ਰੈੱਡ ਕਾਰਨਰ’ ਨੋਟਿਸ ਦੇ ਬਾਵਜੂਦ ਵੀ ਗੁਰਪਤਵੰਤ ਸਿੰਘ ਪੰਨੂ ਸਰਗਰਮ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

2020 ਰੈਫਰੰਡਮ ਦੀ ਮੰਗ ਕਰਨ ਵਾਲੇ ਸਿੱਖਸ ਫਾਰ ਜਸਟਿਸ ਦੇ ਕਾਨੂੂੰਨੀ ਸਲਾਹਕਾਰ ਗੁਰਪਤਵੰਤ ਸਿੰਘ ਪੰਨੂ ‘ਰੈੱਡ ਕਾਰਨਰ’ ਨੋਟਿਸ ਜਾਰੀ ਹੋਣ ਤੋਂ...

Gurpatwant pannu

ਚੰਡੀਗੜ੍ਹ (ਭਾਸ਼ਾ) : 2020 ਰੈਫਰੰਡਮ ਦੀ ਮੰਗ ਕਰਨ ਵਾਲੇ ਸਿੱਖਸ ਫਾਰ ਜਸਟਿਸ ਦੇ ਕਾਨੂੂੰਨੀ ਸਲਾਹਕਾਰ ਗੁਰਪਤਵੰਤ ਸਿੰਘ ਪੰਨੂ ‘ਰੈੱਡ ਕਾਰਨਰ’ ਨੋਟਿਸ ਜਾਰੀ ਹੋਣ ਤੋਂ ਬਾਅਦ ਵੀ ਸਰਗਰਮ ਹਨ। ਹਾਲ ਹੀ ’ਚ ਪੰਨੂ ਦੀ ਇੱਕ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਹੈ ਜਿਸ ਵਿੱਚ ਉਹ ਡਾਇਰੈਕਟੋਰੇਟ ਆਫ ਮਿਲਟਰੀ ਇੰਟੈਲੀਜੈਂਸ ਦੀ ਇੱਕ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਭਾਰਤ ਦੀ ਸਰਕਾਰ ਦੇ ਸਿੱਖਾਂ ਪ੍ਰਤੀ ਰਵੱਈਏ ’ਤੇ ਤੰਜ ਕੱਸ ਰਹੇ ਹਨ। ਪੰਨੂ ਜਿਸ ਪੱਤਰ ਦਾ ਹਵਾਲਾ ਦੇ ਰਹੇ ਨੇ ਉਸ ਵਿੱਚ ਭਾਰਤੀ ਫੌਜ ਦੱਸਤਿਆਂ ’ਚ ਤੈਨਾਤ ਸਿੱਖਾਂ ’ਤੇ ਖਾਲਿਸਤਾਨ ਅਤੇ 2020 ਰੈਫਰੰਡਮ ਦਾ ਅੰਦਰਖਾਤੇ ਸਮਰਥਨ ਕਰਨ ਦੀ ਗੱਲ ਆਖੀ ਗਈ ਹੈ।

ਕੀ ਕਹਿ ਰਹੇ ਹਨ ਪੰਨੂ ਤੁਸੀਂ ਵੀ ਸੁਣੋ ਪੰਨੂ ਵੀਡੀਓ ਦੇ ਅੰਤ ’ਚ ਇੱਕ ਵਾਰ ਫੇਰ ਸਿੱਖਾਂ ਨੂੰ 2020 ਰੈਫਰੰਡਮ ਦਾ ਸਮਰਥਨ ਕਰਨ ਦੀ ਅਪੀਲ ਕਰਦੇ ਨਜ਼ਰ ਆਏ। ਦੱਸ ਦੇਈਏ ਕਿ ਪੰਨੂ ਖ਼ਿਲਾਫ ਭਾਰਤ ਵਿਰੋਧੀ ਗਤੀਵਿਧੀਆਂ ‘ਚ ਸ਼ਾਮਿਲ ਹੋਣ ਦੇ ਇਲਜ਼ਾਮਾਂ ਤਹਿਤ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਗਿਆ ਹੈ।