ਇਹ ਮੈਡਮ ਦੇ ਬੱਚੇ ਬਣਾਉਂਦੇ ਨੇ ਵੱਡੇ ਬਰਾਂਡਾਂ ਦੇ ਡਿਜ਼ਾਈਨਰ ਕੱਪੜੇ, ਹਜ਼ਾਰਾਂ ਤੋਂ ਲੈ ਕੇ ਲੱਖਾਂ ਰੁਪਏ ਤੱਕ ਵਿਕਦੇ!

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਡਾ. ਪੂਨਮ ਨੇ ਕਿਹਾ ਕਿ ਉਹ 21 ਸਾਲ ਦੀ ਉਮਰ 'ਚ ਨਿਫਟ ਨਾਲ ਜੁੜ ਗਏ ਸਨ

photo

 

ਚੰਡੀਗੜ੍ਹ: (ਗਗਨਦੀਪ ਕੌਰ, ਸੁਮਿਤ ਸਿੰਘ)  ਫੈਸ਼ਨ ਪਸੰਦ ਗਾਹਕਾਂ ਦੀ ਵਧਦੀ ਗਿਣਤੀ ਨੂੰ ਦੇਖਦਿਆਂ ਹੁਨਰਮੰਦ ਡਿਜ਼ਾਈਨਰਾਂ ਦੀ ਮੰਗ ਲਗਾਤਾਰ

ਵੱਧ ਰਹੀ ਹੈ। ਕੁਆਲਿਟੀ ਦੇ ਨਾਲ-ਨਾਲ ਪ੍ਰੋਡਕਟ ਦੀ ਸੁੰਦਰਤਾ ’ਤੇ ਖ਼ਾਸ ਧਿਆਨ ਦਿਤੇ ਜਾਣ ਨਾਲ ਹਾਲ ਹੀ ਦੇ ਵਰ੍ਹਿਆਂ ਦੌਰਾਨ ਇਹ ਖੇਤਰ ਕਰੀਅਰ ਦੀਆਂ ਵੱਡੀਆਂ ਸੰਭਾਵਨਾਵਾਂ ਨਾਲ ਉੱਭਰ ਕੇ ਸਾਹਮਣੇ ਆਇਆ ਹੈ।

ਇਹ ਵੀ ਪੜ੍ਹੋ: ਭੈਣ ਨੂੰ ਮਿਲਣ ਗਏ ਭਰਾ ਨੇ ਰੇਲਗੱਡੀ ਅੱਗੇ ਛਾਲ ਮਾਰ ਕੇ ਕੀਤੀ ਖ਼ੁਦਕੁਸ਼ੀ

ਅੱਜ ਹਰ ਇਕ ਡਿਜ਼ਾਈਨਰ ਦੀ ਚਾਹਤ ਹੈ ਕਿ ਉਹ ਪੰਜਾਬ ਸਰਕਾਰ ਦੁਆਰਾ ਸਥਾਪਿਤ ਨਾਰਦਰਨ ਇੰਡੀਆ ਇੰਸਟੀਚਿਊਟ ਆਫ ਫੈਸ਼ਨ ਟੈਕਨਾਲੋਜੀ (ਨਿਫਟ) ਨਾਲ ਜੁੜੇ। ਨਿਫਟ ਦੇ ਪ੍ਰਿੰਸੀਪਲ ਡਾ. ਪੂਨਮ ਅਗਰਵਾਲ ਠਾਕੁਰ ਤੋਂ ਕੰਮ ਸਿੱਖੇ। ਰੋਜ਼ਾਨਾ ਸਪੋਕਸਮੈਨ ਨੇ ਡਾ. ਪੂਨਮ ਅਗਰਵਾਲ ਠਾਕੁਰ ਨਾਲ ਗੱਲਬਾਤ ਕੀਤੀ। ਉਹਨਾਂ ਕਿਹਾ ਕਿ 1995 'ਚ ਜਦੋਂ ਅਸੀਂ ਸ਼ੁਰੂਆਤ ਕੀਤੀ ਸੀ ਤਾਂ ਸਾਡੇ ਕੋਲ 60 ਬੱਚੇ ਸਨ ਤੇ ਦੋ ਪ੍ਰੋਗਰਾਮ ਹੁੰਦੇ ਸਨ। ਅਸੀਂ ਵੱਡਾ ਸੁਪਨਾ ਵੇਖਿਆ ਕਿ ਅਸੀਂ ਅਪਣੇ ਇੰਸਟੀਟਿਊਟ ਨੂੰ ਇੰਟਰਨੈਸ਼ਨਲ ਲੈਵਲ 'ਤੇ ਲੈ ਕੇ ਜਾਣਾ ਹੈ। ਇਕ ਸਾਲ ਦੇ ਅੰਦਰ ਸਾਡਾ ਸੁਪਨਾ ਸਾਕਾਰ ਹੋਣ ਲੱਗ ਪਿਆ।

