ਇੰਗਲੈਂਡ 'ਚ ਪੰਜਾਬੀ ਨੌਜਵਾਨ ਦਾ ਕਤਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

22 ਸਾਲ ਬਾਅਦ ਪਰਤਣਾ ਸੀ ਦੇਸ਼

Murder of Punjabi Youth in England

ਨਵਾਂ ਸ਼ਹਿਰ: ਵਿਦੇਸ਼ਾਂ ਵਿਚੋਂ ਪੰਜਾਬੀਆਂ ਨੌਜਵਾਨਾਂ ਦੇ ਕਤਲ ਦੀਆਂ ਖ਼ਬਰਾਂ ਅੱਜ ਕਲ ਆਮ ਹੀ ਸੁਣਨ ਨੂੰ ਮਿਲ ਰਹੀਆਂ ਹਨ। ਇਸ ਖ਼ਬਰ ਵਿਚ ਇਕ ਹੋਰ ਵਾਧਾ ਉਦੋਂ ਹੋਇਆ ਜਦੋਂ ਜਲੰਧਰ ਦੇ ਬੰਗਾ ਬਲਾਕ ਦੇ ਪਿੰਡ ਕਜਲਾ ਦੇ ਇਕ ਨੌਜਵਾਨ ਦਾ ਇੰਗਲੈਂਡ 'ਚ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿਤਾ। ਸ਼ੁਰੂਆਤੀ ਜਾਂਚ ਵਿਚ ਪਤਾ ਲੱਗਾ ਹੈ ਕਿ ਉਸ ਨੂੰ ਰੰਜਸ਼ ਦੇ ਚਲਦਿਆਂ ਅਣਪਛਾਤਿਆਂ ਵਿਅਕਤੀਆਂ ਨੇ ਬੇਹਰਿਮੀ ਨਾਲ ਕਤਲ ਕਰ ਦਿਤਾ। 

ਇਸ ਸਬੰਧੀ ਮ੍ਰਿਤਕ ਦੇ ਭਰਾ ਅਮਰਜੀਤ ਸਿੰਘ ਨੇ ਦਸਿਆ ਕਿ ਉਸ ਦੇ ਭਰਾ ਸੁਖਵਿੰਦਰ ਸਿੰਘ ਦਾ ਇੰਗਲੈਂਡ ਦੇ ਸ਼ਹਿਰ ਲੈਸਟਰ ਵਿਚ ਅਣਪਛਾਤੇ ਵਿਅਕਤੀਆਂ ਵਲੋਂ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿਤਾ। ਪਿੰਡ ਕਜਲਾ ਦੇ ਰਹਿਣ ਵਾਲਾ ਵਿਅਕਤੀ 22 ਸਾਲ ਪਹਿਲਾਂ ਕਮਾਈ ਲਈ ਇੰਗਲੈਂਡ ਗਿਆ ਸੀ। ਕਤਲ ਦਾ ਦੋਸ਼ ਉਸ ਦੇ ਦੋਸਤ 'ਤੇ ਹੀ ਲੱਗਾ ਹੈ। 

ਜਾਣਕਾਰੀ ਮੁਤਾਬਕ ਸੁਖਵਿੰਦਰ ਫ਼ੈਕਟਰੀ 'ਚ ਕੰਮ 'ਤੇ ਦੇਰੀ ਨਾਲ ਪਹੁੰਚਿਆ ਸੀ। ਇਸੇ ਗੱਲ ਨੂੰ ਲੈ ਕੇ ਉਸ ਦੀ ਅਪਣੇ ਸਾਥੀ ਨਾਲ ਤਕਰਾਰ ਹੋ ਗਈ। ਇਸੇ ਦੌਰਾਨ ਗੁੱਸੇ 'ਚ ਆਏ ਦੋਸਤ ਨੇ ਛੁਰਾ ਮਾਰ ਕੇ ਸੁਖਵਿੰਦਰ ਦਾ ਕਤਲ ਕਰ ਦਿਤਾ। ਮ੍ਰਿਤਕ ਦੇ ਪਰਵਾਰਕ ਮੈਂਬਰਾਂ ਨੇ ਦਸਿਆ ਕਿ ਉਨ੍ਹਾਂ ਨੂੰ ਜਾਣਕਾਰੀ ਮਿਲੀ ਹੈ ਕਿ ਉਥੋਂ ਦੀ ਪੁਲਿਸ ਨੇ ਕਾਤਲ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜ਼ਿਕਰਯੋਗ ਹੈ ਕਿ ਮਿਤ੍ਰਕ 22 ਸਾਲ 'ਚ ਇਕ ਵੀ ਵਾਰ ਵਤਨ ਨਹੀਂ ਪਰਤਿਆ ਸੀ ਅਤੇ ਹੁਣ ਉਹ ਪੱਕਾ ਹੋਣ ਤੋਂ ਬਾਅਦ ਜਲਦ ਦੇਸ਼ ਆ ਰਿਹਾ ਸੀ ਪਰ ਉਸ ਦੀ ਕਿਸਮਤ 'ਚ ਦੇਸ਼ ਦੀ ਧਰਤੀ 'ਤੇ ਪੈਰ ਰਖਣਾ ਨਹੀਂ ਲਿਖਿਆ ਸੀ।