ਨੌਜੁਆਨਾਂ ਨੇ ਰੋਕਿਆ ਕੈਬਨਿਟ ਮੰਤਰੀ ਬਲਕਾਰ ਸਿੰਘ ਦਾ ਕਾਫ਼ਲਾ, ਪਾਇਲਟ ਗੱਡੀ ‘ਤੇ ਮਾਰੀ ਇੱਟ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੁਲਿਸ ਨੇ ਮੰਤਰੀ ਦੇ ਘਰ ਦੇ ਬਾਹਰ ਪਹੁੰਚ ਕੇ ਤਿੰਨ ਨੌਜੁਆਨਾਂ ਨੂੰ ਹਿਰਾਸਤ 'ਚ ਲੈ ਲਿਆ

Youth stopped convoy of cabinet minister Balkar Singh

 

ਜਲੰਧਰ: ਸ੍ਰੀ ਗੁਰੂ ਰਵਿਦਾਸ ਚੌਕ ਨੇੜੇ ਰਾਤ ਕਰੀਬ 12:45 ਵਜੇ ਦੇ ਕਰੀਬ ਕਾਰ ਸਵਾਰ ਨੌਜਵਾਨਾਂ ਨੇ ਕੈਬਨਿਟ ਮੰਤਰੀ ਬਲਕਾਰ ਸਿੰਘ ਦੀ ਗੱਡੀ ਦੇ ਅੱਗੇ ਚੱਲ ਰਹੀ ਪਾਇਲਟ ਗੱਡੀ ’ਤੇ ਇੱਟਾਂ ਮਾਰ ਦਿਤੀ। ਇੰਨਾ ਹੀ ਨਹੀਂ ਜਦੋਂ ਮੰਤਰੀ ਮਾਮਲਾ ਸ਼ਾਂਤ ਕਰਵਾਉਣ ਤੋਂ ਬਾਅਦ ਵਡਾਲਾ ਚੌਕ ਨੇੜੇ ਅਪਣੇ ਘਰ ਪੁੱਜੇ ਤਾਂ ਨੌਜੁਆਨ ਕਾਰ ਲੈ ਕੇ ਉਨ੍ਹਾਂ ਦੇ ਘਰ ਦੇ ਬਾਹਰ ਆ ਗਿਆ। ਥਾਣਾ-6 ਦੀ ਪੁਲਿਸ ਨੇ ਮੰਤਰੀ ਦੇ ਘਰ ਦੇ ਬਾਹਰ ਪਹੁੰਚ ਕੇ ਤਿੰਨ ਨੌਜੁਆਨਾਂ ਨੂੰ ਹਿਰਾਸਤ 'ਚ ਲੈ ਲਿਆ।

ਇਹ ਵੀ ਪੜ੍ਹੋ: ਲੁਧਿਆਣਾ ਤਿਹਰਾ ਕਤਲ ਕੇਸ: 15 ਦਿਨ ਬਾਅਦ ਕਾਤਲ ਗ੍ਰਿਫ਼ਤਾਰ, 100 ਤੋਂ ਵੱਧ ਵਾਰਦਾਤਾਂ ਨੂੰ ਅੰਜਾਮ ਦੇ ਚੁਕਿਆ ਮੁਲਜ਼ਮ

ਮੰਤਰੀ ਬਲਕਾਰ ਸਿੰਘ ਨੇ ਦਸਿਆ ਕਿ ਉਹ ਰਾਤ ਕਰੀਬ 12:45 ਵਜੇ ਅਪਣੀ ਕਾਰ ਵਿਚ ਘਰ ਪਰਤ ਰਹੇ ਸਨ। ਉਨ੍ਹਾਂ ਦੀ ਪਾਇਲਟ ਗੱਡੀ ਅੱਗੇ ਚੱਲ ਰਹੀ ਸੀ। ਜਦੋਂ ਉਨ੍ਹਾਂ ਦੀ ਕਾਰ ਸ੍ਰੀ ਗੁਰੂ ਰਵਿਦਾਸ ਚੌਕ ਨੇੜੇ ਪੁੱਜੀ ਤਾਂ ਇਕ ਕਾਰ ਤੇਜ਼ ਰਫ਼ਤਾਰ ਨਾਲ ਆ ਗਈ। ਕਾਰ ਚਾਲਕ ਨੇ ਕਾਰ ਸੜਕ 'ਤੇ ਰੋਕ ਕੇ ਹੰਗਾਮਾ ਸ਼ੁਰੂ ਕਰ ਦਿਤਾ। ਜਦੋਂ ਗੰਨਮੈਨ ਨੇ ਉਸ ਨੂੰ ਰੋਕਿਆ ਤਾਂ ਨੌਜੁਆਨ ਨੇ ਪਾਇਲਟ ਗੱਡੀ 'ਤੇ ਇੱਟ ਸੁੱਟ ਦਿਤੀ।

ਇਹ ਵੀ ਪੜ੍ਹੋ: BSF ਜਵਾਨਾਂ ਨੇ ਢੇਰ ਕੀਤਾ ਪਾਕਿਸਤਾਨੀ ਡਰੋਨ, 3.2 ਕਿਲੋਗ੍ਰਾਮ ਹੈਰੋਇਨ ਬਰਾਮਦ

ਮੰਤਰੀ ਨੇ ਕਿਹਾ ਕਿ ਮੈਂ ਦੇਖਿਆ ਕਿ ਨੌਜੁਆਨ ਨਸ਼ੇ ਦੀ ਹਾਲਤ ਵਿਚ ਸੀ। ਇਸ ਲਈ ਉਹ ਮਾਮਲਾ ਸ਼ਾਂਤ ਕਰਵਾ ਕੇ ਵਡਾਲਾ ਚੌਕ ਸਥਿਤ ਘਰ ਵੱਲ ਰਵਾਨਾ ਹੋ ਗਏ। ਉਹ ਘਰ ਦੇ ਅੰਦਰ ਗਏ ਹੀ ਸਨ ਕਿ ਨੌਜੁਆਨ ਘਰ ਦੇ ਬਾਹਰ ਆ ਕੇ ਹੰਗਾਮਾ ਕਰਨ ਲੱਗੇ। ਇਸ ਤੋਂ ਬਾਅਦ ਮੰਤਰੀ ਨੇ ਏ.ਡੀ.ਸੀ.ਪੀ. ਆਦਿਤਿਆ ਨੂੰ ਬੁਲਾਇਆ ਤਾਂ ਪੁਲਿਸ ਫੋਰਸ ਮੰਤਰੀ ਦੇ ਘਰ ਦੇ ਬਾਹਰ ਪਹੁੰਚ ਗਈ। ਪੁਲਿਸ ਨੇ ਘੇਰਾਬੰਦੀ ਕਰਕੇ ਤਿੰਨ ਨੌਜੁਆਨਾਂ ਨੂੰ ਫੜ ਲਿਆ। ਦੇਰ ਰਾਤ 1:15 ਵਜੇ ਨੌਜੁਆਨਾਂ ਨੂੰ ਥਾਣਾ-6 ਵਿਖੇ ਲਿਆਂਦਾ ਗਿਆ।