Punjab Police ਸਬ-ਇੰਸਪੈਕਟਰ ਦੇ ਅਹੁਦਿਆਂ ਲਈ ਰਜਿਸਟ੍ਰੇਸ਼ਨ ਸ਼ੁਰੂ, ਅੱਜ ਤੋਂ ਕਰੋ Online Apply

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜੇਕਰ ਤੁਸੀਂ ਪੰਜਾਬ ਪੁਲਿਸ (Punjab Police recruitment ) ਵਿਚ ਭਰਤੀ ਹੋਣ ਦਾ ਸੁਪਨਾ ਦੇਖਦੇ ਹੋ ਤਾਂ ਤੁਹਾਡਾ ਇਹ ਸੁਪਨਾ ਜਲਦੀ ਪੂਰਾ ਹੋ ਸਕਦਾ ਹੈ।

Punjab Police SI Recruitment 2021

ਚੰਡੀਗੜ੍ਹ: ਜੇਕਰ ਤੁਸੀਂ ਪੰਜਾਬ ਪੁਲਿਸ (Punjab Police recruitment ) ਵਿਚ ਭਰਤੀ ਹੋਣ ਦਾ ਸੁਪਨਾ ਦੇਖਦੇ ਹੋ ਤਾਂ ਤੁਹਾਡਾ ਇਹ ਸੁਪਨਾ ਜਲਦੀ ਪੂਰਾ ਹੋ ਸਕਦਾ ਹੈ। ਪੰਜਾਬ ਸਰਕਾਰ ਵੱਲੋਂ ਪੁਲਿਸ ਵਿਚ ਸਬ-ਇੰਸਪੈਕਟਰ (Punjab Police SI Recruitment 2021) ਦੇ ਅਹੁਦੇ ’ਤੇ ਭਰਤੀ ਲਈ ਆਨਲਾਈਨ ਪੋਰਟਲ ਖੋਲ ਦਿੱਤਾ ਗਿਆ ਹੈ। ਤੁਸੀਂ ਅੱਜ ਤੋਂ ਇਹਨਾਂ ਅਸਾਮੀਆਂ ਲਈ ਅਪਲਾਈ ਕਰ ਸਕਦੇ ਹੋ।

ਇਸ ਦੇ ਲਈ ਪੰਜਾਬ ਪੁਲਿਸ ਨੇ ਅਪਣੇ ਅਧਿਕਾਰਕ ਸੋਸ਼ਲ ਮੀਡੀਆ ਅਕਾਊਂਟ ਤੋਂ ਇਸ ਦਾ ਲਿੰਕ ਸ਼ੇਅਰ ਕੀਤਾ ਹੈ। ਇਸ ਤੋਂ ਇਲਾਵਾ ਇਹ ਲਿੰਕ ਪੰਜਾਬ ਪੁਲਿਸ (Punjab Police Sub-Inspector Recruitment) ਦੀ ਅਧਿਕਾਰਤ ਵੈੱਬਸਾਈਟ https://www.punjabpolice.gov.in/ ’ਤੇ ਵੀ ਦਿੱਤਾ ਗਿਆ ਹੈ। ਭਰਤੀ ਪ੍ਰਕਿਰਿਆ ਸ਼ਾਮ 4 ਵਜੇ ਤੋਂ ਸ਼ੁਰੂ ਹੋ ਚੁੱਕੀ ਹੈ। ਇਸ ਤੋਂ ਬਾਅਦ 17 ਤੋਂ 31 ਅਗਸਤ ਤੱਕ ਲਿਖਤੀ ਪ੍ਰੀਖਿਆ ਹੋਵੇਗੀ। ਇਸ ਤੋਂ ਬਾਅਦ ਮੈਰਿਟ ਦੇ ਹਿਸਾਬ ਨਾਲ ਸਰੀਰਕ ਯੋਗਤਾ ਟੈਸਟ ਲਿਆ ਜਾਵੇਗਾ।

ਉਮਰ

ਇਕ ਜਨਵਰੀ 2021 ਤੱਕ ਉਮਰ 18 ਤੋਂ 28 ਸਾਲ ਵਿਚਾਲੇ

ਸਰੀਰਕ ਯੋਗਤਾ

  • ਲੜਕਿਆਂ ਦੀ ਲੰਬਾਈ 5 ਫੁੱਟ 5 ਇੰਚ
  • ਲੜਕੀਆਂ ਦੀ ਲੰਬਾਈ 5 ਫੁੱਟ 1 ਇੰਚ
  • ਲੜਕਿਆਂ ਲਈ 4 ਮਿੰਟ ਵਿਚ 800 ਮੀਟਰ ਦੌੜ, 9 ਫੁੱਟ ਲੰਬੀ ਛਾਲ ਤੇ 3 ਫੁੱਟ ਉੱਚੀ ਛਾਲ
  • ਲੜਕੀਆਂ ਲਈ 2 ਮਿੰਟ ਵਿਚ 400 ਮੀਟਰ ਦੌੜ, 6 ਫੁੱਟ ਲੰਬੀ ਛਾਲ ਤੇ 2.5 ਫੁੱਟ ਉੱਚੀ ਛਾਲ

ਵਿਦਿਅਕ ਯੋਗਤਾ

ਜ਼ਿਲ੍ਹਾ, ਆਰਮਡ ਅਤੇ ਜਾਂਚ ਕੈਡਰ ਲਈ ਉਮੀਦਵਾਰ ਦਾ ਕਿਸੇ ਵੀ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਗ੍ਰੈਜੂਏਟ ਹੋਣਾ ਲਾਜ਼ਮੀ ਹੈ।
ਇੰਟੈਲੀਜੈਂਸ ਕੈਡਰ ਲਈ ਗ੍ਰੇਜੂਏਸ਼ਨ ਦੇ ਨਾਲ NIELIT ਤੋਂ IT ਵਿਚ ਓ ਲੇਵਲ ਸਰਟੀਫਿਕੇਟ ਜਾਂ ਗ੍ਰੈਜੂਏਸ਼ਨ ਵਿਚ ਕੰਪਿਊਟਰ ਸਾਇੰਸ ਜਾਂ ਆਈਟੀ ਐਂਡ ਇਨਫਾਰਮੇਸ਼ਨ ਟੈਕਨਾਲੋਜੀ ਵਿਚ ਡਿਗਰੀ ਹੋਣੀ ਲਾਜ਼ਮੀ ਹੈ। ਦੱਸ ਦਈਏ ਕਿ ਪੰਜਾਬ ਪੁਲਿਸ (Jobs in Punjab Police) ਦੇ 4 ਕੈਡਰਾਂ ਵਿਚ ਸਬ ਇੰਸਪੈਕਟਰ ਦੀ ਭਰਤੀ ਹੋਵੇਗੀ। ਇਸ ਵਿਚ ਜ਼ਿਲ੍ਹਾ ਕੈਡਰ ਵਿਚ 87, ਆਰਮਡ ਪੁਲਿਸ ਕੈਡਰ ਵਿਚ 97, ਜਾਂਚ ਵਿਚ 289 ਅਤੇ ਇੰਟੈਲੀਜੈਂਸ ਵਿਚ 87 ਅਹੁਦੇ ਹਨ।