ਇਹ ਵੀ ਪੜ੍ਹੋ: ਅਮਰੀਕਾ: ਸਮੁੰਦਰ 'ਚ ਡੁੱਬ ਰਹੇ ਪੁੱਤ ਨੂੰ ਬਚਾਉਣ ਗਿਆ ਭਾਰਤੀ ਡੁੱਬਿਆ, ਮੌਤ 

 ਦੋ ਸਾਲ ਬਾਅਦ 1997 'ਚ ਸਾਡਾ ਪਹਿਲਾ ਬੈਚ ਪਾਸ ਹੋਇਆ। ਮੈਂ ਅਪਣੇ ਪਹਿਲੇ ਬੈਚ ਦੇ ਇਕ ਵਿਦਿਆਰਥੀ ਦੀ 5 ਹਜ਼ਾਰ ਰੁਪਏ ਤਨਖ਼ਾਹ ਲਗਵਾਈ ਸੀ। ਇਸ ਤੋਂ ਹੋਰ ਖੁਸ਼ੀ ਦੀ ਗੱਲ ਮੇਰੇ ਲਈ ਕੋਈ ਨਹੀਂ ਹੋ ਸਕਦੀ। ਅੱਜ ਮੇਰੇ ਵਿਦਿਆਰਥੀਆਂ ਦੀ ਇਕ-ਇਕ ਲੱਖ ਦੀ ਨੌਕਰੀ ਲੱਗਦੀ ਹੈ। ਜਿਹੜੇ ਬੱਚਿਆਂ ਨੂੰ ਅਸੀਂ ਸਿਖਾਇਆ ਉਹ ਇੰਡਸਟਰੀ 'ਚ ਸੈਟ ਹੋਣ ਲੱਗ ਪਏ।  ਉਹਨਾਂ ਕਿਹਾ ਕਿ ਸ਼ੁਰੂਆਤ 'ਚ ਡਰ ਲੱਗਦਾ ਸੀ ਪਰ ਅਪਣੇ-ਆਪ 'ਤੇ ਵਿਸ਼ਵਾਸ਼ ਵੀ ਬਹੁਤ ਸੀ।

ਡਾ. ਪੂਨਮ ਨੇ ਕਿਹਾ ਕਿ ਉਹ 21 ਸਾਲ ਦੀ ਉਮਰ 'ਚ ਨਿਫਟ ਨਾਲ ਜੁੜ ਗਏ ਸਨ।  ਉਹਨਾਂ ਨੇ ਅਪਣੇ ਘਰਦਿਆਂ ਨਾਲ ਜ਼ਿਆਦਾ ਸਮਾਂ ਨਹੀਂ ਬਿਤਾਇਆ, ਜਿਨ੍ਹਾਂ ਨਿਫ਼ਟ 'ਚ ਰਹੇ ਹਨ। ਡਾ. ਪੂਨਮ ਅਗਰਵਾਲ ਨੇ ਕਿਹਾ ਕਿ ਸ਼ੁਰੂਆਤ 'ਚ ਅਸੀਂ ਘਰ -ਘਰ ਜਾ ਕੇ ਲੋਕਾਂ ਨੂੰ ਕਹਿੰਦੇ ਸੀ ਕਿ ਨਿਫਟ ਇੰਸਟੀਚਿਊਟ ਖੁਲਿਆ ਹੈ। ਕਿਰਾਏ ਦੀ ਦੁਕਾਨ ਲੈ ਕੇ ਉਸ 'ਚ ਇਕ-ਕੁਰਸੀ ਮੇਜ਼ ਲਗਾਇਆ ਸੀ ਪਰ ਅੱਜ ਅਸੀਂ ਬੁਲੰਦੀਆਂ ਹਾਸਲ ਕਰ ਲਈਆਂ ਹਨ।