ਭਾਰਤ–ਪਾਕਿ ਸਰਹੱਦ ਤੋਂ ਕਰੋੜਾਂ ਰੁਪਏ ਦੀ ਹੈਰੋਇਨ ਬਰਾਮਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

.ਐੱਸ.ਐਫ. ਦੀ 193 ਬਟਾਲੀਅਨ ਦੇ ਜਵਾਨਾਂ ਨੇ ਭਾਰਤ–ਪਾਕਿ ਸਰਹੱਦੀ ਚੌਂਕੀ ਜਗਦੀਸ ਦੇ ਨੇੜੇ 4 ਕਿੱਲੋ 200 ਗ੍ਰਾਮ ਹੈਰੋਇਨ ਫੜੀ ਹੈ ਜਿਸਦੀ ਅੰਤਰਰਾਜੀ ਬਾਜ਼ਾਰ 'ਚ ਕੀਮਤ ...

Heroin

ਫ਼ਿਰੋਜ਼ਪੁਰ : ਬੀ.ਐੱਸ.ਐਫ. ਦੀ 193 ਬਟਾਲੀਅਨ ਦੇ ਜਵਾਨਾਂ ਨੇ ਭਾਰਤ–ਪਾਕਿ ਸਰਹੱਦੀ ਚੌਂਕੀ ਜਗਦੀਸ ਦੇ ਨੇੜੇ 4 ਕਿੱਲੋ 200 ਗ੍ਰਾਮ ਹੈਰੋਇਨ ਫੜੀ ਹੈ ਜਿਸਦੀ ਅੰਤਰਰਾਜੀ ਬਾਜ਼ਾਰ 'ਚ ਕੀਮਤ 21 ਕਰੋੜ ਰੁਪਏ ਦੱਸੀ ਜਾ ਰਹੀ ਹੈ। ਭਾਰਤ-ਪਾਕਿਸਤਾਨ ਦੀ ਸਰਹੱਦੀ ਚੌਂਕੀ ਜਗਦੀਸ਼ ਦੇ ਇਲਾਕੇ ਵਿਚੋਂ ਬੀਐਸਐਫ ਵੱਲੋਂ ਕਰੀਬ 4 ਕਿੱਲੋਗ੍ਰਾਮ ਤੋਂ ਵੱਧ ਹੈਰੋਇਨ ਬਰਾਮਦ ਕੀਤੀ ਗਈ ਹੈ।

ਦੱਸਿਆ ਜਾ ਰਿਹਾ ਹੈ ਕਿ ਬਰਾਮਦ ਕੀਤੀ ਗਈ ਹੈਰੋਇਨ ਦੀ ਅੰਤਰਰਾਸ਼ਟਰੀ ਬਜ਼ਾਰ ਵਿਚ ਕੀਮਤ ਕਰੀਬ 21 ਕਰੋੜ ਰੁਪਏ ਹੈ। ਜਾਣਕਾਰੀ ਦਿੰਦੇ ਹੋਏ ਬੀ.ਐੱਸ.ਐਫ. ਦੀ 29 ਬਟਾਲੀਅਨ ਦੇ ਅਧਿਕਾਰੀਆਂ ਨੇ ਦੱਸਿਆ ਕਿ ਅੱਜ ਜਦੋਂ ਸਵੇਰੇ ਬੀਐਸਐਫ ਜਵਾਨ ਗੇਟ ਨੰਬਰ 193 ਦੇ ਅਧੀਨ ਸਰਹੱਦ 'ਤੇ ਗਸ਼ਤ ਕਰ ਰਹੇ ਸਨ ਤਾਂ ਇਸ ਦੌਰਾਨ ਸਰਹੱਦ 'ਤੇ ਜਵਾਨਾਂ ਨੂੰ ਕੁਝ ਸ਼ੱਕੀ ਲਿਫਾਫੇ ਵਿਖਾਈ ਦਿੱਤੇ।

ਅਧਿਕਾਰੀਆਂ ਨੇ ਦਾਅਵਾ ਕਰਦਿਆਂ ਹੋਇਆ ਦੱਸਿਆ ਕਿ ਜਦੋਂ ਬੀਐਸਐਫ ਜਵਾਨਾਂ ਵੱਲੋਂ ਲਿਫਾਫਿਆਂ ਨੂੰ ਜ਼ਮੀਨ ਵਿਚੋਂ ਬਾਹਰ ਕੱਢ ਕੇ ਚੈੱਕ ਕੀਤਾ ਗਿਆ ਤਾਂ ਲਿਫਾਫਿਆਂ ਵਿੱਚੋਂ ਹੈਰੋਇਨ ਬਰਾਮਦ ਹੋਈ, ਜਦਕਿ ਕਰੀਬ 200 ਗ੍ਰਾਮ ਇਕ ਬੋਤਲ ਵਿਚ ਪੈਕ ਪਾਈ ਗਈ। ਅਧਿਕਾਰੀਆਂ ਨੇ ਦੱਸਿਆ ਕਿ ਇਸ ਗੱਲ ਦਾ ਹਾਲੇ ਪਤਾ ਲਗਾਇਆ ਜਾ ਰਿਹਾ ਹੈ ਕਿ ਇਹ ਹੈਰੋਇਨ ਭਾਰਤ ਦੇ ਕਿਸ ਤਸਕਰ ਕੋਲ ਪਹੁੰਚਣੀ ਸੀ ਅਤੇ ਇਸ ਨੂੰ ਭੇਜਣ ਵਾਲਾ ਕੌਣ ਹੈ? ਬੀਐਸਐਫ ਅਧਿਕਾਰੀਆਂ ਨੇ ਦੱਸਿਆ ਕਿ ਫਿਲਹਾਲ ਉਨ੍ਹਾਂ ਦਾ ਖੂਫਿਆ ਵਿਭਾਗ ਜਾਂਚ ਕਰ ਰਿਹਾ ਹੈ।