ਗੈਂਗਸਟਰ Sukha Kahlon ’ਤੇ ਬਣੀ ਫ਼ਿਲਮ ’ਤੇ ਪਾਬੰਦੀ ਵਿਰੁਧ ਹਾਈ ਕੋਰਟ ਵਿਚ ਪਟੀਸ਼ਨ ਦਾਖ਼ਲ

ਏਜੰਸੀ

ਖ਼ਬਰਾਂ, ਪੰਜਾਬ

ਸਰਕਾਰ ਦਾ ਕਹਿਣਾ ਹੈ ਇਹ ਫ਼ਿਲਮ ਗੈਂਗਸਟਰ ਸੁੱਖਾ ਕਾਹਲਵਾਂ ਦੇ ਜੀਵਨ ਉਤੇ ਆਧਾਰਤ ਹੈ ਅਤੇ ਫ਼ਿਲਮ ਜ਼ਰੀਏ ਇਕ ਅਪਰਾਧੀ ਦੀ ਮਹਿਮਾ ਕੀਤੀ ਜਾ ਰਹੀ ਹੈ।

Petition filed in High Court against ban of film on gangster Sukha Kahlon

ਚੰਡੀਗੜ੍ਹ: ਗੈਂਗਸਟਰ ਸੁੱਖਾ ਕਾਹਲਵਾਂ (Gangster Sukha Kahlon) ਉੱਤੇ ਆਧਾਰਤ ਫ਼ਿਲਮ ‘ਸ਼ੂਟਰ’ (Shooter Movie) ਦੇ ਪੰਜਾਬ ਵਿਚ ਪ੍ਰਦਰਸਨ ਉਤੇ ਪੰਜਾਬ ਸਰਕਾਰ (Punjab Government) ਵਲੋਂ ਲਗਾਈ ਰੋਕ ਵਿਰੁਧ ਫ਼ਿਲਮ ਨਿਰਮਾਤਾ ਕੇਵਲ ਸਿੰਘ ਨੇ ਹਾਈ ਕੋਰਟ ਵਿਚ ਪਟੀਸ਼ਨ (Petition in High Court) ਦਾਖ਼ਲ ਕਰ ਕੇ ਰੋਕ ਰੱਦ ਕਰਨ ਦੀ ਮੰਗ ਦੀ ਹੈ। ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ 17 ਸਤੰਬਰ ਲਈ ਨੋਟਿਸ ਜਾਰੀ ਕਰ ਕੇ ਜਵਾਬ ਮੰਗ ਲਿਆ ਹੈ।

ਹੋਰ ਪੜ੍ਹੋ: ਪ੍ਰਸ਼ਾਂਤ ਕਿਸ਼ੋਰ ਨੇ ਦਿੱਤਾ ਪੰਜਾਬ CM ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਸਲਾਹਕਾਰ ਅਹੁਦੇ ਤੋਂ ਅਸਤੀਫ਼ਾ

ਪਟੀਸ਼ਨਰ ਨੇ ਇਸ ਤੋਂ ਪਹਿਲਾਂ ਜੁਲਾਈ ਮਹੀਨੇ ਵਿਚ ਵੀ ਸਰਕਾਰ ਵਲੋਂ ਇਸ ਫ਼ਿਲਮ ਉੱਤੇ ਪਾਬੰਦੀ ਲਗਾਏ ਜਾਣ ਵਿਰੁਧ ਹਾਈ ਕੋਰਟ ਵਿਚ ਪਟੀਸ਼ਨ ਦਾਖ਼ਲ ਕੀਤੀ ਸੀ ਅਤੇ ਕਿਹਾ ਸੀ ਕਿ ਇਸ ਫ਼ਿਲਮ ਉਤੇ ਪੰਜਾਬ ਅਤੇ ਹਰਿਆਣਾ ਸਰਕਾਰ ਨੇ ਪਿਛਲੇ ਸਾਲ ਦੋ ਮਹੀਨਿਆਂ ਲਈ ਪਾਬੰਦੀ ਲਗਾਈ ਸੀ ਅਤੇ ਉਹ ਮਿਆਦ ਖ਼ਤਮ ਹੋ ਚੁੱਕੀ ਹੈ, ਬਾਵਜੂਦ ਇਸ ਦੇ ਉਨ੍ਹਾਂ ਦੀ ਇਸ ਫ਼ਿਲਮ ਨੂੰ ਰਿਲੀਜ਼ ਨਹੀਂ ਹੋਣ ਦਿਤਾ ਜਾ ਰਿਹਾ ਹੈ ਅਜਿਹੇ ਵਿਚ ਇਸ ਹੁਕਮ ਨੂੰ ਰੱਦ ਕੀਤਾ ਜਾਵੇ। ਹਾਈ ਕੋਰਟ ਨੇ ਪਟੀਸ਼ਨ ਉੱਤੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰ ਜਵਾਬ ਮੰਗਿਆ ਸੀ। ਪ੍ਰੰਤੂ ਸਰਕਾਰ ਨੇ ਅਗਲੀ ਸੁਣਵਾਈ ਤੋਂ ਠੀਕ ਇਕ ਦਿਨ ਪਹਿਲਾਂ ਫਿਰ ਇਸ ਫ਼ਿਲਮ ਉੱਤੇ ਪਾਬੰਦੀ ਲਗਾ ਦਿਤੀ ਸੀ।

ਹੋਰ ਪੜ੍ਹੋ: Olympic: 41 ਸਾਲਾਂ ਬਾਅਦ ਭਾਰਤੀ ਹਾਕੀ ਟੀਮ ਨੇ ਰਚਿਆ ਇਤਿਹਾਸ, ਕੀਤਾ ਕਾਂਸੀ ਦਾ ਤਗਮਾ ਆਪਣੇ ਨਾਮ

ਇਸ ਉੱਤੇ ਹਾਈ ਕੋਰਟ ਨੇ ਜਾਚਕ ਨੂੰ ਨਵੇਂ ਸਿਰੇ ਤੋਂ ਨਵੇਂ ਹੁਕਮ ਨੂੰ ਚੁਨੌਤੀ ਦਿੰਦੇ ਹੋਏ ਪਟੀਸ਼ਨ ਦਾਖ਼ਲ ਕਰਨ ਦੀ ਛੋਟ ਦੇ ਦਿਤੀ ਸੀ।  ਹੁਣ ਫ਼ਿਲਮ ਨਿਰਮਾਤਾ (Movie Director) ਨੇ ਦੁਬਾਰਾ ਪਟੀਸ਼ਨ ਦਾਖ਼ਲ ਕਰ ਕੇ ਸਰਕਾਰ ਦੇ 12 ਜੁਲਾਈ ਦੇ ਹੁਕਮ ਨੂੰ ਰੱਦ ਕਰਨ ਦੀ ਮੰਗ ਕੀਤੀ ਹੈ, ਜਿਸ ਤਹਿਤ ਫ਼ਿਲਮ ਉਤੇ ਪਾਬੰਦੀ ਲਗਾਈ ਗਈ ਹੈ ਸਰਕਾਰ ਦਾ ਕਹਿਣਾ ਹੈ ਇਹ ਫ਼ਿਲਮ ਗੈਂਗਸਟਰ ਸੁੱਖਾ ਕਾਹਲਵਾਂ ਦੇ ਜੀਵਨ ਉਤੇ ਆਧਾਰਤ ਹੈ ਅਤੇ ਫ਼ਿਲਮ ਜ਼ਰੀਏ ਇਕ ਅਪਰਾਧੀ ਦੀ ਮਹਿਮਾ ਕੀਤੀ ਜਾ ਰਹੀ ਹੈ।