ਆਮ ਆਦਮੀ ਨੂੰ ਰਾਹਤ, ਸਬਜ਼ੀਆਂ ਦੇ ਰੇਟ ਹੋਏ ਅੱਧੇ!

ਏਜੰਸੀ

ਖ਼ਬਰਾਂ, ਪੰਜਾਬ

ਕਮੇਟੀ ਦੇ ਅਧਿਕਾਰੀ ਤੈਅ ਹੋਣ ਵਾਲੇ ਹੋਲਸੇਲ ਰੇਟ ਨਾਲ 15 ਤੋਂ 20 ਪ੍ਰਤੀਸ਼ਤ...

Chandigarh administration will decide vegetables rates

ਚੰਡੀਗੜ੍ਹ: ਲੋਕਾਂ ਨੂੰ ਰਾਹਤ ਦੇਣ ਲਈ ਪ੍ਰਸ਼ਾਸਨ ਨੇ ਹੁਣ ਆਲੂ, ਪਿਆਜ਼ ਅਤੇ ਟਮਾਟਰ ਤੋਂ ਇਲਾਵਾ ਹੋਰ ਸਬਜ਼ੀਆਂ ਅਤੇ ਫਲ ਦੇ ਰਿਟੇਲ ਰੇਟ ਤੈਅ ਕਰਨੇ ਸ਼ੁਰੂ ਕਰ ਦਿੱਤੇ ਹਨ ਤਾਂ ਕਿ ਕੋਈ ਵੀ ਸਬਜ਼ੀ ਵਾਲਾ ਅਪਣੇ ਮੁਨਾਫੇ ਲਈ ਲੋਕਾਂ ਤੋਂ ਜ਼ਿਆਦਾ ਪੈਸੇ ਨਾ ਲੈ ਸਕੇ। ਮਾਰਕਿਟ ਕਮੇਟੀ ਦੇ ਸੈਕਟਰੀ ਵੱਲੋਂ ਪ੍ਰਤੀਦਿਨ ਰਿਟੇਲ ਦੇ ਰੇਟ ਤੈਅ ਕਰਨ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ।

ਕਮੇਟੀ ਦੇ ਅਧਿਕਾਰੀ ਤੈਅ ਹੋਣ ਵਾਲੇ ਹੋਲਸੇਲ ਰੇਟ ਨਾਲ 15 ਤੋਂ 20 ਪ੍ਰਤੀਸ਼ਤ ਦਾ ਮਾਰਜਨ ਰੱਖ ਕੇ ਸਰਕਾਰੀ ਰਿਟੇਲ ਦਾ ਰੇਟ ਤੈਅ ਕਰ ਰਹੇ ਹਨ। ਐਤਵਾਰ ਸਵੇਰੇ ਕਮਿਸ਼ਨਰ ਕੇਕੇ ਯਾਦਵ ਅਤੇ ਅਧਿਕਾਰੀ ਪਹੁੰਚੇ ਸਨ। ਪਿਛਲੇ ਇਕ ਹਫ਼ਤੇ ਦੇ ਮੁਕਾਬਲੇ ਪ੍ਰਸ਼ਾਸਨ ਦੇ ਦਖਲ ਅਤੇ ਸਪਲਾਈ ਵਧਣ ਕਾਰਨ ਸਬਜ਼ੀਆਂ ਦੀ ਕੀਮਤ ਘਟ ਗਈ ਹੈ।

ਬਜ਼ਾਰਾਂ ਵਿਚ ਰਿਟੇਲ ਦੀਆਂ ਸਬਜ਼ੀ ਦੀਆਂ ਦੁਕਾਨਾਂ ਖੁੱਲ੍ਹੀਆਂ ਰਹਿਣਗੀਆਂ ਅਤੇ ਰਿਹਾਇਸ਼ੀ ਇਲਾਕਿਆਂ ਵਿਚ ਜੋ ਰੇਹੜੀ-ਫੜ੍ਹੀ ਵਾਲੇ ਸਬਜ਼ੀ ਵੇਚਣ ਲਈ ਆ ਰਹੇ ਹਨ ਉਹ ਆਉਣਗੇ ਅਤੇ ਆਨਲਾਈਨ ਵੀ ਸਰਵਿਸ ਜਾਰੀ ਰਹੇਗੀ। ਦਸ ਦਈਏ ਕਿ ਕੋਰੋਨਾ ਵਾਇਰਸ ਕਾਰਨ ਪੂਰੀ ਦੁਨੀਆ ਦੀ ਹਾਲਤ ਤਰਸਯੋਗ ਹੋਈ ਪਈ ਹੈ। ਦੇਸ਼ ਵਿਚ ਕੋਰੋਨਾ ਵਾਇਰਸ ਨਾਲ ਪ੍ਰਭਾਵਿਤ ਲੋਕਾਂ ਦੀ ਗਿਣਤੀ ਚਾਰ ਹਜ਼ਾਰ ਤੋਂ ਪਾਰ ਪਹੁੰਚ ਗਈ ਹੈ ਜਿਸ ਵਿਚ 3666 ਦਾ ਇਸ ਸਮੇਂ ਇਲਾਜ ਚਲ ਰਿਹਾ ਹੈ।

