BSF ਜਵਾਨਾਂ ਨੇ ਢੇਰ ਕੀਤਾ ਪਾਕਿਸਤਾਨੀ ਡਰੋਨ, 3.2 ਕਿਲੋਗ੍ਰਾਮ ਹੈਰੋਇਨ ਬਰਾਮਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕੌਮਾਂਤਰੀ ਬਾਜ਼ਾਰ ਵਿਚ ਕੀਮਤ ਕਰੀਬ 21 ਕਰੋੜ ਰੁਪਏ

Drone & Heroin recovered at Attari Border


ਅੰਮ੍ਰਿਤਸਰ:  ਭਾਰਤ-ਪਾਕਿਸਤਾਨ ਸਰਹੱਦ 'ਤੇ ਪਾਕਿਸਤਾਨ ਤਸਕਰਾਂ ਦੇ ਡਰੋਨ ਨੇ ਇਕ ਵਾਰ ਫਿਰ ਘੁਸਪੈਠ ਕੀਤੀ ਹੈ। ਸੀਮਾ ਸੁਰੱਖਿਆ ਬਲ (ਬੀ.ਐਸ.ਐਫ.) ਦੇ ਜਵਾਨਾਂ ਨੇ ਇਸ ਡਰੋਨ ਨੂੰ ਢੇਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਜਵਾਨਾਂ ਨੇ ਤਲਾਸ਼ੀ ਤੋਂ ਬਾਅਦ ਡਰੋਨ ਨੂੰ ਕਬਜ਼ੇ 'ਚ ਲੈ ਲਿਆ ਹੈ। ਇਸ ਦੇ ਨਾਲ ਹੀ ਇਸ ਡਰੋਨ ਨਾਲ ਹੈਰੋਇਨ ਦੀ ਇਕ ਖੇਪ ਵੀ ਬੰਨ੍ਹੀ ਗਈ ਸੀ, ਜਿਸ ਦੀ ਕੌਮਾਂਤਰੀ ਬਾਜ਼ਾਰ ਵਿਚ ਕੀਮਤ ਕਰੀਬ 21 ਕਰੋੜ ਰੁਪਏ ਦਸੀ ਜਾ ਰਹੀ ਹੈ।

ਇਹ ਵੀ ਪੜ੍ਹੋ: 15 ਸਾਲ ਤੋਂ ਆਸਟ੍ਰੇਲੀਆ ਰਹਿ ਰਹੇ ਪਰਮਿੰਦਰ ਸਿੰਘ ਤੇ ਪ੍ਰਵਾਰ ਦੀ ਵਤਨ ਵਾਪਸੀ ਟਲੀ

ਮਿਲੀ ਜਾਣਕਾਰੀ ਅਨੁਸਾਰ ਬੀ.ਐਸ.ਐਫ ਜਵਾਨਾਂ ਨੂੰ ਅੰਮ੍ਰਿਤਸਰ ਦੀ ਅੰਤਰਰਾਸ਼ਟਰੀ ਸਰਹੱਦ ਅਟਾਰੀ ਨੇੜੇ ਇਹ ਸਫਲਤਾ ਮਿਲੀ ਹੈ। ਬੀ.ਐਸ.ਐਫ. ਦੇ ਜਵਾਨ ਗਸ਼ਤ ’ਤੇ ਸਨ। ਉਸੇ ਸਮੇਂ ਇਸ ਡਰੋਨ ਦੀ ਆਵਾਜ਼ ਸੁਣਾਈ ਦਿਤੀ। ਜਵਾਨਾਂ ਨੇ ਗੋਲੀਬਾਰੀ ਸ਼ੁਰੂ ਕਰ ਦਿਤੀ ਤੇ ਕੁੱਝ ਮਿੰਟਾਂ ਬਾਅਦ ਡਰੋਨ ਦੀ ਆਵਾਜ਼ ਬੰਦ ਹੋ ਗਈ। ਇਸ ਤੋਂ ਬਾਅਦ ਜਵਾਨਾਂ ਨੇ ਇਲਾਕੇ 'ਚ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿਤੀ।

