ਪੰਜਾਬ ‘ਚ ਬੱਬਰ ਖ਼ਾਲਸਾ ਦੇ ਇਸ਼ਾਰੇ ‘ਤੇ ਕੰਮ ਕਰ ਰਹੇ ਨੇ ਗੈਂਗਸਟਰ : ਖ਼ੂਫ਼ੀਆ ਏਜੰਸੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਵਿਚ ਬੱਬਰ ਖ਼ਾਸਲਾ ਦੇ ਲਈ ਕੰਮ ਕਰਨ ਵਾਲੇ ਨੌਜਵਾਨਾਂ ਦੇ ਬਾਰੇ ਜਾਣਕਾਰੀ ਹਾਂਸਲ ਕਰਨ ਲਈ ਖ਼ੂਫ਼ੀਆ ਏਜੰਸੀ ਬੱਬਰ ਖ਼ਾਲਸਾ

Babbar Khalsa

ਫਿਰੋਜਪੁਰ (ਭਾਸ਼ਾ) :  ਪੰਜਾਬ ਵਿਚ ਬੱਬਰ ਖ਼ਾਸਲਾ ਦੇ ਲਈ ਕੰਮ ਕਰਨ ਵਾਲੇ ਨੌਜਵਾਨਾਂ ਦੇ ਬਾਰੇ ਜਾਣਕਾਰੀ ਹਾਂਸਲ ਕਰਨ ਲਈ ਖ਼ੂਫ਼ੀਆ ਏਜੰਸੀ ਬੱਬਰ ਖ਼ਾਲਸਾ ਦੇ ਅਤਿਵਾਦੀ ਜਸਵੰਤ ਸਿੰਘ ਉਰਫ਼ ਕਾਲਾ ਤੋਂ ਪੁਛਗਿਛ ਕਰ ਰਹੀ ਹੈ। ਕਾਲਾ ਨੇ ਪੰਜਾਬ ਅਤੇ ਯੂਪੀ ਦੇ ਕਈਂ ਨੌਜਵਾਨਾਂ ਅਤੇ ਗੈਂਗਸਟਰਾਂ ਨੂੰ ਬੱਬਰ ਖ਼ਾਲਸਾ ਦੇ ਨਾਲ ਜੋੜਿਆ ਹੈ। ਜਿਹੜੇ ਕਿ ਉਹਨਾਂ ਦੇ ਇਸ਼ਾਰੇ ‘ਤੇ ਕਈ ਲੋਕਾਂ ਦੀ ਹੱਤਿਆ ਵੀ ਕਰ ਚੁੱਕੇ ਹਨ। ਯੂਪੀ ਪੁਲਿਸ ਨੇ 2017 ਵਿਚ ਅਤਿਵਾਦੀ ਕਾਲਾ ਨੂੰ ਇਕ ਸਾਥੀ ਸਮੇਤ ਗ੍ਰਿਫ਼ਤਾਰ ਕੀਤਾ ਸੀ। ਹੁਣ ਕਾਲਾ ਜੇਲ੍ਹ ਵਿਚ ਬੰਦ ਹੈ।

 

ਖ਼ੁਫ਼ੀਆ ਸੂਤਰਾਂ ਦੇ ਮੁਤਾਬਿਕ ਫਿਰੋਜਪੁਰ ਦੇ ਮੱਲਾਂਵਾਲਾ ਥਾਣਾ ਦੇ ਨਜ਼ਦੀਕ ਪਿੰਡ ਕੋਹਲਾ ‘ਚ 11 ਜੁਲਾਈ 2017 ਨੂੰ ਬੱਬਰ ਖ਼ਾਲਸਾ ਲਈ ਕੰਮ ਕਰਨ ਵਾਲੇ ਅਸ਼ੋਕ ਕੁਮਾਰ ਉਰਫ਼ ਅਮਨ ਸੇਠ ਨੂੰ ਸਾਥੀ ਗੁਰਪ੍ਰੀਤ ਸਿੰਘ ਦੇ ਨਾਲ ਗ੍ਰਿਫ਼ਤਾਰ ਕੀਤਾ ਸੀ। ਅਮਨ ਬਾਰਵੀਂ ਕਲਾਸ ਵਿਚ ਪੜਦਾ ਸੀ ਉਦੋਂ ਤੋਂ ਹੀ ਬੱਬਰ ਖ਼ਾਲਸਾ ਦੇ ਅਤਿਵਾਦੀ ਕਾਲਾ ਦੇ ਸੰਪਰਕ ਵਿਚ ਸੀ। ਜਦੋਂ ਪੁਲਿਸ ਨੂੰ ਇਸ ਦੇ ਨੈਟਵਰਕ ਬਾਰੇ ਪਤਾ ਚੱਲਿਆ ਤਾਂ ਪੰਜਾਬ ਛੱਡ ਕੇ ਯੂਪੀ ਭੱਜ ਗਿਆ ਸੀ। ਪੰਜਾਬ ਦੇ ਕਈਂ ਨੌਜਵਾਨਾਂ ਅਤੇ ਗੈਂਗਸਟਰਾਂ ਨੂੰ ਬੱਬਰ ਖ਼ਾਲਸਾ ‘ਚ ਕੰਮ ਕਰਨ ਲਈ ਕਾਲੇ ਜੋੜਿਆ ਹੈ।

