ਸੜਕ ਹਾਦਸੇ ’ਚ ਪਿਓ-ਧੀ ਦੀ ਮੌਤ; ਕਾਰ ਅਤੇ ਟਰੱਕ ਦੀ ਟੱਕਰ ਦੌਰਾਨ 2 ਲੋਕ ਜ਼ਖ਼ਮੀ

ਏਜੰਸੀ

ਖ਼ਬਰਾਂ, ਪੰਜਾਬ

3 ਸਾਲਾ ਯੁਵਿਕਾ ਅਤੇ ਓਮ ਪ੍ਰਕਾਸ਼ ਵਜੋਂ ਹੋਈ ਪਛਾਣ

Father and daughter died in a road accident

 

ਹੁਸ਼ਿਆਰਪੁਰ: ਦਸੂਹਾ ਨੇੜੇ ਪੈਂਦੇ ਉੱਚੀ ਬੱਸੀ ਕਸਬਾ ਦੇ ਪੈਟਰੋਲ ਪੰਪ ਨੇੜੇ ਵਾਪਰੇ ਸੜਕ ਹਾਦਸੇ ਵਿਚ ਪਿਓ-ਧੀ ਦੀ ਮੌਤ ਹੋ ਗਈ ਜਦਕਿ ਦੋ ਹੋਰ ਲੋਕ ਗੰਭੀਰ ਜ਼ਖਮੀ ਹੋ ਗਏ। ਜ਼ਖ਼ਮੀਆਂ ਨੂੰ ਜਲੰਧਰ ਦੇ ਇਕ ਨਿਜੀ ਹਸਪਤਾਲ ਵਿਚ ਰੈਫਰ ਕੀਤਾ ਗਿਆ।

ਇਹ ਵੀ ਪੜ੍ਹੋ: ਪਵਾਰ ਨੇ ਰਾਖਵੇਂਕਰਨ ਦੀ 50 ਫ਼ੀ ਸਦੀ ਹੱਦ ਨੂੰ 15-16 ਫ਼ੀ ਸਦੀ ਤਕ ਹੋਰ ਵਧਾਉਣ ਦੀ ਮੰਗ ਕੀਤੀ  

ਮ੍ਰਿਤਕਾ ਦੀ ਪਛਾਣ ਯੁਵਿਕਾ ਪੁੱਤਰੀ ਓਮ ਪ੍ਰਕਾਸ਼ (3), ਓਮ ਪ੍ਰਕਾਸ਼ ਪੁੱਤਰ ਅਸ਼ੋਕ ਕੁਮਾਰ ਵਜੋਂ ਹੋਈ ਹੈ। ਇਸੇ ਕਾਰ ਵਿਚ ਸਵਾਰ ਸਵਰਨ ਰਾਧਿਕਾ ਪਤਨੀ ਓਮ ਪ੍ਰਕਾਸ਼ ਅਤੇ ਬਰਿੰਦਰ ਸਿੰਘ ਵਾਸੀ ਪਿੰਡ ਭੰਗਾਲਾ ਮੁਕੇਰੀਆਂ ਨੂੰ ਸਿਰ ਵਿਚ ਗੰਭੀਰ ਸੱਟਾਂ ਲੱਗਣ ਕਾਰਨ ਜਲੰਧਰ ਰੈਫਰ ਕਰ ਦਿਤਾ ਗਿਆ।

ਇਹ ਵੀ ਪੜ੍ਹੋ: ਨਰਿੰਦਰ ਕੌਰ ਭਰਾਜ (MLA ਸੰਗਰੂਰ) ਦੇ ਘਰ ਗੂੰਜੀਆਂ ਕਿਲਕਾਰੀਆਂ, ਦਿੱਤਾ ਪੁੱਤਰ ਨੂੰ ਜਨਮ

ਮਿਲੀ ਜਾਣਕਾਰੀ ਅਨੁਸਾਰ ਇਹ ਪ੍ਰਵਾਰ ਜਲੰਧਰ ਤੋਂ ਕਾਰ ਵਿਚ ਅਪਣੇ ਪਿੰਡ ਭੰਗਾਲਾ ਵੱਲ ਆ ਰਿਹਾ ਸੀ। ਜਿਵੇਂ ਹੀ ਉਨ੍ਹਾਂ ਦੀ ਕਾਰ ਦਸੂਹਾ ਤੋਂ ਕੁੱਝ ਦੂਰੀ ’ਤੇ ਪਿੰਡ ਉਚੀ ਬੱਸੀ ਨੇੜੇ ਪਹੁੰਚੀ ਤਾਂ ਕਾਰ ਸੜਕ ਦੇ ਕਿਨਾਰੇ ਖੜ੍ਹੇ ਟਰੱਕ ਨਾਲ ਜਾ ਟਕਰਾਈ। ਜਿਸ 'ਚ ਕਾਰ ਮਾਲਕ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ, ਜਿਸ ਨੂੰ ਰਾਹਗੀਰਾਂ ਨੇ ਐਂਬੂਲੈਂਸ ਰਾਹੀਂ ਮੁਕੇਰੀਆਂ ਦੇ ਸਰਕਾਰੀ ਹਸਪਤਾਲ 'ਚ ਪਹੁੰਚਾਇਆ। ਜਿਥੇ 3 ਸਾਲਾ ਬੱਚੀ ਯੁਵਿਕਾ ਨੂੰ ਡਾਕਟਰਾਂ ਨੇ ਮ੍ਰਿਤਕ ਕਰਾਰ ਦਿਤਾ, ਜਦਕਿ ਪਿਤਾ ਓਮ ਪ੍ਰਕਾਸ਼ ਦੀ ਇਲਾਜ ਤੋਂ ਬਾਅਦ ਮੌਤ ਹੋ ਗਈ। ਪੁਲਿਸ ਵਲੋਂ ਘਟਨਾ ਦੀ ਜਾਂਚ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿਤੀ ਗਈ ਹੈ।