ਸਰਕਾਰ ਵੱਲੋਂ ਸ਼ਰਾਬ ਕਾਰੋਬਾਰੀਆਂ ਨੂੰ ਰਾਹਤ ਦੇਣ ਲਈ ਚੁੱਕੇ ਵੱਡੇ ਕੱਦਮ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਸਰਕਾਰ ਦੇ ਵੱਲੋਂ ਸ਼ਰਾਬ ਦੇ ਕਾਰੋਬਾਰੀਆਂ ਨੂੰ ਵੱਡੀ ਰਾਹਤ ਦਿੰਦਿਆਂ ਉਨ੍ਹਾਂ ਨੂੰ ਕੋਟੇ ਵਿਚ ਰਾਹਤ ਦਿੱਤੀ ਹੈ।

Photo

ਚੰਡੀਗੜ੍ਹ : ਪੰਜਾਬ ਸਰਕਾਰ ਦੇ ਵੱਲੋਂ ਸ਼ਰਾਬ ਦੇ ਕਾਰੋਬਾਰੀਆਂ ਨੂੰ ਵੱਡੀ ਰਾਹਤ ਦਿੰਦਿਆਂ ਉਨ੍ਹਾਂ ਨੂੰ ਕੋਟੇ ਵਿਚ ਰਾਹਤ ਦਿੱਤੀ ਹੈ। ਇਸ ਲਈ ਮੰਤਰੀ ਮੰਡਲ ਦੀ ਸਿਫਾਰਿਸ਼ ਤੋਂ ਬਾਅਦ ਆਬਕਾਰੀ ਵਿਭਾਗ ਵੱਲੋਂ ਜਾਰੀ ਕੀਤੇ ਗਏ ਆਦੇਸ਼ 'ਚ ਸ਼ਰਾਬ ਵਪਾਰੀਆਂ ਨੂੰ ਦਿੱਤੇ ਗਏ ਘੱਟੋ-ਘੱਟ ਗਰੰਟੀ ਕੋਟੇ ਵਿੱਚੋਂ 7 ਮਈ ਤੋਂ 30 ਜੂਨ ਤੱਕ 20 ਫੀਸਦ ਦੀ ਕਮੀ ਕੀਤੀ ਗਈ ਹੈ।

ਉਧਰ ਇਸ ਨਾਲ ਖਜਾਨੇ ਨੂੰ 72 ਕਰੋੜ ਦਾ ਨੁਕਸਾਨ ਹੋਣ ਦੀ ਉਮੀਦ ਹੈ, ਪਰ ਸੂਬਾ ਸਰਕਾਹ ਵੱਲੋਂ ਮੰਤਰੀ ਮੰਡਲ ਦੀ ਦੋ ਦਿਨ ਪਹਿਲਾਂ ਦੀ ਸਿਫਾਰਿਸ਼ ਤੇ ਕੋਵਿਡ ਸੈਸ ਲਾਉਂਣ ਨਾਲ ਸਰਕਾਰੀ ਖਜਾਨੇ ਵਿਚ 145 ਕਰੋੜ ਰੁਪਏ ਆਉਂਣਗੇ। ਇਹ ਵੀ ਸ਼ਪੱਸ਼ਟ ਹੋਵੇਗਾ ਕਿ ਹੁਣ ਇਸ ਨਾਲ 73 ਕਰੋੜ ਦਾ ਅਜੇ ਵੀ ਸਰਕਾਰ ਨੂੰ ਲਾਭ ਹੋਵੇਗਾ।

ਦੱਸ ਦੱਈਏ ਕਿ ਪੰਜਾਬ ਦੀ ਨਵੀਂ ਆਬਾਕਾਰੀ ਨਿਤੀ ਨੂੰ ਲੈ ਕੇ ਮੰਤਰੀਆਂ ਅਤੇ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਵਿਚਾਲੇ ਵਿਵਾਦ ਹੋ ਗਿਆ ਸੀ। ਇਹ ਵਿਵਾਦ ਪਿਛੇ ਹੋਣ ਦਾ ਕਾਰਨ ਵਪਾਰੀਆਂ ਨੂੰ ਸ਼ਰਾਬ ਲਈ ਦਿੱਤੀ ਜਾਣ ਵਾਲੀ ਰਿਆਤ ਸੀ। ਹੁਣ ਇਨ੍ਹਾਂ ਰਿਆਤਾਂ ਨਾਲ ਹੋਣ ਵਾਲੇ 350 ਕਰੋੜ ਦੇ ਘਾਟੇ ਤੇ ਅਹਿਮ ਨਜ਼ਰ ਰੱਖੀ ਜਾ ਰਹੀ ਹੈ।

ਜ਼ਿਕਰਯੋਗ ਹੈ ਕਿ ਮੰਤਰੀਆਂ ਅਤੇ ਮੁੱਖ ਸਕੱਤਰ ਦਰਮਿਆਨ ਹੋਏ ਵਿਵਾਦ ਨੇ ਵਿਰੋਧੀਆਂ ਨੂੰ ਸਰਕਾਰ ਦੀ ਅਲੋਚਨਾ ਕਰਨ ਦਾ ਇਕ ਵੱਡਾ ਮੁੱਦਾ ਦਿੱਤਾ ਸੀ। ਉਧਰ ਵਿਰੋਧੀ ਧਿਰ ਦੇ ਵੱਲੋਂ ਕੈਪਟਨ ਸਰਕਾਰ ਨੂੰ ਇਸ ਮੁੱਦੇ ਤੇ ਘੇਰਦਿਆਂ ਕਿਹਾ ਗਿਆ ਸੀ ਕਿ ਇਹ 5600 ਕਰੋੜ ਦਾ ਘਪਲਾ ਹੈ ਜਿਸ ਦੀ ਜਾਂਚ ਸੀਬੀਆਈ ਤੋਂ ਕਰਵਾਉਂਣੀ ਚਾਹੀਦੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।