ਅਮਨ ਹੀ ਕਾਲਾ ਨੂੰ ਯੂਪੀ ਛੱਡ ਕੇ ਆਇਆ ਸੀ। ਫੜੇ ਜਾਣ ਤੋਂ ਬਾਅਦ ਅਮਨ ਨੇ ਕਾਲਾ ਦੇ ਯੂਪੀ ਵਿਚ ਛਿਪੇ ਹੋਣ ਦੀ ਜਾਣਕਾਰੀ ਦਿਤੀ ਸੀ। ਪੰਜਾਬ ਪੁਲਿਸ ਨੇ ਯੂਪੀ ਪੁਲਿਸ ਦੀ ਮਦਦ ਨਾਲ ਕਾਲਾ ਦੀ ਭਾਲ ਸ਼ੁਰੂ ਕਰ ਦਿਤੀ ਸੀ। ਪੁਲਿਸ ਨੇ ਯੂਪੀ ਤੋਂ ਕਾਲਾ ਤੇ ਉਸ ਦੇ ਸਾਥੀ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਸੂਤਰਾਂ ਮੁਤਾਬਿਕ ਅਮਨ ਨੇ ਪੁਲਿਸ ਨੂੰ ਕਈਂ ਅਜਿਹੇ ਲੋਕਾਂ ਦੇ ਨਾਮ ਦੱਸੇ ਸੀ ਜਿਹਨਾਂ ਦਾ ਅਪਰਾਧਿਕ ਮਾਮਲਿਆਂ ਵਿਚ ਕੋਈ ਦਾਖਲਾ  ਨਹੀਂ ਸੀ ਅਤੇ ਉਹ ਬੱਬਰ ਖ਼ਾਸਲਾ ਦੇ ਲਈ ਕੰਮ ਕਰ ਰਹੇ ਸੀ।

ਪੁਲਿਸ ਨੇ ਲਵਪ੍ਰੀਤ ਸਿੰਘ, ਅਵਤਾਰ ਸਿੰਘ ਤਨਵੀਰ ਸਿੰਘ ਨਿਵਾਸੀ ਹਰਿਆਣਾ ਅਤੇ ਕੁਲਵੰਤ ਸਿੰਘ ਪੁਤਰ ਮਹਿੰਦਰ ਸਿੰਘ ਨਿਵਾਸੀ ਭੇਵਾ(ਹਰਿਆਣਾ) ਅਤੇ ਰੂਪ ਸਿੰਘ ਨਿਵਾਸੀ ਭੇਵਾ(ਹਰਿਆਣਾ) ਨੂੰ ਗ੍ਰਿਫ਼ਤਾਰ ਕੀਤਾ ਸੀ। ਅਮਨ ਨੇ ਕਾਲਾ ਦੇ ਇਸ਼ਾਰੇ ਉਤੇ ਫਰੀਦਕੋਟ ਵਿਚ ਸੱਚਾ ਸੌਦਾ ਦੇ ਗੁਰਦੇਵ ਸਿੰਘ ਨੇ ਹਨੁਮਾਨਗੜ੍ਹ ਰਾਜਸਥਾਨ ਵਿਚ ਸੰਤ ਲਖਵਿੰਦਰ ਸਿੰਘ ਦੀ ਹੱਤਿਆ ਵੀ ਕੀਤੀ ਸੀ।