Indian Army: ਭਾਰਤੀ ਫੌਜ ਵਿਚ ਨਿਕਲੀਆਂ ਬੰਪਰ ਭਰਤੀਆਂ, ਮਹਿਲਾ ਉਮੀਦਵਾਰਾਂ ਲਈ ਸੁਨਹਿਰੀ ਮੌਕਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਜੇਕਰ ਤੁਸੀਂ ਵੀ ਦੇਸ਼ ਦੀ ਸੇਵਾ ਕਰਨ ਦਾ ਸੁਪਨਾ ਦੇਖਦੇ ਹੋ ਤਾਂ ਤੁਹਾਡਾ ਇਹ ਸੁਪਨਾ ਜਲਦ ਪੂਰਾ ਹੋ ਸਕਦਾ ਹੈ। ਫੌਜ ਨੇ ਵੱਖ-ਵੱਖ ਸ਼੍ਰੇਣੀਆਂ ਵਿਚ ਭਰਤੀਆਂ ਖੋਲ੍ਹੀਆਂ ਹਨ।

Indian Army Recruitment 2021

ਨਵੀਂ ਦਿੱਲੀ: ਜੇਕਰ ਤੁਸੀਂ ਵੀ ਦੇਸ਼ ਦੀ ਸੇਵਾ ਕਰਨ ਦਾ ਸੁਪਨਾ ਦੇਖਦੇ ਹੋ ਤਾਂ ਤੁਹਾਡਾ ਇਹ ਸੁਪਨਾ ਜਲਦ ਪੂਰਾ ਹੋ ਸਕਦਾ ਹੈ। ਭਾਰਤੀ ਫੌਜ (Indian Army Recruitment 2021) ਨੇ ਵੱਖ-ਵੱਖ ਸ਼੍ਰੇਣੀਆਂ ਵਿਚ ਨੌਜਵਾਨਾਂ ਲਈ ਭਰਤੀਆਂ ਖੋਲ੍ਹੀਆਂ ਹਨ। ਭਾਰਤੀ ਫੌਜ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤੇ ਗਏ ਹਨ।

ਹੋਰ ਪੜ੍ਹੋ: ਜ਼ਮੀਨ ਦੇ ਲਾਲਚ ਨੇ ਖ਼ਤਮ ਕੀਤਾ ਨਹੁੰ-ਮਾਸ ਦਾ ਰਿਸ਼ਤਾ, ਪੋਤਰੇ ਵੱਲੋਂ ਕਹੀ ਮਾਰ ਕੇ ਦਾਦੇ ਦਾ ਕਤਲ

ਮਹਿਲਾ ਉਮੀਦਵਾਰਾਂ ਕੋਲ ਸੁਨਹਿਰੀ ਮੌਕਾ

ਭਾਰਤੀ ਫੌਜ ਵਿਚ ਭਰਤੀ ਹੋਣ ਦੀਆਂ ਚਾਹਵਾਨ ਲੜਕੀਆਂ ਲਈ ਖੁਸ਼ਖਬਰੀ ਹੈ। ਫੌਜ ਵੱਲੋਂ ਮਹਿਲਾ ਕਾਂਸਟੇਬਲ (Indian Army Female Bharti 2021) ਦੀ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਅਤੇ 100 ਅਸਾਮੀਆਂ ਲਈ ਅਰਜ਼ੀਆਂ ਮੰਗੀਆਂ ਗਈਆਂ ਹਨ। ਇਹਨਾਂ ਅਰਜ਼ੀਆਂ ਲਈ ਰਜਿਸਟਰੇਸ਼ਨ ਪ੍ਰਕਿਰਿਆ 6 ਜੂਨ 2021 ਤੋਂ ਸ਼ੁਰੂ ਹੋ ਗਈ ਹੈ, ਜਦਕਿ ਅਰਜ਼ੀ ਦੇਣ ਦੀ ਆਖ਼ਰੀ ਤਰੀਕ 20 ਜੁਲਾਈ, 2021 ਨਿਰਧਾਰਤ ਕੀਤੀ ਗਈ ਹੈ। ਇਸ ਭਰਤੀ ਦੀ ਖਾਸ ਗੱਲ ਇਹ ਹੈ ਕਿ ਇਸ ਲਈ ਕਿਸੇ ਵੀ ਸ਼੍ਰੇਣੀ ਦੇ ਉਮੀਦਵਾਰਾਂ ਤੋਂ ਅਪਲਾਈ ਫੀਸ ਨਹੀਂ ਲਈ ਜਾ ਰਹੀ। ਵਧੇਰੇ ਜਾਣਕਾਰੀ ਲਈ ਤੁਸੀਂ ਅਧਿਕਾਰਤ ਵੈੱਬਸਾਈਟ 'ਤੇ ਜਾ ਸਕਦੇ ਹੋ।

