ਸਰਕਾਰੀ ਅਣਗਿਹਲੀ ਕਾਰਨ ਵਿਦਿਆਰਥੀਆਂ ਨੂੰ ਨਹੀਂ ਮਿਲੀਆਂ ਡਿਗਰੀਆਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਡਿਗਰੀ ਨਾ ਮਿਲਣ ਦੇ ਕੀ ਹਨ ਕਾਰਨ

Punjab University

ਚੰਡੀਗੜ੍ਹ: ਪੰਜਾਬ ਯੂਨੀਵਰਸਿਟੀ ਨੇ ਪੰਜਾਬ ਦੇ ਦਲਿਤ ਵਿਦਿਆਰਥੀਆਂ ਦੀ ਡਿਗਰੀਆਂ ‘ਤੇ ਰੋਕ ਲਗਾ ਦਿੱਤੀ ਹੈ। ਇਸ ਪਿੱਛੇ ਕਾਰਨ ਹੈ ਕਿ ਪੰਜਾਬ ਸਰਕਾਰ ਨੇ ਹਾਲੇ ਤਕ ਇਨ੍ਹਾਂ ਵਿਦਿਆਰਥੀਆਂ ਦੀਆਂ ਫੀਸਾਂ ਨਹੀਂ ਜਮ੍ਹਾਂ ਕਰਵਾਈਆਂ। ਯੂਨੀਵਰਸਿਟੀ ਮੁਤਾਬਕ ਪੰਜਾਬ ਸਰਕਾਰ ਨੇ ਐਸਸੀ-ਐਸਟੀ ਵਿਦਿਆਰਥੀਆਂ ਦੀ ਫੀਸ ਦਾ 10 ਕਰੋੜ ਰੁਪਏ ਦਾ ਭੁਗਤਾਨ ਨਹੀਂ ਕੀਤਾ।
 

ਪੀਯੂ ਅਤੇ ਸਰਕਾਰ ਦੀ ਇਸ ਖਿੱਚੋਤਾਣ ‘ਚ ਹਜ਼ਾਰਾਂ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ ਚ ਹੈ। ਅਜਿਹੇ ਵਿਚ ਕੁਝ ਵਿਦਿਆਰਥੀ ਆਪਣੀ ਡਿਗਰੀ ਲੈਣ ਪੀਯੂ ਪਹੁੰਚੇ ਅਤੇ ਉਨ੍ਹਾਂ ਨੂੰ ਡਿਗਰੀਆਂ ਮਿਲ ਗਈਆਂ ਕਿਉਂਕਿ ਉਨ੍ਹਾਂ ਦੇ ਬਕਾਏ ਪ੍ਰਾਪਤ ਹੋ ਗਏ ਸਨ। ਪੋਸਟ ਮੈਟ੍ਰਿਕ ਸਕਾਲਰਸ਼ਿਪ ਹਰ ਸਾਲ ਕੇਂਦਰ ਸਰਕਾਰ ਵੱਲੋਂ ਜਾਰੀ ਕੀਤੀ ਜਾਂਦੀ ਹੈ। ਕਈ ਥਾਵਾਂ 'ਤੇ ਇਹ ਰਾਸ਼ੀ ਸਿੱਧੀ ਵਿਦਿਆਰਥੀਆਂਦੇ ਖਾਤਿਆਂ ਵਿਚ ਜਾਂਦੀ ਹੈ ਪਰ ਪੰਜਾਬ ਵਿਚ ਇਹ ਰਕਮ ਸੂਬਾ ਸਰਕਾਰ ਨੂੰ ਮਿਲਦੀ ਹੈ, ਜਿਸ ਤੋਂ ਅੱਗੇ ਆਪਣੇ ਵਿੱਦਿਅਕ ਅਦਾਰਿਆਂ ਨੂੰ ਪਹੁੰਚਾਈ ਜਾਂਦੀ ਹੈ।

ਪੰਜਾਬ ਯੂਨੀਵਰਸੀਟੀ ਨਾਲ ਸਬੰਧਿਤ ਕਾਲਜਾਂ ‘ਚ ਹਜ਼ਾਰਾਂ ਐਸਸੀ/ਐਸਟੀ ਵਿਦਿਆਰਥੀ ਦਾਖਲਾ ਲੈਂਦੇ ਹਨ। ਇਸ ਵਿਚ ਪੰਜਾਬ, ਹਰਿਆਣਾ ਅਤੇ ਹਿਮਾਚਲ ਤੇ ਹੋਰ ਸੂਬਿਆਂ ਦੇ ਵਿਦਿਆਰਥੀ ਵੀ ਸ਼ਾਮਲ ਹਨ। ਸਾਲ 2015 ਤੋਂ ਲੇ ਕੇ 2018 ਤਕ ਯੂਨੀਵਰਸੀਟੀ ਅਤੇ ਕਾਲਜਾਂ ਵਿਚ ਅੱਠ ਹਜ਼ਾਰ ਤੋਂ ਜ਼ਿਆਦਾ ਵਿਦਿਆਰਥੀਆਂ ਨੇ ਗ੍ਰੈਜੁਏਸ਼ਨ ਅਤੇ ਪੋਸਟ ਗ੍ਰੇਜੁਏਸ਼ਨ ਕੀਤੀ ਹੈ ਜਿਨ੍ਹਾਂ ‘ਤੇ ਪੀਯੂ ਦਾ 10 ਕਰੋੜ ਰੁਪਏ