ਅੰਮ੍ਰਿਤਸਰ ਏਅਰਪੋਰਟ 'ਤੇ ਯਾਤਰੀ ਤੋਂ ਫੜਿਆ ਗਿਆ 48 ਲੱਖ ਰੁਪਏ ਦਾ ਸੋਨਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਗ੍ਰਿਫਤਾਰ ਵਿਅਕਤੀ ਪੇਸ਼ੇ ਤੋਂ ਦੱਸਿਆ ਜਾ ਰਿਹਾ ਵਕੀਲ

Gold

 

ਅੰਮ੍ਰਿਤਸਰ: ਅੰਮ੍ਰਿਤਸਰ ਏਅਰਪੋਰਟ  'ਤੇ ਕਸਟਮ ਵਿਭਾਗ ਨੇ 48 ਲੱਖ ਰੁਪਏ ਦਾ ਸੋਨਾ ਬਰਾਮਦ ਕੀਤਾ ਹੈ। ਦੁਬਈ ਤੋਂ ਅੰਮ੍ਰਿਤਸਰ ਆਏ ਜਦ ਇਕ ਯਾਤਰੀ ਦੀ ਤਲਾਸ਼ੀ ਲਈ ਗਈ ਤਾਂ ਕਸਟਮ ਵਿਭਾਗ ਨੇ ਉਸ ਦੇ ਕੋਲੋਂ 48 ਲੱਖ ਰੁਪਏ ਦਾ ਸੋਨਾ ਬਰਾਮਦ ਕਰਕੇ ਉਸ ਨੂੰ ਗ੍ਰਿਫ਼ਤਾਰ ਕੀਤਾ ਹੈ।

ਹੋਰ ਵੀ ਪੜ੍ਹੋ: ਲਖੀਮਪੁਰ ਜਾ ਰਹੇ ਆਪ ਦੇ ਵਫ਼ਦ ਨੂੰ ਪੁਲਿਸ ਨੇ ਹਿਰਾਸਤ 'ਚ ਲਿਆ

 

ਸੋਨਾ ਤੋਲ ਵਿੱਚ ਕਿੰਨਾ ਸੀ ਇਸ ਬਾਰੇ ਅਜੇ ਪਤਾ ਨਹੀਂ ਲੱਗ ਸਕਿਆ ਪਰ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਜਿਸ ਯਾਤਰੀ ਤੋਂ ਇਹ ਸੋਨਾ ਬਰਾਮਦ ਕੀਤਾ ਗਿਆ ਹੈ ਉਹ ਅੰਮ੍ਰਿਤਸਰ ਦਾ ਇੱਕ ਐਡਵੋਕੇਟ ਵਕੀਲ ਦੱਸਿਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਵੀ ਕਸਟਮ ਵਿਭਾਗ ਦੁਬਈ ਚੋਂ ਇਸ ਤਰੀਕੇ ਨਾਲ ਨਾਜਾਇਜ਼ ਲਿਆਂਦੇ ਸੋਨੇ ਨੂੰ ਬਰਾਮਦ ਕਰ ਚੁੱਕੀ ਹੈ।

 

 

ਫ਼ਿਲਹਾਲ ਕਸਟਮ ਵਿਭਾਗ ਵੱਲੋਂ ਇਸ ਮਾਮਲੇ ਵਿੱਚ ਜ਼ਿਆਦਾ ਜਾਣਕਾਰੀ ਅਜੇ ਤੱਕ ਸਾਹਮਣੇ ਨਹੀਂ ਆਈ ਹੈ ਪਰ ਜਿਸ ਵਿਅਕਤੀ ਨੂੰ 48 ਲੱਖ ਰੁਪਏ ਦੇ ਸੋਨੇ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ ਉਹ ਇੱਕ ਵਕੀਲ ਦੱਸਿਆ ਜਾ ਰਿਹਾ ਹੈ ਜੋ ਕਿ ਦੁਬਈ ਤੋਂ ਅੰਮ੍ਰਿਤਸਰ ਆਇਆ ਸੀ।

ਹੋਰ ਵੀ ਪੜ੍ਹੋ: ਅਸਾਮ ਵਿੱਚ ਟੁੱਟਿਆ ਹੈਂਗਿੰਗ ਪੁਲ, ਸਕੂਲ ਤੋਂ ਘਰ ਪਰਤ ਰਹੇ ਨਦੀ 'ਚ ਡਿੱਗੇ ਵਿਦਿਆਰਥੀ