ਅੰਮ੍ਰਿਤਸਰ ਵਿਚ ਕੀਤੀ ਗਈ ਮਰੀਜ਼ ਦੀ ਆਰਟੀਫ਼ੀਸ਼ੀਅਲ ਹਾਰਟ ਸਰਜਰੀ; 10 ਘੰਟੇ ਤਕ ਚੱਲਿਆ ਆਪਰੇਸ਼ਨ ਰਿਹਾ ਸਫ਼ਲ
75 ਸਾਲਾ ਬਜ਼ੁਰਗ ਦੇ ਦਿਲ ਦੀਆਂ ਤਿੰਨ ਨਾੜੀਆਂ ਵਿਚ ਸੀ 99% ਬਲੌਕੇਜ
ਅੰਮ੍ਰਿਤਸਰ: ਪੰਜਾਬ ਸਰਕਾਰ ਦੇ ਮੈਡੀਕਲ ਸਿੱਖਿਆ ਅਤੇ ਖੋਜ ਵਿਭਾਗ ਅਧੀਨ ਚੱਲ ਰਹੇ ਗੁਰੂ ਨਾਨਕ ਦੇਵ ਹਸਪਤਾਲ, ਸਰਕਾਰੀ ਮੈਡੀਕਲ ਕਾਲਜ, ਅੰਮ੍ਰਿਤਸਰ ਵਿਖੇ 75 ਸਾਲਾ ਮਰੀਜ਼ ਦਾ ਆਰਟੀਫ਼ੀਸ਼ੀਅਲ ਹਾਰਟ ਟਰਾਂਸਪਲਾਂਟ ਕੀਤਾ ਗਿਆ। ਸਾਢੇ 10 ਘੰਟੇ ਤਕ ਚੱਲੇ ਇਸ ਆਪ੍ਰੇਸ਼ਨ ਦੀ ਸਫ਼ਲਤਾ ਵਿਚ ਕਾਰਡੀਓਲੋਜੀ ਵਿਭਾਗ ਦੇ ਸਹਾਇਕ ਪ੍ਰੋਫੈਸਰ ਡਾ. ਪਰਮਿੰਦਰ ਸਿੰਘ ਮਾਂਗੇੜਾ ਨੇ ਅਹਿਮ ਭੂਮਿਕਾ ਨਿਭਾਈ ਹੈ।
ਇਹ ਵੀ ਪੜ੍ਹੋ: ਪੰਜਾਬ ਪੁਲਿਸ ਨੇ ਸੂਬੇ ਭਰ ਵਿਚ ਅਪਰਾਧਿਕ ਪਿਛੋਕੜ ਵਾਲੇ ਵਿਅਕਤੀਆਂ ਨਾਲ ਸਬੰਧਤ 206 ਥਾਵਾਂ 'ਤੇ ਕੀਤੀ ਛਾਪੇਮਾਰੀ
ਦਰਅਸਲ, ਗੁਰੂ ਨਾਨਕ ਦੇਵ ਹਸਪਤਾਲ ਵਿਚ ਇਕ ਨਰਸ ਦੇ ਪਿਤਾ ਜੋਧ ਸਿੰਘ (75) ਦੇ ਦਿਲ ਦੀਆਂ 3 ਨਾੜੀਆਂ ਬਲਾਕ ਹੋ ਗਈਆਂ ਸਨ। ਪ੍ਰਵਾਰ ਨੇ ਕਈ ਵੱਡੇ ਹਸਪਤਾਲਾਂ ਤਕ ਪਹੁੰਚ ਕੀਤੀ ਪਰ ਮਰੀਜ਼ ਦੀ ਉਮਰ ਜ਼ਿਆਦਾ ਹੋਣ ਕਾਰਨ ਕੋਈ ਵੀ ਹਸਪਤਾਲ ਇਲਾਜ ਕਰਨ ਲਈ ਰਾਜ਼ੀ ਨਹੀਂ ਹੋਇਆ। ਡਾਕਟਰਾਂ ਦੇ ਮਨ੍ਹਾ ਕਰਨ ਤੋਂ ਬਾਅਦ ਪ੍ਰਵਾਰ ਨੇ ਹਾਰ ਮੰਨ ਲਈ ਸੀ ਪਰ ਕੁੱਝ ਸਮਾਂ ਪਹਿਲਾਂ ਇਹ ਮਾਮਲਾ ਡਾਕਟਰ ਪਰਮਿੰਦਰ ਸਿੰਘ ਨਾਲ ਸਾਂਝਾ ਕੀਤਾ ਗਿਆ।