ਹੁਣ ਤਕ 291 ਮਰੀਜ਼ਾਂ ਨੂੰ ਇਲਾਜ ਤੋਂ ਬਾਅਧ ਛੁੱਟੀ ਮਿਲ ਚੁੱਕੀ ਹੈ ਜਦਕਿ ਇਕ ਮਰੀਜ਼ ਇਲਾਜ ਦੌਰਾਨ ਮਾਈਗ੍ਰੇਟ ਕਰ ਗਿਆ ਹੈ। ਦੇਸ਼ ਵਿਚ ਪਿਛਲੇ 24 ਘੰਟਿਆਂ ਵਿਚ 693 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ 32 ਲੋਕਾਂ ਦੀ ਮੌਤ ਹੋਈ ਹੈ। ਦੇਸ਼ ਵਿਚ ਪੀੜਤਾਂ ਦੇ ਸਭ ਤੋਂ ਵਧ 690 ਮਾਮਲੇ ਮਹਾਂਰਾਸ਼ਟਰ ਵਿਚ ਹਨ। ਇਸ ਤੋਂ ਬਾਅਦ ਤਮਿਲਨਾਡੂ ਵਿਚ 571 ਅਤੇ ਦਿੱਲੀ ਵਿਚ 503 ਮਾਮਲੇ ਹਨ।

ਤੇਲੰਗਾਨਾ ਵਿਚ ਪੀੜਤ ਲੋਕਾਂ ਦੀ ਗਿਣਤੀ 321, ਕੇਰਲ ਵਿਚ 314 ਰਾਜਸਥਾਨ ਵਿਚ 253 ਹੈ। ਉੱਤਰ ਪ੍ਰਦੇਸ਼ ਵਿਚ 227, ਆਂਧਰਾ ਪ੍ਰਦੇਸ਼ ਵਿਚ 226, ਮੱਧ ਪ੍ਰਦੇਸ਼ ਵਿਚ 165, ਕਰਨਾਟਕ ਵਿਚ 151 ਅਤੇ ਗੁਜਰਾਤ ਵਿਚ 122 ਲੋਕਾਂ ਦੇ ਪੀੜਤ ਹੋਣ ਦੀ ਪੁਸ਼ਟੀ ਹੋਈ ਹੈ। ਜੰਮੂ-ਕਸ਼ਮੀਰ ਵਿਚ 106, ਹਰਿਆਣਾ ਵਿਚ 84, ਪੱਛਮ ਬੰਗਾਲ ਵਿਚ 80 ਅਤੇ ਪੰਜਾਬ ਵਿਚ 68 ਮਾਮਲੇ ਸਾਹਮਣੇ ਆਏ ਹਨ। ਬਿਹਾਰ ਵਿਚ 30 ਜਦਕਿ ਆਸਾਮ ਅਤੇ ਉੱਤਰਾਖੰਡ ਵਿਚ 26-26 ਮਾਮਲੇ ਹਨ।

ਓਡੀਸ਼ਾ ਵਿਚ 21, ਚੰਡੀਗੜ੍ਹ ਵਿਚ 18, ਲੱਦਾਖ ਵਿਚ 14 ਅਤੇ ਹਿਮਾਚਲ ਪ੍ਰਦੇਸ਼ ਵਿਚ ਹੁਣ ਤਕ 13 ਲੋਕਾਂ ਵਿਚ ਵਾਇਰਸ ਦੀ ਪੁਸ਼ਟੀ ਹੋਈ ਹੈ। ਅੰਡਮਾਨ ਅਤੇ ਨਿਕੋਬਾਰ ਤੋਂ 10 ਮਾਮਲੇ ਸਾਹਮਣੇ ਆ ਚੁੱਕੇ ਹਨ ਜਦਕਿ ਛੱਤੀਸਗੜ੍ਹ ਵਿਚ 9 ਮਾਮਲੇ ਹਨ। ਗੋਆ ਵਿਚ 7 ਅਤੇ ਪੁਡੁਚੇਰੀ ਵਿਚ 5 ਲੋਕ ਪੀੜਤ ਪਾਏ ਗਏ ਹਨ। ਉੱਥੇ ਹੀ ਝਾਰਖੰਡ ਵਿਚ 3 ਅਤੇ ਮਣੀਪੁਰ ਵਿਚ 2 ਲੋਕ, ਮਿਜੋਰਮ ਅਤੇ ਅਰੁਣਾਚਲ ਪ੍ਰਦੇਸ਼ ਵਿਚ 1-1 ਵਿਅਕਤੀ ਵਿਚ ਵਾਇਰਸ ਦੀ ਪੁਸ਼ਟੀ ਹੋਈ ਹੈ।  

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।