ਸਿੱਖਜ਼ ਫ਼ਾਰ ਜਸਟਿਸ' ਦੀਆਂ 40 ਵੈੱਬਸਾਈਟਾਂ 'ਤੇ ਪਾਬੰਦੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਖ਼ਾਲਿਸਤਾਨ ਸਮਰਥਕ ਜਥੇਬੰਦੀ 'ਸਿੱਖਜ਼ ਫ਼ਾਰ ਜਸਟਿਸ' ਨਾਲ ਜੁੜੀਆਂ 40 ਵੈੱਬਸਾਈਟਾਂ 'ਤੇ ਸਰਕਾਰ ਨੇ ਪਾਬੰਦੀ ਲਾਉਣ ਫ਼ੈਸਲਾ ਲਿਆ ਹੈ।

Gurpatwant Singh Pannu

ਨਵੀਂ ਦਿੱਲੀ: ਖ਼ਾਲਿਸਤਾਨ ਸਮਰਥਕ ਜਥੇਬੰਦੀ 'ਸਿੱਖਜ਼ ਫ਼ਾਰ ਜਸਟਿਸ' ਨਾਲ ਜੁੜੀਆਂ 40 ਵੈੱਬਸਾਈਟਾਂ 'ਤੇ ਸਰਕਾਰ ਨੇ ਪਾਬੰਦੀ ਲਾਉਣ ਫ਼ੈਸਲਾ ਲਿਆ ਹੈ। ਗ੍ਰਹਿ ਮੰਤਰਾਲੇ ਦੀ ਸਿਫ਼ਾਰਸ਼ 'ਤੇ ਸਰਕਾਰ ਨੇ ਇਹ ਕਦਮ ਚੁਕਿਆ ਹੈ।

ਸਰਕਾਰ ਨੇ ਬੀਤੀ 10 ਜੁਲਾਈ 2019 ਨੂੰ ਹੀ ਜਥੇਬੰਦੀ 'ਤੇ ਰੋਕ ਲਗਾ ਦਿਤੀ ਸੀ। ਬੀਤੀ 1 ਜੁਲਾਈ ਨੂੰ ਕੇਂਦਰ ਨੇ ਇਸ ਗ਼ੈਰ ਜਥੇਬੰਦੀ ਦੇ ਮੁਖੀ ਗੁਰਪਤਵੰਤ ਸਿੰਘ ਪਨੂੰ ਨੂੰ ਅਤਿਵਾਦੀ ਐਲਾਨ ਦਿਤਾ ਸੀ।

ਹਾਲ ਹੀ 'ਚ ਪਨੂੰ ਵਿਰੁਧ ਹਰਿਆਣਾ ਪੁਲਿਸ ਨੇ ਵੀ ਦੇਸ਼ਧ੍ਰੋਹ ਦੇ ਦੋਸ਼ 'ਚ ਕੇਸ ਦਰਜ ਕੀਤਾ ਹੈ। ਹਰਿਆਣਾ ਦੇ ਗੁਰੂਗ੍ਰਾਮ 'ਚ ਐਸਟੀਐਫ਼ ਨੇ ਰਾਸ਼ਟਰ ਵਿਰੋਧੀ ਤੇ ਭੜਕਾਊ ਟੈਲੀ-ਕਾਲਿੰਗ ਮੁਹਿੰਮ ਚਲਾਉਣ ਦੇ ਦੋਸ਼ 'ਚ ਪਨੂੰ ਵਿਰੁਧ ਭੋਂੜਸੀ ਥਾਣੇ 'ਚ ਦੇਸ਼ਧ੍ਰੋਹ ਦਾ ਕੇਸ ਦਰਜ ਕਰਵਾਇਆ ਸੀ। ਐਸਟੀਐਫ਼ ਵਲੋਂ ਪੁਲਿਸ ਨੂੰ ਇਸ ਸਬੰਧੀ ਕਈ ਵੀਡੀਉ ਵੀ ਦਿਤੇ ਗਏ ਸੀ। 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