ਤੇਲ ਦੀਆਂ ਕੀਮਤਾਂ ਨੂੰ ਲੈ ਕੇ ਲੋਕਾਂ ਵਿਚ ਮਚੀ ਹਾਹਾਕਾਰ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਪ ਮਾਲਕਾਂ ਨੇ ਕਿਹਾ ਸਰਕਾਰ ਤੇਲ ਨੂੰ ਜੀਐੱਸਟੀ ਦੇ ਦਾਇਰੇ ਚ ਲਿਆਵੇ... 

Truck Driver

ਚੰਡੀਗੜ੍ਹ: ਪਟਰੌਲ ਅਤੇ ਡੀਜ਼ਲ ਦੀਆਂ ਵੱਧ ਰਹੀਆਂ ਕੀਮਤਾਂ ਨਾਲ ਜਿੱਥੇ ਆਮ ਲੋਕਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉੱਥੇ ਹੀ ਰਾਜਨੀਤਕ ਪਾਰਟੀਆਂ ਵੱਲੋਂ ਇਸ ਵਾਧੇ ਪ੍ਰਤੀ ਆਪਣਾ ਰੋਸ ਦਰਜ ਕਰਵਾਉਣ ਲਈ ਆਮ ਆਦਮੀ ਪਾਰਟੀ ਵੱਲੋਂ ਵਿਧਾਨ ਸਭਾ ਵਿੱਚ ਸਾਇਕਲਾਂ ਉਤੇ ਅਤੇ  ਸ਼੍ਰੋਮਣੀ ਅਕਾਲੀ ਦਲ ਵੱਲੋਂ ਬਲਦ ਗੱਡਿਆਂ ਉਤੇ ਚੜ੍ਹ ਕੇ ਵਿਧਾਨ ਸਭਾ ਵਿਚ ਪਹੁੰਚਿਆ ਗਿਆ।

ਪਟਰੌਲ ਅਤੇ ਡੀਜ਼ਲ ਵਿੱਚ ਹੋਏ ਅਥਾਹ ਵਾਧੇ ਨੂੰ ਲੈ ਕੇ ਅੱਜ ਜਲਾਲਾਬਾਦ ਵਿਚ ਜਿਥੇ ਢੋਆ-ਢੁਆਈ ਕਰਨ ਵਾਲਿਆਂ ਨੇ ਤੇਲ ਦੀਆਂ ਵਧੀਆਂ ਕੀਮਤਾਂ ਨੂੰ ਲੈ ਕੇ ਸਰਕਾਰ ਪ੍ਰਤੀ ਆਪਣਾ ਰੋਸ ਜ਼ਾਹਰ ਕੀਤਾ ਹੈ।

ਉਥੇ ਹੀ ਦੂਜੇ ਪਾਸੇ ਪਟਰੌਲ ਪੰਪ ਦੇ ਮਾਲਕਾਂ ਨੇ ਵੀ ਇਸ ਅਥਾਹ ਵਾਧੇ ਨੂੰ ਆਪਣੇ ਆਪ ਤੇ ਬੋਝ ਦੱਸਿਆ ਕਿ ਉਨ੍ਹਾਂ ਦਾ ਮਾਰਜਨ ਨਹੀਂ ਵਧਿਆ ਬਲਕਿ ਉਨ੍ਹਾਂ ਦੀ ਇਨਵੈਸਟਮੈਂਟ ਵਧੀ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਤੇਲ ਨੂੰ ਵੈਟ ਦੇ ਦਾਇਰੇ ਚੋਂ ਕੱਢ ਕੇ ਜੀਐੱਸਟੀ ਅੰਦਰ ਲਿਆਂਦਾ ਜਾਵੇ ਤਾਂ ਜੋ ਲੋਕਾਂ ਨੂੰ ਇਸ ਵਾਧੇ ਤੋਂ ਰਾਹਤ ਮਿਲ ਸਕੇ।