ਪਟਿਆਲਾ 'ਚ ਕਰੰਟ ਲੱਗਣ ਨਾਲ ਮਾਂ ਤੇ ਉਸਦੀ 10 ਮਹੀਨਿਆਂ ਦੀ ਮਾਸੂਮ ਬੱਚੀ ਦੀ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

2 ਮਹੀਨਿਆਂ ਤੋਂ ਗਰਭਵਤੀ ਸੀ ਮ੍ਰਿਤਕ ਔਰਤ

photo

 

ਪਟਿਆਲਾ: ਪਟਿਆਲਾ ਤੋਂ ਇਕ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ। ਇਥੇ ਪਿੰਡ ਅਲੀਪੁਰ 'ਚ ਦੋ ਮਹੀਨਿਆਂ ਦੀ ਗਰਭਵਤੀ ਮਹਿਲਾ ਅਤੇ ਉਸਦੀ 10 ਮਹੀਨਿਆਂ ਦੀ ਮਾਸੂਮ ਬੱਚੀ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ।

 ਇਹ ਵੀ ਪੜ੍ਹੋ: ਬਰਨਾਲਾ 'ਚ ਕਰੰਟ ਲੱਗਣ ਕਾਰਨ ਔਰਤ ਦੀ ਮੌਤ 

ਜਾਣਕਾਰੀ ਮੁਤਾਬਕ ