ਡੇਢ ਕਰੋੜ ਰੁਪਏ ਦਾ ਪਹਿਲਾ ਇਨਾਮ ਮਨੋਜ ਕੁਮਾਰ ਨੂੰ ਨਿਕਲਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਸਰਕਾਰ ਦੀ ਲਾਟਰੀ 'ਰਾਖੀ ਬੰਪਰ-2018' ਨੇ ਜ਼ਿਲ੍ਹਾ ਸੰਗਰੂਰ ਦੇ ਪਿੰਡ ਮੰਡਵੀ ਦੇ ਇਕ ਦਿਹਾੜੀਦਾਰ ਨੂੰ 'ਕਰੋੜਪਤੀ' ਬਣਾ ਦਿੱਤਾ ਹੈ। 29 ਅਗਸਤ ਨੂੰ ਕੱਢੇ ਗਏ ਡਰਾਅ..

Manoj Kumar

ਚੰਡੀਗੜ੍ਹ :- ਪੰਜਾਬ ਸਰਕਾਰ ਦੀ ਲਾਟਰੀ 'ਰਾਖੀ ਬੰਪਰ-2018' ਨੇ ਜ਼ਿਲ੍ਹਾ ਸੰਗਰੂਰ ਦੇ ਪਿੰਡ ਮੰਡਵੀ ਦੇ ਇਕ ਦਿਹਾੜੀਦਾਰ ਨੂੰ 'ਕਰੋੜਪਤੀ' ਬਣਾ ਦਿੱਤਾ ਹੈ। 29 ਅਗਸਤ ਨੂੰ ਕੱਢੇ ਗਏ ਡਰਾਅ ਵਿਚ ਡੇਢ-ਡੇਢ ਕਰੋੜ ਰੁਪਏ ਦੇ ਪਹਿਲੇ ਦੋ ਇਨਾਮਾਂ ਵਿਚੋਂ ਟਿਕਟ ਨੰਬਰ ਬੀ-660446 ਜ਼ਿਲ੍ਹਾ ਸੰਗਰੂਰ ਵਾਸੀ ਮਨੋਜ ਕੁਮਾਰ ਪੁੱਤਰ ਹਵਾ ਰਾਮ ਨੇ ਖਰੀਦੀ ਸੀ।

ਜਾਣਕਾਰੀ ਦਿੰਦਿਆਂ ਇਕ ਬੁਲਾਰੇ ਨੇ ਦੱਸਿਆ ਕਿ ਮਨੋਜ ਕੁਮਾਰ ਨੇ ਅੱਜ ਲਾਟਰੀ ਵਿਭਾਗ ਦੇ ਡਾਇਰੈਕਟਰ ਟੀ.ਪੀ.ਐਸ ਫੂਲਕਾ ਨੂੰ ਮਿਲ ਕੇ ਆਪਣੀ ਇਨਾਮੀ ਟਿਕਟ ਦਾ ਕਲੇਮ ਕੀਤਾ ਅਤੇ ਟਿਕਟ ਦਸਤਾਵੇਜ਼ਾਂ ਸਮੇਤ ਵਿਭਾਗ ਦੇ ਦਫਤਰ ਵਿਚ ਜਮਾਂ ਕਰਵਾਈ। ਸ੍ਰੀ ਫੂਲਕਾ ਨੇ ਭਰੋਸਾ ਦਿੱਤਾ ਕਿ ਇਨਾਮੀ ਰਕਮ ਦੀ ਅਦਾਇਗੀ ਜਲਦ ਕਰ ਦਿੱਤੀ ਜਾਵੇਗੀ।

ਮਨੋਜ ਨੇ ਦੱਸਿਆ ਕਿ ਉਹ ਇਕ ਦਿਹਾੜੀਦਾਰ ਮਜ਼ਦੂਰ ਹੈ ਅਤੇ ਉਸ ਨੇ ਟਿਕਟ ਵੀ ਉਧਾਰ ਪੈਸੇ ਲੈ ਕੇ ਜ਼ਿਲ੍ਹਾ ਸੰਗਰੂਰ ਦੇ ਇਕ ਡਾਕਘਰ ਤੋਂ ਖਰੀਦੀ ਸੀ। ਡੇਢ ਕਰੋੜ ਰੁਪਏ ਦਾ ਇਨਾਮ ਜਿੱਤਣ 'ਤੇ ਮਨੋਜ ਨੇ ਡਾਢੀ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ। ਉਸ ਨੇ ਪੰਜਾਬ ਸਰਕਾਰ ਵੱਲੋਂ ਪਾਰਦਰਸ਼ੀ ਤਰੀਕੇ ਨਾਲ ਕੱਢੇ ਜਾ ਰਹੇ ਲਾਟਰੀ ਡਰਾਅ 'ਤੇ ਭਰੋਸਾ ਜਿਤਾਉੁਂਦਆਂ ਕਿਹਾ ਕਿ ਉਸ ਨੂੰ ਭੋਰਾ ਵੀ ਆਸ ਨਹੀਂ ਸੀ ਕਿ ਇਸ ਤਰੀਕੇ ਉਹ ਕਰੋੜਪਤੀ ਬਣ ਜਾਵੇਗਾ। ਮਨੋਜ ਨੇ ਕਿਹਾ ਕਿ  ਇਸ ਇਨਾਮੀ ਰਾਸ਼ੀ ਨਾਲ ਹੁਣ ਉਸ ਦੀਆਂ ਕਈ ਵਿੱਤੀ ਮੁਸ਼ਕਿਲਾਂ ਤੋਂ ਛੁਟਕਾਰਾ ਹੋ ਜਾਵੇਗਾ।