ਇਹ ਵੀ ਪੜ੍ਹੋ: ਪਾਕਿਸਤਾਨੀ ਕੁੜੀ ਦਾ IQ ਐਲਬਰਟ ਆਇਨਸਟਾਈਨ ਤੋਂ ਵੀ ਵੱਧ! ਬ੍ਰਿਟਿਸ਼ ਇਮਤਿਹਾਨ ਵਿਚ ਬਣਾਇਆ ਨਵਾਂ ਰਿਕਾਰਡ
ਡਾਕਟਰ ਪਰਮਿੰਦਰ ਨੇ ਇਸ ਅਪਰੇਸ਼ਨ ਲਈ ਹਾਮੀ ਭਰ ਦਿਤੀ। ਮਰੀਜ਼ ਜੋਧ ਸਿੰਘ ਦੇ ਦਿਲ ਦੀਆਂ 3 ਨਾੜੀਆਂ ਵਿਚ ਕੈਲਸ਼ੀਅਮ ਭਰਨ ਕਾਰਨ ਬਲਾਕੇਜ ਹੋ ਗਿਆ ਸੀ। ਨਸਾਂ ਵਿਚ 99 ਫ਼ੀ ਸਦੀ ਤਕ ਬਲਾਕੇਜ ਸੀ। ਇੰਨਾ ਹੀ ਨਹੀਂ ਦਿਲ ਵੀ 25 ਫ਼ੀ ਸਦੀ ਕੰਮ ਕਰਨ ਦੇ ਸਮਰੱਥ ਸੀ। ਡਾਕਟਰ ਪਰਮਿੰਦਰ ਨੇ ਜੋਧ ਸਿੰਘ ਦੇ ਸਰੀਰ ਵਿਚ ਆਰਟੀਫੀਸ਼ੀਅਲ ਹਾਰਟ ਇੰਪਲਾਟ ਟਰਾਂਸਪਲਾਂਟ ਕਰਨ ਦਾ ਫੈਸਲਾ ਕੀਤਾ। ਡਾਕਟਰ ਪਰਮਿੰਦਰ ਅਨੁਸਾਰ ਮਰੀਜ਼ ਦੀ ਹਾਲਤ ਬਹੁਤ ਨਾਜ਼ੁਕ ਸੀ। ਰੀਪੋਰਟਾਂ ਅਤੇ ਲੋੜੀਂਦੀ ਜਾਂਚ ਤੋਂ ਬਾਅਦ ਕਾਰਵਾਈ ਦਾ ਫੈਸਲਾ ਲਿਆ ਗਿਆ। ਇਹ ਆਪਰੇਸ਼ਨ ਸਾਢੇ 10 ਘੰਟੇ ਤਕ ਚੱਲਿਆ। ਆਰਟੀਫੀਸ਼ੀਅਲ ਹਾਰਟ ਇੰਪੈਲਾ ਮੁੰਬਈ ਤੋਂ ਲਿਆਂਦਾ ਗਿਆ ਸੀ। ਹੁਣ ਮਰੀਜ਼ ਪੂਰੀ ਤਰ੍ਹਾਂ ਤੰਦਰੁਸਤ ਹੈ।
ਇਹ ਵੀ ਪੜ੍ਹੋ: ਧਾਰਾ 370 ਨੂੰ ਰੱਦ ਕਰਨ ਨੂੰ ਚੁਨੌਤੀ ਦੇਣ ਵਾਲੀਆਂ ਅਪੀਲਾਂ ’ਤੇ ਅਦਾਲਤ ਨੇ ਫੈਸਲਾ ਸੁਰਖਿਅਤ ਰਖਿਆ
ਮਰੀਜ਼ ਦੇ ਪ੍ਰਵਾਰ ਨੇ ਦਸਿਆ ਕਿ ਉਨ੍ਹਾਂ ਨੇ ਸਰਜਰੀ ਲਈ ਦਿੱਲੀ ਦੇ ਹਸਪਤਾਲ ਵਿਚ ਵੀ ਗੱਲ ਕੀਤੀ ਸੀ। ਜਿਸ ਨੇ ਇਸ ਸਰਜਰੀ ਲਈ 37 ਲੱਖ ਰੁਪਏ ਦੀ ਮੰਗ ਕੀਤੀ ਸੀ ਹੁਣ ਇਸ ਸਾਰੀ ਸਰਜਰੀ 'ਤੇ 19 ਲੱਖ ਰੁਪਏ ਦਾ ਖਰਚਾ ਆਇਆ, ਜਿਸ 'ਚੋਂ 17 ਲੱਖ ਰੁਪਏ ਸਿਰਫ ਇੰਪੈਲਾ ਨੂੰ ਮੁੰਬਈ ਤੋਂ ਅੰਮ੍ਰਿਤਸਰ ਲਿਆਉਣ 'ਤੇ ਖਰਚ ਹੋਏ।