ਕਰਤਾਰਪੁਰ ਲਾਂਘੇ ਦਾ ਕੰਮ ਜੰਗੀ ਪੱਧਰ 'ਤੇ ਸੜਕਾਂ ਚੌੜੀਆਂ ਕਰਨ ਦਾ ਕੰਮ ਹੋਇਆ ਸ਼ੁਰੂ
ਗੁਰਦੁਆਰਾ ਸ਼੍ਰੀ ਕਰਤਰਾਪੁਰ ਸਾਹਿਬ ਦੇ ਰਸਤੇ ਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਲੈ ਕੇ ਜਿੱਥੇ...
ਡੇਰਾ ਬਾਬਾ ਨਾਨਕ: ਗੁਰਦੁਆਰਾ ਸ਼੍ਰੀ ਕਰਤਰਾਪੁਰ ਸਾਹਿਬ ਦੇ ਰਸਤੇ ਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਲੈ ਕੇ ਜਿੱਥੇ ਕੇਂਦਰ ਸਰਕਾਰ ਵੱਲੋਂ ਗੁਰਦਾਸਪੁਰ, ਬਟਾਲਾ ਅਤੇ ਅੰਮ੍ਰਿਤਸਰ ਤੋਂ ਡੇਰਾ ਬਾਬਾ ਨਾਨਕ ਵੱਲੋਂ ਆਉਂਦੀ ਸੜਕਾਂ ਦਾ ਨਿਰਮਾਣ ਕਾਰਜ ਜੰਗੀ ਪੱਧਰ ਉਤੇ ਚੱਲ ਰਿਹਾ ਹੈ, ਉਥੇ ਹੀ ਪੰਜਾਬ ਸਰਕਾਰ ਨੇ ਵੀ ਸੜਕਾਂ ਚੌੜੀਆਂ ਦੇ ਨਿਰਮਾਣ ਕਾਰਜ ਵਿਚ ਅਪਣਾ ਯੋਗਦਾਨ ਪਾਉਣ ਲਈ ਚੌਂਕ ਕਾਹਲਾਂਵਾਲੀ ਤੋਂ ਲੈ ਕੇ ਡੇਰਾ ਬਾਬਾ ਨਾਨਕ,
ਡੇਰਾ ਬਾਬਾ ਨਾਨਕ ਤੋਂ ਲੈ ਕੇ ਫ਼ਤਿਹਗੜ੍ਹ ਚੂੜੀਆਂ ਚੌਂਕ ਤੇ ਡੇਰਾ ਬਾਬਾ ਨਾਨਕ ਤੋਂ ਲੈ ਕੇ ਰਾਮਦਾਸ ਰੋਡ ਉਤੇ ਪਿੰਡ ਠੇਠਰਕੇ ਦੀ ਪੁਲੀ ਤੱਕ ਸੜਕ ਨੂੰ ਚੌੜਾ ਕਰਨ ਦਾ ਕਾਰਜ ਸ਼ੁਰੂ ਕਰ ਦਿੱਤਾ ਹੈ। ਇਸ ਸੰਬੰਧੀ ਜੇਈ ਜਗਦੀਸ਼ ਸਿੰਘ PWD (B&R) ਨੇ ਦੱਸਿਆ ਕਿ ਨਵੰਬਰ 2019 ਨੂੰ ਮਨਾਏ ਜਾਣ ਵਾਲੇ ਸਾਲਾਨਾ ਸਮਾਰੋਹ ਤੋਂ ਪਹਿਲਾਂ ਸੜਕਾਂ ਨੂੰ ਸਾਢੇ 5-5 ਫੁੱਟ ਦੋਨਾਂ ਪਾਸਿਓ ਚੌੜਾ ਕਰਕੇ ਨਵੀਨੀਕਰਨ ਕੀਤਾ ਜਾਵੇਗਾ ਤੇ ਇਸ ਕਾਰਜ ਨੂੰ ਸਮਾਂ ਆਉਣ ਤੋਂ ਪਹਿਲਾਂ ਹੀ ਪੂਰਾ ਕਰ ਲਿਆ ਜਾਵੇਗਾ।