ਬੀਤੇ 24 ਘੰਟਿਆਂ ’ਚ 6 ਰਾਜਾਂ ਵਿਚ ਸਭ ਤੋਂ ਵੱਧ ਕੋਰੋਨਾ ਕੇਸ ਪਾਏ ਗਏ: ਭਾਰਤ ਸਰਕਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਦੇਸ਼ ਵਿਚ ਕੋਰੋਨਾ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ...

Corona

ਨਵੀਂ ਦਿੱਲੀ: ਦੇਸ਼ ਵਿਚ ਕੋਰੋਨਾ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ। ਇਸ ਵਿਚ ਵੀ 6 ਰਾਜਾਂ ਦੇ ਹਾਲਾਤ ਸਭ ਤੋਂ ਬੁਰੇ ਹਨ। ਇੱਥੇ ਪਿਛਲੇ 24 ਘੰਟਿਆਂ ਵਿਚ ਰਿਕਾਰਡ 84.44 ਫ਼ੀਸਦੀ ਕੋਰੋਨਾਂ ਦੇ ਨਵੇਂ ਮਾਮਲੇ ਸਾਹਮਣੇ ਆਏ ਹਨ।

ਇਹ ਅੰਕੜਾ ਪਿਛਲੇ ਦਿਨਾਂ ਨਾਲੋਂ ਸਭ ਤੋਂ ਜ਼ਿਆਦਾ ਹੈ। ਪੰਜਾਬ ਸਣੇ 5 ਰਾਜਾਂ ਵਿਚ ਕੋਰੋਨਾ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਇਸ ਦੇ ਚਲਦੇ ਹੁਣ ਪੰਜਾਬ ਵੀ ਉਨ੍ਹਾਂ ਸੂਬਿਆਂ ਵਿਚ ਸ਼ਾਮਿਲ ਹੋ ਰਿਹਾ ਹੈ ਜਿਸ ਦੇ ਕੁੱਲ੍ਹ ਕੇਸ 85 ਫੀਸਦੀ ਹੋ ਗਏ ਹਨ।

ਭਾਰਤ ਸਰਕਾਰ ਮੁਤਾਬਿਕ ਪੰਜਾਬ, ਮਹਾਰਾਸ਼ਟਰਾ, ਹਰਿਆਣਾ, ਹਰਿਆਣਾ, ਗੁਜਰਾਤ ਅਤੇ ਦਿੱਲੀ ਵਿੱਚ ਐਕਟਿਵ ਕੇਸਾਂ ਦੀ ਗਿਣਤੀ ਵੱਧ ਰਹੀ ਹੈ। ਸਿਹਤ ਵਿਭਾਗ ਦੇ ਅਨੁਸਾਰ ਰਾਜ ਵਿੱਚ ਹੁਣ ਤੱਕ 5097802 ਲੋਕਾਂ ਦੇ ਸੈਂਪਲ ਲਏ ਜਾ ਚੁੱਕੇ ਹਨ। ਇਨ੍ਹਾਂ ਵਿੱਚੋਂ 185381 ਲੋਕਾਂ ਦੀ ਰਿਪੋਰਟ ਪਾਜ਼ਿਟਿਵ ਦੱਸੀ ਗਈ।