ਖ਼ੁਸ਼ਖ਼ਬਰੀ! Punjab Police ਨੇ ਖੋਲ੍ਹੀਆਂ ਭਰਤੀਆਂ, ਇਸ ਦਿਨ ਹੋਵੇਗੀ ਲਿਖਤੀ ਪ੍ਰੀਖਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Punjab Government ਨੇ ਕੁੱਲ 4362 ਕਾਂਸਟੇਬਲ ਭਰਤੀਆਂ ਦਾ ਐਲ਼ਾਨ ਕੀਤਾ ਹੈ।  ਸਭ ਤੋਂ ਖ਼ਾਸ ਗੱਲ ਇਹ ਹੈ ਕਿ ਕੁੱਲ ਅਸਾਮੀਆਂ ਦਾ 33 ਪ੍ਰਤੀਸ਼ਤ ਔਰਤਾਂ ਲਈ ਹੈ।

Punjab Police Recruitment 2021

ਚੰਡੀਗੜ੍ਹ: ਜੇਕਰ ਤੁਸੀਂ ਪੰਜਾਬ ਪੁਲਿਸ (Punjab Police Recruitment) ਵਿਚ ਭਰਤੀ ਹੋਣਾ ਚਾਹੁੰਦੇ ਹੋ ਤਾਂ ਤੁਹਾਡੇ ਲਈ ਸੁਨਹਿਰੀ ਮੌਕਾ ਹੈ। ਦਰਅਸਲ ਪੰਜਾਬ ਸਰਕਾਰ (Punjab Government) ਨੇ ਕੁੱਲ 4362 ਕਾਂਸਟੇਬਲ ਭਰਤੀਆਂ ਦਾ ਐਲ਼ਾਨ ਕੀਤਾ ਹੈ।  ਸਭ ਤੋਂ ਖ਼ਾਸ ਗੱਲ ਇਹ ਹੈ ਕਿ ਕੁੱਲ ਅਸਾਮੀਆਂ ਦਾ 33 ਪ੍ਰਤੀਸ਼ਤ ਔਰਤਾਂ ਲਈ ਹੈ।

ਹੋਰ ਪੜ੍ਹੋ: ਖਾਣਾ ਪਹੁੰਚਾਉਣ ਲਈ Cycle 'ਤੇ ਜਾਂਦਾ ਸੀ Delivery Boy, ਲੋਕਾਂ ਨੇ Gift ਕੀਤੀ ਬਾਈਕ

ਇਸ ਦਿਨ ਸ਼ੁਰੂ ਹੋਵੇਗੀ ਪ੍ਰਕਿਰਿਆ

ਪੰਜਾਬ ਪੁਲਿਸ ਭਰਤੀ (Punjab Police Recruitment 2021) ਲਈ ਰਜਿਸਟ੍ਰੇਸ਼ਨ ਪ੍ਰਕਿਰਿਆ ਜੁਲਾਈ ਵਿਚ ਹੋਵੇਗੀ। ਇਸ ਭਰਤੀ ਲਈ 15 ਜੁਲਾਈ ਤੋਂ ਰਜਿਸਟ੍ਰੇਸ਼ਨ ਸ਼ੁਰੂ ਹੋਵੇਗੀ। ਭਰਤੀ ਲਈ ਪ੍ਰੀਖਿਆ (Punjab Police Exam) 25 ਤੇ 26 ਸਤੰਬਰ ਨੂੰ ਹੋਵੇਗੀ। ਭਰਤੀ ਲਈ ਅਪਲਾਈ ਕਰਨ ਵਾਲੇ ਉਮੀਦਵਾਰ ਮਾਨਤਾ ਪ੍ਰਾਪਤ ਬੋਰਡ ਤੋਂ 12ਵੀਂ ਪਾਸ ਹੋਣਾ ਜ਼ਰੂਰੀ ਹੈ।

ਹੋਰ ਪੜ੍ਹੋ: Kangana Ranaut ਨੇ ਕੀਤੀ ਦੇਸ਼ ਦਾ ਨਾਂਅ ਬਦਲਣ ਦੀ ਮੰਗ, ਕਿਹਾ India ਗੁਲਾਮੀ ਦੀ ਪਛਾਣ

