ਭੜਕਾਉ ਅਤੇ ਸਮਾਜ ਨੂੰ ਗਲਤ ਰਾਹ ਦਿਖਾਉਣ ਵਾਲੇ ਗੀਤ ਕਾਰਨ ਦਰਜ਼ ਕੀਤਾ ਗਿਆ ਮਾਮਲਾ: ਐਸਐਸਪੀ
ਬਰਾੜ ਦੀ ਗ੍ਰਿਫਤਾਰੀ ਨਵੰਬਰ ਵਿੱਚ ਰਿਲੀਜ਼ ਹੋਏ ਗਾਣੇ “ਜਾਨ” ਕਰਕੇ ਹੋਈ ਹੈ।
pawan deep
ਪਟਿਆਲਾ; (ਗਗਨ ਦੀਪ ਸਿੰਘ ਦੀਪ) : ਹੁਣ ਤੱਕ ਕਈਆਂ ਨੂੰ ਇਹੀ ਭੁਲੇਖਾ ਕਿ ਸ਼੍ਰੀ ਪਵਨਦੀੁਪ ਬਰਾੜ ਦੀ ਗਿਰਫਤਾਰੀ ਉਸਦੇ ਤਾਜ਼ਾ ਰਿਲੀਜ਼ ਹੋਏ ਗਾਣੇ ਕਿਸਾਨ ਐਲਥਮ ਕਰਕੇ ਹੋਈ ਹੈ। ਪਰ ਅਸੀਂ ਤੁਹਾਨੂੰ ਦੱਸ ਦਿੰਦੇ ਹਾਂ ਕਿ ਸ਼੍ਰੀ ਬਰਾੜ ਦੀ ਗ੍ਰਿਫਤਾਰੀ ਨਵੰਬਰ ਵਿੱਚ ਰਿਲੀਜ਼ ਹੋਏ ਗਾਣੇ “ਜਾਨ” ਕਰਕੇ ਹੋਈ ਹੈ।ਜਿਸ ਬਾਰੇ ਕਿਹਾ ਜਾ ਰਿਹਾ ਹੈ,ਕਿ ਇਸ ਗਾਣੇ ਵਿੱਚ ਹਥਿਆਰਾ ਨੂੰ ਪ੍ਰਮੋਟ ਕੀਤਾ ਗਿਆ ਹੈ।
SSP Barar ਜ਼ਿਕਰਯੋਗ ਹੈ ਕਿ ਪੰਜਾਬੀ ਗਾਇਕ ਬਰਾੜ ਦੀ ਗ੍ਰਿਫ਼ਤਾਰੀ ਨੂੰ ਉਸ ਦੇ ਕਿਸਾਨ ਅੰਦੋਲਨ ਬਾਰੇ ਆਏ ਗਾਣੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਸੀ, ਜਿਸ ਦੀ ਸੋਸ਼ਲ ਮੀਡੀਏ ‘ਤੇ ਬਹੁਤ ਚਰਚਾ ਹੋ ਰਹੀ ਸੀ । ਲੋਕ ਇਸ ਗਾਇਕ ਦੀ ਗ੍ਰਿਫ਼ਤਾਰੀ ਨੂੰ ਕਿਸਾਨੀ ਅੰਦੋਲਨ ਨਾਲ ਜੋੜ ਕੇ ਸਰਕਾਰ ਉੱਤੇ ਤਿੱਖੇ ਪ੍ਰਤੀਕਰਮ ਕਰ ਰਹੇ ਸਨ ।