ਪੰਜਾਬ ਵਿਚ ਕੋਰੋਨਾ ਦਾ ਕਹਿਰ: ਪੰਜਾਬ ’ਚ ਕੋਰੋਨਾ ਦੇ 8 ਹੋਰ ਨਵੇਂ ਮਾਮਲੇ ਆਏ ਸਾਹਮਣੇ

ਏਜੰਸੀ

ਖ਼ਬਰਾਂ, ਪੰਜਾਬ

ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚ ਪਾਜ਼ੀਟਿਵ ਮਾਮਲੇ ਮਾਨਸਾ ਜ਼ਿਲੇ...

8 more found corona positive in punjab total patients now 65

ਚੰਡੀਗੜ੍ਹ: ਪੰਜਾਬ ਵਿਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਵੱਧ ਕੇ 65 ਹੋ ਗਈ ਹੈ ਅਤੇ 5 ਲੋਕਾਂ ਦੀ ਕੋਰੋਨਾ ਨਾਲ ਮੌਤ ਹੋ ਗਈ ਹੈ। ਕੋਰੋਨਾ ਵਾਇਰਸ ਦਾ ਠੀਕ ਇਕ ਮਰੀਜ਼ ਹੋਇਆ ਹੈ। ਸੂਬੇ ਵਿਚ ਹੁਣ ਤੱਕ ਸ਼ੱਕੀ ਮਰੀਜ਼ਾਂ ਗਿਣਤੀ 1824 ਹੈ, ਜਿਨ੍ਹਾਂ ਦੇ  ਨਮੂਨੇ ਜਾਂਚ ਲਈ ਭੇਜੇ ਗਏ ਹਨ। ਇਨ੍ਹਾਂ ਵਿਚੋਂ 1520 ਮਰੀਜ਼ਾਂ ਦੀ ਰਿਪੋਰਟ ਨੈਗੇਟਿਵ ਆਈ ਹੈ ਅਤੇ 239 ਮਰੀਜ਼ਾਂ ਦੀ ਰਿਪੋਰਟ ਭੇਜੀ ਗਈ ਹੈ।

ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚ ਪਾਜ਼ੀਟਿਵ ਮਾਮਲੇ ਮਾਨਸਾ ਜ਼ਿਲੇ ਦੇ 3 ਕੇਸ (ਸਾਰੇ ਦਿੱਲੀ ਜਮਾਤ ਦੇ ਪ੍ਰੋਗਰਾਮ ਵਿਚ ਗਏ), ਰੋਪੜ ਤੋਂ 1 ਕੇਸ, ਅੰਮ੍ਰਿਤਸਰ ਵਿਚੋਂ 3 ਕੇਸ, ਐਸਏਐਸ ਨਗਰ ਮੋਹਾਲੀ ਵਿਚੋਂ 2, ਜਲੰਧਰ ਵਿਚੋਂ 1, ਪਠਾਣਕੋਟ ਵਿਚੋਂ 1, ਫਰੀਦਕੋਟ ਵਿਚੋਂ 1 ਕੇਸ ਸਾਹਮਣੇ ਆਇਆ ਹੈ। ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਹਜ਼ੂਰੀ ਰਾਗੀ ਭਾਈ ਨਿਰਮਲ ਸਿੰਘ ਖਾਲਸਾ ਦੇ 58 ਸਾਲਾ ਸਹਿਯੋਗੀ ਦੇ ਤਿੰਨ ਪਰਿਵਾਰਕ ਮੈਂਬਰ ਕੱਲ੍ਹ ਕੋਰੋਨਾ–ਪਾਜ਼ਿਟਿਵ ਪਾਏ ਗਏ ਸਨ।

ਇਸ ਵੇਲੇ ਉਹ ਹਸਪਤਾਲ ’ਚ ਜ਼ੇਰੇ ਇਲਾਜ ਹਨ ਤੇ ਉਨ੍ਹਾਂ ਦੀ ਹਾਲਤ ਸਥਿਰ ਬਣੀ ਹੋਈ ਹੈ। ਇਸ ਦੇ ਨਾਲ ਹੀ ਭਾਈ ਖਾਲਸਾ ਜੀ ਦੇ ਸਹਿਯੋਗੀ ਦੀ ਪਤਨੀ, ਪੁੱਤਰ ਅਤੇ 8 ਸਾਲਾ ਪੋਤਾ ਵੀ ਪਾਜ਼ੀਟਿਵ ਪਾਏ ਗਏ ਹਨ। ਦਸਿਆ ਜਾ ਰਿਹਾ ਹੈ ਕਿ ਭਾਈ ਨਿਰਮਲ ਸਿੰਘ ਖਾਲਸਾ ਰਾਹੀਂ ਫੈਲੇ ਕੋਰੋਨਾ ਕਾਰਨ ਹੁਣ ਤਕ ਸੱਤ ਵਿਅਕਤੀ ਪੀੜਤ ਪਾਏ ਗਏ ਹਨ।