ਜ਼ਰੂਰੀ ਤਰੀਕਾਂ

  • ਅਪਲਾਈ ਪ੍ਰਕਿਰਿਆ ਦੀ ਸ਼ੁਰੂਆਤ- 15 ਜੁਲਾਈ
  • ਅਪਲਾਈ ਕਰਨ ਦੀ ਆਖਰੀ ਤਰੀਕ- ਐਲਾਨ ਨਹੀਂ
  • ਪ੍ਰੀਖਿਆ ਦੀ ਤਰੀਕ- 25 ਤੇ 26 ਸਤੰਬਰ

ਹੋਰ ਪੜ੍ਹੋ: Gold Hallmarking ਨਿਯਮਾਂ ਤੋਂ ਬਾਅਦ ਘਰ ਵਿਚ ਪਏ ਸੋਨੇ ਦੇ ਗਹਿਣਿਆਂ ਦਾ ਕੀ ਹੋਵੇਗਾ?

ਮੁੱਖ ਮੰਤਰੀ ਨੇ ਸਾਂਝੀ ਕੀਤੀ ਜਾਣਕਾਰੀ

ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਕੈਪਟਨ ਅਮਰਿੰਦਰ ਸਿੰਘ (Capt.Amarinder Singh) ਨੇ ਲਿਖਿਆ, ‘ਮੈਨੂੰ ਇਹ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਜ਼ਿਲ੍ਹਾ ਕੈਡਰ ‘ਚ 2016 ਤੇ ਫੌਜ ਕੈਡਰ ‘ਚ 2346 ਕਾਂਸਟੇਬਲਾਂ ਨਾਲ ਪੰਜਾਬ ਪੁਲਿਸ (Punjab Police) ਵਿਚ ਕੁੱਲ 4362 ਕਾਂਸਟੇਬਲਾਂ ਦੀ ਭਰਤੀ ਕੀਤੀ ਜਾ ਰਹੀ ਹੈ। ਅਰਜ਼ੀ ਫਾਰਮ ਜੁਲਾਈ 2021 ਤੱਕ ਆ ਜਾਣਗੇ। 25-26 ਸਤੰਬਰ 2021 ਨੂੰ ਓਐਮਆਰ ਅਧਾਰਿਤ ਐਮਸੀਕਿਊ ਲਿਖਤੀ ਇਮਤਿਹਾਨ (Written test) ਹੋਵੇਗਾ’।

ਹੋਰ ਪੜ੍ਹੋ: ਦੇਸ਼ ਵਿਚ ਤੀਜੀ ਲਹਿਰ ਦਾ ਕਾਰਨ ਬਣ ਸਕਦਾ ਹੈ Delta Plus ਵੇਰੀਐਂਟ, ਮਾਹਰਾਂ ਦੀ ਵਧੀ ਚਿੰਤਾ

ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੇ ਸਾਰੇ ਜ਼ਿਲ੍ਹਿਆਂ ਵਿਚ ਚਾਹਵਾਨ ਉਮੀਦਵਾਰਾਂ ਲਈ ਪੁਲਿਸ ਲਾਈਨ, ਕਾਲਜ, ਸਕੂਲ ਆਦਿ ਦੇ ਸਟੇਡੀਅਮ ਤੇ ਮੈਦਾਨ ਖੁੱਲ੍ਹੇ ਰਹਿਣਗੇ। ਉਹਨਾਂ ਦੱਸਿਆ ਕਿ ਪੁਲਿਸ ਅਤੇ ਖੇਡ ਵਿਭਾਗ ਦੇ ਕੋਚ ਅਪਲਾਈ ਕਰਨ ਵਾਲੇ ਨੌਜਵਾਨਾਂ ਦਾ ਮਾਰਗ-ਦਰਸ਼ਨ ਕਰਨ ਲਈ ਮੌਜੂਦ ਰਹਿਣਗੇ।