ਅੰਮ੍ਰਿਤਸਰ : ਡਿਸਕ ਦੀ ਆੜ 'ਚ ਚਲ ਰਿਹਾ ਸੀ ਹੁੱਕਾ ਬਾਰ: ਦੇਰ ਰਾਤ ਪੁਲਿਸ ਦਾ ਛਾਪਾ, ਬਲਾਇੰਡ ਟਾਈਗਰ ਰੈਸਟੋਰੈਂਟ ਦਾ ਮਾਲਕ ਗ੍ਰਿਫ਼ਤਾਰ
ਰੈਸਟੋਰੈਂਟ ਦੇ ਮਾਲਕ ਖ਼ਿਲਾਫ਼ ਸਿਗਰੇਟ ਐਂਡ ਅਦਰ ਤੰਬਾਕੂ (ਤੰਬਾਕੂ) ਪ੍ਰੋਡਕਟਸ ਐਕਟ ਦੀ ਧਾਰਾ 21 ਅਤੇ 24 ਤਹਿਤ ਮਾਮਲਾ ਦਰਜ ਕੀਤਾ ਗਿਆ
ਅੰਮ੍ਰਿਤਸਰ : ਪੰਜਾਬ ਦੇ ਅੰਮ੍ਰਿਤਸਰ 'ਚ ਦੇਰ ਰਾਤ ਪੁਲਿਸ ਨੇ ਡਿਸਕ ਦੀ ਆੜ 'ਚ ਚੱਲ ਰਹੇ ਹੁੱਕਾ ਬਾਰ 'ਤੇ ਛਾਪਾ ਮਾਰਿਆ ਹੈ। ਪੁਲਿਸ ਨੇ ਹਰਕਤ 'ਚ ਆ ਕੇ ਡਿਸਕ ਦੇ ਮਾਲਕ ਨੂੰ ਗ੍ਰਿਫਤਾਰ ਕਰ ਲਿਆ, ਜਦਕਿ ਅੰਦਰ ਮੌਜੂਦ ਗਾਹਕ ਰੌਲਾ ਸੁਣ ਕੇ ਭੱਜਣ 'ਚ ਕਾਮਯਾਬ ਹੋ ਗਏ। ਪੁਲਿਸ ਦੇ ਹੱਥ ਕੁਝ ਇਤਰਾਜ਼ਯੋਗ ਵੀਡੀਓਜ਼ ਵੀ ਲਗੀਆਂ ਹਨ, ਜਿਹਨਾਂ ਵਿਚ ਨੌਜਵਾਨ ਸ਼ਰਾਬ ਆਦਿ ਉਡਾਉਂਦੇ ਨਜ਼ਰ ਆ ਰਹੇ ਹਨ।
ਏ.ਸੀ.ਪੀ ਨਾਰਥ ਵਰਿੰਦਰ ਸਿੰਘ ਖੋਸਾ ਨੇ ਦੱਸਿਆ ਕਿ ਫੜੇ ਗਏ ਰੈਸਟੋਰੈਂਟ ਮਾਲਕ ਦਾ ਨਾਂ ਨਿਤੀਸ਼ ਹੈ ਅਤੇ ਉਹ ਬੀ.ਕੇ. ਦੱਤ ਗੇਟ ਦੇ ਰਹਿਣ ਵਾਲੇ ਹਨ। ਜਿਸ ਰੈਸਟੋਰੈਂਟ 'ਤੇ ਛਾਪਾ ਮਾਰਿਆ ਗਿਆ, ਉਸ ਦਾ ਨਾਂ ਬਲਾਇੰਡ ਟਾਈਗਰ ਹੈ। ਪੁਲਿਸ ਸੂਤਰਾਂ ਨੇ ਪੁਲਿਸ ਨੂੰ ਰੈਸਟੋਰੈਂਟ ਵਿਚ ਚੱਲ ਰਹੇ ਹੁੱਕਾ ਬਾਰ ਦੀ ਸੂਚਨਾ ਦਿਤੀ ਸੀ। ਜਿਸ ਤੋਂ ਬਾਅਦ ਟੀਮ ਬਣਾ ਕੇ ਕਾਰਵਾਈ ਕੀਤੀ ਗਈ।
ਪੁਲਿਸ ਨੇ ਰੈਸਟੋਰੈਂਟ ਮਾਲਕ ਖ਼ਿਲਾਫ਼ ਥਾਣਾ ਰਣਜੀਤ ਐਵੀਨਿਊ ਵਿਖੇ ਕੇਸ ਦਰਜ ਕਰ ਲਿਆ ਹੈ। ਛਾਪੇਮਾਰੀ ਸਮੇਂ ਰੈਸਟੋਰੈਂਟ ਵਿਚ 5 ਹੁੱਕੇ ਸੜ ਰਹੇ ਸਨ। ਜਿਹਨਾਂ ਨੂੰ ਪੁਲਿਸ ਨੇ ਠੰਢਾ ਕਰ ਕੇ ਕਾਬੂ ਕਰ ਲਿਆ ਹੈ। ਤਲਾਸ਼ੀ ਦੌਰਾਨ 10 ਫਲੇਵਰਡ ਤੰਬਾਕੂ ਦੇ ਡੱਬੇ ਵੀ ਜ਼ਬਤ ਕੀਤੇ ਗਏ। ਇਸ ਦੇ ਨਾਲ ਹੀ ਰੈਸਟੋਰੈਂਟ ਦੇ ਮਾਲਕ ਖ਼ਿਲਾਫ਼ ਸਿਗਰੇਟ ਐਂਡ ਅਦਰ ਤੰਬਾਕੂ (ਤੰਬਾਕੂ) ਪ੍ਰੋਡਕਟਸ ਐਕਟ ਦੀ ਧਾਰਾ 21 ਅਤੇ 24 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।