ਹੋਰ ਪੜ੍ਹੋ: 248 ਸੀਟਾਂ ਵਾਲੇ ਜਹਾਜ਼ ਵਿਚ SP Singh Oberoi ਨੇ ਇਕੱਲਿਆਂ ਕੀਤਾ ਅੰਮ੍ਰਿਤਸਰ ਤੋਂ ਦੁਬਈ ਤੱਕ ਦਾ ਸਫ਼ਰ

ਉਮਰ ਤੇ ਵਿਦਿਆਰਕ ਯੋਗਤਾ

ਇਸ ਭਰਤੀ ਵਿਚ ਉਮੀਦਵਾਰ ਦਾ 10ਵੀਂ ਪਾਸ ਹੋਣਾ ਲਾਜ਼ਮੀ ਹੈ, ਜਿਸ ਵਿਚ ਘੱਟੋ ਘੱਟ 45 ਫੀਸਦੀ ਅੰਕ ਹੋਣੇ ਚਾਹੀਦੇ ਹਨ। ਘੱਟੋ ਘੱਟ ਉਮਰ 17 ਸਾਲ 6 ਮਹੀਨੇ ਅਤੇ ਵੱਧ ਤੋਂ ਵੱਧ ਉਮਰ 21 ਸਾਲ ਹੋਣੀ ਚਾਹੀਦੀ ਹੈ।

ਹੋਰ ਪੜ੍ਹੋ: ਕੇਂਦਰ ਦੇ 1.2 ਕਰੋੜ ਕਰਮਚਾਰੀਆਂ ਲਈ ਖੁਸ਼ਖ਼ਬਰੀ! ਕੱਲ ਹੋਵੇਗੀ ਅਹਿਮ ਬੈਠਕ, ਜਲਦ ਵਧੇਗੀ ਤਨਖ਼ਾਹ

ਸਰੀਰਕ ਯੋਗਤਾ

ਭਰਤੀ ਵਿਚ ਸ਼ਾਮਲ ਕੀਤੇ ਜਾਣ ਵਾਲੇ ਉਮੀਦਵਾਰਾਂ ਦੀ ਲੰਬਾਈ 152 ਸੈਂਟੀਮੀਟਰ ਹੋਣੀ ਚਾਹੀਦੀ ਹੈ ਜਦਕਿ 7 ਮਿੰਟ 30 ਸੈਕਿੰਡ ਵਿਚ 1600 ਮੀਟਰ ਦੀ ਦੌੜ ਪੂਰੀ ਕਰਨੀ ਹੋਵੇਗੀ। ਇਸ ਦੇ ਨਾਲ ਹੀ ਉਮੀਦਵਾਰ ਨੂੰ 10 ਫੁੱਟ ਉੱਚੀ ਛਾਲ ਤੇ 3 ਫੁੱਟ ਲੰਬੀ ਛਾਲ ਮਾਰਨੀ ਹੋਵੇਗੀ।