ਇਹ ਵੀ ਪੜ੍ਹੋ: 48 ਇੰਚ ਕੱਦ ਵਾਲੇ 7 ਸਾਲਾ ਬੱਚੇ ਦੇ 44 ਇੰਚ ਲੰਮੇ ਕੇਸ ਬਣੇ ਖਿੱਚ ਦਾ ਕੇਂਦਰ 

ਜਵਾਨਾਂ ਨੂੰ ਤਲਾਸ਼ੀ ਦੌਰਾਨ ਅਟਾਰੀ ਦੇ ਖੇਤਾਂ ਵਿਚੋਂ ਡਰੋਨ ਮਿਲਿਆ। ਇਸ ਤੋਂ ਇਲਾਵਾ ਇਕ ਪੀਲੇ ਰੰਗ ਦਾ ਪੈਕੇਟ ਵੀ ਮਿਲਿਆ, ਜਿਸ ਨੂੰ ਡਰੋਨ ਦੇ ਨਾਲ ਭਾਰਤੀ ਸਰਹੱਦ ਵੱਲ ਭੇਜਿਆ ਗਿਆ ਸੀ। ਜਵਾਨਾਂ ਨੇ ਬੈਗ ਨੂੰ ਕਬਜ਼ੇ 'ਚ ਲੈ ਕੇ ਸੁਰੱਖਿਆ ਜਾਂਚ ਸ਼ੁਰੂ ਕਰ ਦਿਤੀ। ਜਦੋਂ ਪੈਕੇਟ ਖੋਲ੍ਹਿਆ ਗਿਆ ਤਾਂ ਉਸ ਵਿਚ ਹੈਰੋਇਨ ਦੀ ਖੇਪ ਸੀ, ਜਿਸ ਦਾ ਕੁੱਲ ਵਜ਼ਨ 3.2 ਕਿਲੋ ਸੀ।

ਇਹ ਵੀ ਪੜ੍ਹੋ: ਖੀਰਾ ਖਾਣ ਤੋਂ ਬਾਅਦ ਨਹੀਂ ਪੀਣਾ ਚਾਹੀਦੈ ਪਾਣੀ, ਹੋਣਗੇ ਨੁਕਸਾਨ

ਬੀ.ਐਸ.ਐਫ. ਵਲੋਂ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਕ ਇਸ ਮਹੀਨੇ ਦਾ ਇਹ ਪਹਿਲਾ ਡਰੋਨ ਹੈ, ਜਿਸ ਨੂੰ ਜਵਾਨਾਂ ਨੇ ਡੇਗਿਆ ਹੈ। ਜਦਕਿ ਪਹਿਲਾਂ ਵੀ ਦੋ ਖੇਪਾਂ ਜ਼ਬਤ ਕੀਤੀਆਂ ਜਾ ਚੁਕੀਆਂ ਹਨ। 3 ਜੂਨ ਨੂੰ ਜਵਾਨਾਂ ਨੇ ਪਿੰਡ ਰਾਏ ਤੋਂ 5.5 ਕਿਲੋ ਹੈਰੋਇਨ ਦੀ ਖੇਪ ਬਰਾਮਦ ਕੀਤੀ ਸੀ। ਇਹ ਵੀ ਡਰੋਨ ਤੋਂ ਹੀ ਸੁੱਟੀ ਗਈ ਸੀ। 2 ਜੂਨ ਨੂੰ ਫਾਜ਼ਿਲਕਾ ਦੇ ਪਿੰਡ ਤੋਂ ਜਵਾਨਾਂ ਨੇ 2.5 ਕਿਲੋ ਹੈਰੋਇਨ ਦੀ ਖੇਪ ਬਰਾਮਦ ਕੀਤੀ ਸੀ।