FlipKart ਨੇ ਸੁਧਾਰੀ ਗਲਤੀ, ਫਲੋਰ ਮੈਟ ‘ਤੇ ਲਗਾਈ ਸੀ ਦਰਬਾਰ ਸਾਹਿਬ ਦੀ ਤਸਵੀਰ
ਆਨਲਾਈਨ ਸ਼ਾਪਿੰਗ ਸਾਈਟ Flipkart ਨੇ ਆਪਣੀ ਗਲਤੀ ਸੁਧਾਰਦਿਆਂ ਦਰਬਾਰ ਸਾਹਿਬ ਦੀ ਤਸਵੀਰ ਵਾਲੇ ਫਲੋਰ ਮੈਟ ਵੈੱਬਸਾਈਟ ਤੋ ਹਟਾ ਲਏ ਹਨ...
FlipKart
ਚੰਡੀਗੜ੍ਹ : ਆਨਲਾਈਨ ਸ਼ਾਪਿੰਗ ਸਾਈਟ Flipkart ਨੇ ਆਪਣੀ ਗਲਤੀ ਸੁਧਾਰਦਿਆਂ ਦਰਬਾਰ ਸਾਹਿਬ ਦੀ ਤਸਵੀਰ ਵਾਲੇ ਫਲੋਰ ਮੈਟ ਵੈੱਬਸਾਈਟ ਤੋ ਹਟਾ ਲਏ ਹਨ। ਸਿੱਖ ਜਥੇਬੰਦੀਆਂ ਵੱਲੋਂ ਵਿਰੋਧ ਜਤਾਏ ਜਾਣ ਤੋਂ ਬਾਅਦ Flipkart ਨੇ ਇਹ ਕਦਮ ਚੁੱਕਿਆ ਹੈ।
ਅਕਾਲੀ ਆਗੂ ਮਨਜਿੰਦਰ ਸਿੰਘ ਸਿਰਸਾ ਦਾ ਕਹਿਣਾ ਹੈ ਕਿ ਇਹ ਗਲਤੀ ਮੁਆਫੀ ਲਾਇਕ ਨਹੀਂ ਹੈ, ਅਤੇ ਨਾਲ ਹੀ ਸਖਤ ਕਾਰਵਾਈ ਦੀ ਮੰਗ ਕੀਤੀ ਹੈ।