਥਾਣਾ ਰਾਮਾ ਮੰਡੀ ਦੀ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਇਨ੍ਹਾਂ ਦੇ ਕੱਬਜੇ ਤੋਂ ਚਾਕੂ ਅਤੇ ਕਿਰਪਾਨ ਬਰਾਮਦ ਕੀਤੀ ਹੈ। ਉਥੇ ਹੀ ਹਨ੍ਹੇਰੇ ਦਾ ਫਾਇਦਾ ਚੁੱਕ ਕੇ ਗੈਂਗ ਦੇ 4 ਮੈਂਬਰ ਗੌਤਮ ਬਿੱਟੂ ਉਰਫ ਗੱਟੂ, ਪ੍ਰਿੰਸ, ਮਾਨ ਉਰਫ ਫਤਿਹ ਅਤੇ ਸੁਖ ਫਰਾਰ ਹੋ ਗਏ ਹਨ। ਇਨ੍ਹਾਂ ਦੇ ਕੋਲ ਅਸਲਾ ਵੀ ਸੀ।

ਗ੍ਰਿਫਤਾਰ ਲੁਟੇਰੇ ਮਨਮੀਤ ਸਿੰਘ ਲੰਬੜ ਨੇ ਅਪਣੀ ਗੈਂਗ ਦੇ ਨਾਲ ਮਿਲ ਕੇ ਲੁਧਿਆਣਾ ਦੇ ਰਿੰਕਲ ਹਤਿਆਕਾਂਡ ਨੂੰ ਅੰਜਾਮ ਦਿਤਾ ਸੀ। ਉਹ ਇਸ ਮਾਮਲੇ ਵਿਚ ਲੁਧਿਆਣਾ ਪੁਲਿਸ ਨੂੰ ਲੌੜੀਦਾ ਹੈ। ਪ੍ਰੈਸ ਕਾਨਫਰੰਸ ਦੌਰਾਨ ਡੀ.ਸੀ.ਪੀ ਇੰਵੈਸਟੀਗੈਸ਼ਨ ਗੁਰਮੀਤ ਸਿੰਘ ਨੇ ਦੱਸਿਆ ਕਿ ਥਾਣਾ ਰਾਮਾ ਮੰਡੀ ਦੇ ਜੀਵਨ ਸਿੰਘ ਦੇ ਕੋਲ ਖ਼ਬਰ ਦੀ ਸੂਚਨਾ ਆਈ ਸੀ ਕਿ ਢਿਲਵਾਂ ਫਾਟਕ ਦੇ ਨਜ਼ਦੀਕ ਸਥਿਤ ਤਲਹਣ ਰੋਡ ਉਤੇ ਕੁਝ ਲੁਟੇਰੇ ਹਥਿਆਰਾਂ ਦੇ ਜੋਰ ਉਤੇ ਲਗਜਰੀ ਗੱਡੀ ਲੁੱਟਣ ਦੀ ਯੋਜਨਾ ਬਣਾ ਰਹੇ ਹਨ।

ਪੁਲਿਸ ਟੀਮ ਨੇ ਉਕਤ ਸਥਾਨ ਉਤੇ ਛਾਪਾ ਮਾਰਿਆ ਤਾਂ ਮਨਮੀਤ ਸਿੰਘ ਉਰਫ ਲੰਬੜ ਅਤੇ ਜਤੀਨ ਸੇਠੀ ਉਰਫ ਆਂਡਾ ਪੁਲਿਸ ਦੇ ਹੱਥ ਲੱਗ ਗਏ। ਜਦੋਂ ਕਿ ਹਨੇਰੇ ਦਾ ਫਾਇਦਾ ਚੁੱਕ ਕੇ ਗੈਂਗ ਦੇ ਗੌਤਮ ਬਿੱਟੂ ਉਰਫ ਗੱਟੂ, ਪ੍ਰਿੰਸ, ਮਾਨ ਉਰਫ ਫਤਿਹ ਅਤੇ ਸੁਖ ਫਰਾਰ ਹੋ ਗਏ। ਪੁਲਿਸ ਦੇ ਅਨੁਸਾਰ ਫਰਾਰ ਆਰੋਪੀਆਂ ਵਿਚ ਸੁਖ ਨਿਵਾਸੀ ਅੰਮ੍ਰਿਤਸਰ ਜਲੰਧਰ ਦੇ ਫੌਜੀ ਬਿਹਾਰ ਨਿਵਾਸੀ ਪ੍ਰਿੰਸ ਦਾ ਜੀਜਾ ਹੈ ਅਤੇ ਉਸ ਦੇ ਕੋਲ ਅਸਲਾ ਹੈ ਅਤੇ ਵਾਰਦਾਤਾਂ ਵਿਚ ਇਸਤੇਮਾਲ ਕੀਤੀ ਜਾਣ ਵਾਲੀ ਬੋਲੈਰੋ ਗੱਡੀ ਵੀ ਹੈ।

ਫਰਾਰ ਹੋਏ ਚਾਰੇ ਲੁਟੇਰੀਆਂ ਦੀ ਗ੍ਰਿਫਤਾਰੀ ਤੋਂ ਬਾਅਦ ਜਿਲ੍ਹੇ ਭਰ ਵਿਚ ਹੋਏ ਰੋਡ ਲੂਟਕਾਂਡ ਅਤੇ ਸੁਪਾਰੀ ਲੈ ਕੇ ਲੋਕਾਂ ਦੇ ਹੱਥ-ਪੈਰ ਤੋੜਨ ਦੇ ਨਾਲ-ਨਾਲ ਹੱਤਿਆ ਕਰਨ ਦੇ ਮਾਮਲੇ ਟਰੈਸ ਹੋਣ ਦੀ ਸੰਭਾਵਨਾ ਹੈ।