ਚੋਣ ਪ੍ਰਕਿਰਿਆ

ਭਰਤੀ ਵਿਚ ਸ਼ਾਮਲ ਹੋਣ ਵਾਲੀਆਂ ਮਹਿਲਾ ਉਮੀਦਵਾਰਾ ਦੀ ਚੋਣ ਲਿਖਤੀ ਪ੍ਰਕਿਰਿਆ ਅਤੇ ਸਰੀਰਕ ਫਿਟਨੈੱਸ ਦੇ ਅਧਾਰ ’ਤੇ ਕੀਤੀ ਜਾਵੇਗੀ।

ਹੋਰ ਪੜ੍ਹੋ: ਵੱਡੀ ਲਾਪਰਵਾਹੀ: ਨੌਜਵਾਨ ਨੇ ਅਦਾਕਾਰਾ ਦੀ ਤਸਵੀਰ ਲਗਾ ਕੇ ਪਾਸ ਕੀਤੀ STET ਪ੍ਰੀਖਿਆ, ਨਤੀਜਾ ਵਾਇਰਲ

ਐਨਸੀਸੀ ਸਪੈਸ਼ਲ ਐਂਟਰੀ ਜ਼ਰੀਏ ਫੌਜ ਵਿਚ ਭਰਤੀ ਹੋਣ ਦਾ ਮੌਕਾ

ਭਾਰਤੀ ਫੌਜ ਨੇ ਐਨਸੀਸੀ ਸਪੈਸ਼ਲ ਐਂਟਰੀ (NCC Special Entry) ਸਕੀਮ ਜ਼ਰੀਏ ਫੌਜ ਵਿਚ ਭਰਤੀ ਲਈ 55 ਅਸਾਮੀਆਂ ਲਈ ਅਰਜ਼ੀਆਂ ਮੰਗੀਆਂ ਹਨ। ਇਸ ਲਈ ਰਜਿਸਟਰੇਸ਼ਨ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ ਤੇ ਇਹ 15 ਜੁਲਾਈ ਤੱਕ ਜਾਰੀ ਰਹੇਗੀ। ਚਾਹਵਾਨ ਉਮੀਦਵਾਰ ਭਾਰਤੀ ਫੌਜ (Indian Army Jobs) ਦੀ ਅਧਿਕਾਰਕ ਵੈੱਬਸਾਈਟ ਜ਼ਰੀਏ ਆਨਲਾਈਨ ਅਪਲਾਈ ਕਰ ਸਕਦੇ ਹਨ।

ਹੋਰ ਪੜ੍ਹੋ: ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਅੱਜ ਦੇ ਦਿਨ ਕੀਤਾ ਸੀ ਦੇਸ਼ 'ਚ ਐਂਮਰਜੈਂਸੀ ਦਾ ਐਲਾਨ

ਵਿਦਿਅਕ ਯੋਗਤਾ

ਐਨਸੀਸੀ ‘ਸੀ’ ਸਰਟੀਫਿਕੇਟ ਧਾਰਕ ਕਿਸੇ ਵੀ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਘੱਟੋ ਘੱਟ 50% ਅੰਕਾਂ ਨਾਲ ਗ੍ਰੇਜੂਏਟ ਹੋਣਾ ਚਾਹੀਦਾ ਹੈ। ਆਖਰੀ ਵਰ੍ਹੇ ਵਾਲੇ ਵਿਦਿਆਰਥੀ ਵੀ ਅਪਲਾਈ ਕਰ ਸਕਦੇ ਹਨ।

ਉਮਰ ਸੀਮਾ

ਇਹਨਾਂ ਅਸਾਮੀਆਂ ਲਈ ਉਮਰ 1 ਜੁਲਾਈ 2021 ਤੱਕ 19 ਤੋਂ ਲੈ ਕੇ 25 ਸਾਲ ਹੋਣੀ ਚਾਹੀਦੀ ਹੈ।