ਗਿੱਦੜਬਾਹਾ ਸਿਵਲ ਹਸਪਤਾਲ ਦੇ ਐਮਡੀ ਡਾ ਰਾਜੀਵ ਜੈਨ ਵੱਲੋਂ ਅਸਤੀਫ਼ਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਗਰੀਬਾਂ ਦੇ ਮਸੀਹਾ ਡਾਕਟਰ ਵੱਲੋਂ ਜਾਣੇ ਜਾਂਦੇ ਡਾ ਰਾਜੀਵ ਜੈਨ

Dr. Rajiv Jain

ਸ੍ਰੀ ਮੁਕਤਸਰ ਸਾਹਿਬ (ਸੋਨੂੰ ਖੇੜਾ) ਗਿੱਦੜਬਾਹਾ ਦੇ ਸਿਵਲ ਹਸਪਤਾਲ ਵਿਚ ਤੈਨਾਤ ਐੱਮਡੀ ਡਾਕਟਰ ਰਾਜੀਵ ਜੈਨ ਵੱਲੋਂ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਗਿਆ।  ਦੱਸ ਦਈਏ ਕਿ ਗਰੀਬਾਂ ਦੇ ਮਸੀਹਾ ਡਾਕਟਰ ਵੱਲੋਂ ਜਾਣੇ ਜਾਂਦੇ ਡਾ ਰਾਜੀਵ ਜੈਨ ਆਪਣੀ ਡਿਊਟੀ ਸੇਵਾ ਦੇ ਤੌਰ ’ਤੇ ਨਿਭਾਉਂਦੇ ਸਨ। ਡਾ ਰਾਜੀਵ ਜੈਨ ਨੇ ਅਨੇਕਾਂ ਮਰੀਜ਼ਾਂ ਦਾ ਇਲ਼ਾਜ ਕਰਕੇ ਉਹਨਾਂ ਨੂੰ ਤੰਦਰੁਸਤ ਕੀਤਾ।

ਡਾ ਰਾਜੀਵ ਜੈਨ ਦੇ ਅਸਤੀਫੇ ਤੋਂ ਜਿੱਥੇ ਮਰੀਜ਼ ਪ੍ਰੇਸ਼ਾਨ ਦਿਖਾਈ ਦੇ ਰਹੇ ਹਨ ਤਾਂ ਉਥੇ ਹੀ ਸਮਾਜ ਸੇਵੀ ਨਰਾਇਣ ਸਿੰਗਲਾ, ਪਵਨ ਬਾਂਸਲ ਅਤੇ ਪਰਦੀਪ ਅਰੋੜਾ ਵੀ ਨਿਰਾਸ਼ ਹੋਏ। ਸਮਾਜਸੇਵੀਆਂ ਦਾ ਕਹਿਣਾ ਹੈ ਕਿ ਡਾ ਰਾਜੀਵ ਜੈਨ ਦੇ ਇਸ ਹਸਪਤਾਲ ਵਿਚੋਂ ਜਾਣ ਨਾਲ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਉਹਨਾਂ ਦੱਸਿਆ ਕਿ ਡਾ ਰਾਜੀਵ ਜੈਨ ਨੇ ਮਰੀਜ਼ਾਂ ਨੂੰ ਕਦੀ ਕੋਈ ਪਰੇਸ਼ਾਨੀ ਨਹੀਂ ਆਉਣ ਦਿੱਤੀ। ਇੱਥੋਂ ਤੱਕ ਕਿ ਉਹ ਲੋੜਵੰਦ ਮਰੀਜ਼ਾਂ ਦਾ ਇਲਾਜ ਅਪਣੇ ਖਰਚੇ ’ਤੇ ਕਰਦੇ ਸੀ।

ਸਮਾਜਸੇਵੀਆਂ ਨੇ ਮੰਗ ਕੀਤੀ ਕਿ ਵਧ ਰਹੇ ਕੋਰੋਨਾ ਦੇ ਪ੍ਰਕੋਪ ਦੇ ਮੱਦੇਨਜ਼ਰ ਡਾ ਰਾਜੀਵ ਜਿਹੇ ਡਾਕਟਰਾਂ ਦੀ ਗਿੱਦੜਬਾਹਾ ਸਿਵਲ ਹਸਪਤਾਲ ਵਿਚ ਤਾਇਨਾਤੀ ਕੀਤੀ ਜਾਵੇ। ਇਸ ਸੰਬੰਧ ਵਿਚ ਜਦੋਂ ਡਾ ਰਾਜੀਵ ਜੈਨ ਨਾਲ ਸੰਪਰਕ ਕੀਤਾ ਗਿਆ ਤਾਂ ਉਹਨਾਂ ਦਾ ਕਹਿਣਾ ਸੀ ਉਹਨਾਂ ਉੱਤੇ ਕੰਮ ਦਾ ਬੋਝ ਸੀ ਅਤੇ ਉਹਨਾਂ ਦੀ ਬਦਲੀ ਫਰੀਦਕੋਟ ਕਰ ਦਿੱਤੀ ਗਈ, ਜਿਸ ਕਾਰਨ ਡਿਪਰੈਸ਼ਨ ਵਿਚ ਰਹਿਣ ਲੱਗੇ।  

ਇਸ ਸੰਬੰਧ ਵਿਚ ਐੱਸਐੱਮਓ ਡਾ ਪਰਵਜੀਤ ਸਿੰਘ ਗੁਲਾਟੀ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਡਾ ਰਾਜੀਵ ਜੈਨ ਵੱਲੋਂ ਅਸਤੀਫਾ ਦੇਣ ਪਿੱਛੇ ਉਹਨਾਂ ਦਾ ਨਿੱਜੀ ਕਾਰਨ ਹੈ ਅਤੇ ਉਹਨਾਂ ਦੇ ਜਾਣ ਨਾਲ ਹਸਪਤਾਲ ਨੂੰ ਬਹੁਤ ਵੱਡਾ ਘਾਟਾ ਪਿਆ ਹੈ।