ਇਹਨਾਂ ਮਾਮਲਿਆਂ ਤੋਂ ਪਹਿਲਾਂ ਭਾਈ ਨਿਰਮਲ ਸਿੰਘ ਖਾਲਸਾ ਦੇ ਸੰਪਰਕ ਵਿਚ ਆਏ ਦੋ ਹੋਰ ਵਿਅਕਤੀ ਵੀ ਸ਼ੁੱਕਰਵਾਰ ਨੂੰ ਕੋਰੋਨਾ-ਪਾਜ਼ੀਟਿਵ ਪਾਏ ਜਾ ਚੁੱਕੇ ਹਨ। ਦਸ ਦਈਏ ਕਿ ਇਹ ਉਹੀ ਵਿਅਕਤੀ ਸਨ ਜੋ ਭਾਈ ਖਾਲਸਾ ਨਾਲ ਇਕ ਧਾਰਮਿਕ ਸਮਾਰੋਹ ਵਿਚ ਸ਼ਾਮਲ ਹੋਣ ਚੰਡੀਗੜ੍ਹ ਆਏ ਸਨ। ਕੋਰੋਨਾ ਦੇ ਪੀੜਤਾਂ ਦਾ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਦੇ ਆਈਸੋਲੇਸ਼ਲ ਵਾਰਡ ਵਿਚ ਇਲਾਜ ਚਲ ਰਿਹਾ ਹੈ।

ਇਹਨਾਂ ਵਿਚੋਂ ਇਕ ਮਰੀਜ਼ ਪਠਾਨਕੋਟ ਦਾ ਹੈ। ਪੰਜਾਬ ਵਿਚ ਕੋਰੋਨਾ ਦਾ ਕਹਿਰ ਵਧਦਾ ਜਾ ਰਿਹਾ ਹੈ। ਮੋਹਾਲੀ ਦੇ ਸੈਕਟਰ 91 ਦੀਆਂ ਦੋ ਔਰਤਾਂ ਕੋਰੋਨਾ-ਪਾਜ਼ੀਟਿਵ ਪਾਈਆਂ ਗਈਆਂ ਹਨ। ਇਹ ਦੋਵੇਂ ਔਰਤਾਂ ਲੁਧਿਆਣਾ ਦੀ ਕੋਰੋਨਾ ਪਾਜ਼ੀਟਿਵ ਔਰਤ ਦੇ ਨੇੜਲੇ ਸੰਪਰਕ ਵਿਚ ਆਈਆਂ ਸਨ। ਇਸ ਤੋਂ ਇਲਾਵਾ ਡੇਰਾ ਬੱਸੀ ਦੇ ਪਿੰਡ ਜਵਾਹਰਪੁਰਾ ਦਾ 42 ਸਾਲਾ ਪੰਚ ਵੀ ਪਾਜ਼ੀਟਿਵ ਪਾਇਆ ਗਿਆ ਹੈ। ਹੁਣ ਮੋਹਾਲੀ ਵਿਚ ਮਰੀਜ਼ਾਂ ਦੀ ਗਿਣਤੀ 15 ਹੋ ਚੁੱਕੀ ਹੈ।

ਬੀਤੇ ਦਿਨੀ 2 ਅਪ੍ਰੈਲ ਨੂੰ ਇਕ 69 ਸਾਲਾ ਔਰਤ ਪਾਜ਼ੀਟਿਵ ਪਾਈ ਗਈ ਸੀ। ਲੁਧਿਆਣਾ ਦੀ ਔਰਤ ਨੂੰ ਮੋਹਾਲੀ ਦੇ ਫੌਰਟਿਸ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ। ਪਰ ਉਸ ਦਾ ਸ਼ੂਗਰ ਲੈਵਲ ਕਾਫੀ ਵਧ ਗਿਆ ਸੀ ਅਤੇ ਉਸ ਨੂੰ ਦਸਤ ਵੀ ਲਗ ਗਏ ਸਨ ਤੇ ਸਾਹ ਲੈਣ ਵਿਚ ਵੀ ਮੁਸ਼ਕਿਲ ਹੋਰ ਰਹੀ ਸੀ।

ਬਾਅਦ ਵਿਚ ਉਸ ਨੂੰ ਲੁਧਿਆਣਾ ਵਿਚ ਸ਼ਿਫਟ ਕੀਤਾ ਗਿਆ। ਇੱਥੇ 2 ਅਪ੍ਰੈਲ ਨੂੰ ਉਸ ਦੀ ਰਿਪੋਰਟ ਪਾਜ਼ੀਟਿਵ ਪਾਈ ਗਈ। ਐਤਵਾਰ ਨੂੰ ਫਰੀਦਕੋਟ ਦਾ 35 ਸਾਲਾ ਇਕ ਮਨੀ-ਐਕਸਚੇਂਜਰ ਵੀ ਕੋਰੋਨਾ-ਪਾਜ਼ੀਟਿਵ ਪਾਇਆ ਗਿਆ ਸੀ।  

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।