‘ਆਪ’ ਆਗੂ ਨੀਲ ਗਰਗ ਨੇ ਪੰਜਾਬ ਪੁਲਿਸ ਬਾਰੇ ਦਿਤੇ ਬਿਆਨ ’ਤੇ ਪ੍ਰਤਾਪ ਬਾਜਵਾ ਨੂੰ ਘੇਰਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਿਹਾ, ਪ੍ਰਤਾਪ ਬਾਜਵਾ ਨੂੰ ਪੰਜਾਬ ਪੁਲਿਸ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ

AAP leader Neil Garg slams Pratap Bajwa over his statement on Punjab Police

ਬੀਤੇ ਕੱਲ੍ਹ ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ ਪੁਲਿਸ ਨੂੰ ਭ੍ਰਿਸ਼ਟ ਕਿਹਾ ਸੀ। ਜਿਸ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਆਗੂ ਨੀਲ ਗਰਗ ਨੇ ਪੰਜਾਬ ਪੁਲਿਸ ਬਾਰੇ ਦਿਤੇ ਬਿਆਨ ’ਤੇ ਪ੍ਰਤਾਪ ਬਾਜਵਾ ਨੂੰ ਘੇਰਿਆ ਹੈ। ਨੀਲ ਗਰਗ ਨੇ ਕਿਹਾ ਕਿ ਹਰ ਸਮਾਜ ’ਚ ਚੰਗੇ ਅਤੇ ਮਾੜੇ ਜਵਾਬ ਹੁੰਦੇ ਹਨ।

ਉਨ੍ਹਾਂ ਕਿਹਾ ਕਿ ਕੀ ਰਾਜਨੀਤੀ ਵਿਚ ਸਾਰੇ ਲੋਕ ਚੰਗੇ ਹਨ? ਉਨ੍ਹਾਂ ਕਿਹਾ ਕਿ ਬਾਜਵਾ ਵਲੋਂ ਦਿਤਾ ਗਿਆ ਬਿਆਨ ਪੰਜਾਬ ਪੁਲਿਸ ਲਈ ਮਨੋਬਲ ਤੋੜਨ ਵਾਲਾ ਹੈ। ਉਨ੍ਹਾਂ ਕਿਹਾ ਕਿ  ਕਾਂਗਰਸ ਅਤੇ ਅਕਾਲੀਆਂ ਦੀ ਸਰਕਾਰ ਦੌਰਾਨ ਪੰਜਾਬ ਪੁਲਿਸ ਦੀ ਦੁਰਵਰਤੋਂ ਹੋਈ ਸੀ।

ਉਨ੍ਹਾਂ ਕਿਹਾ ਕਿ ਸਿਰਫ਼ ਪੰਜਾਬ ਦੀ ਮਾਨ ਸਰਕਾਰ ਨੇ ਹੀ ਪੁਲਿਸ ਨੂੰ ਸਹੂਲਤਾਂ ਦਿਤੀਆਂ ਹਨ। ਨੀਲ ਗਰਗ ਨੇ ਕਿਹਾ ਕਿ ਜੇਕਰ ਤੁਹਾਨੂੰ ਪੰਜਾਬ ਪੁਲਿਸ ਨਾਲ ਕੋਈ ਸਮੱਸਿਆ ਹੈ ਤਾਂ ਪੰਜਾਬ ਪੁਲਿਸ ਤੁਹਾਡੀ ਸੁਰੱਖਿਆ ਲਈ ਵੀ ਮੌਜੂਦ ਹੈ।

ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਨੇ ਪੰਜਾਬ ਨੂੰ ਹਨੇਰੇ ਦੌਰ ਵਿਚੋਂ ਕੱਢਿਆ ਹੈ। ਪੰਜਾਬ ਪੁਲਿਸ ਜਨਤਾ ਦੀ ਰੱਖਿਆ ਕਰਦੀ ਹੈ ਤੇ 24 ਘੰਟੇ ਜਨਤਾ ਲਈ ਡਿਉਟੀ ਕਰਦੀ ਹੈ। ਨੀਲ ਗਰਗ ਨੇ ਕਿਹਾ ਕਿ ਪ੍ਰਤਾਪ ਬਾਜਵਾ ਨੂੰ ਪੰਜਾਬ ਪੁਲਿਸ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ।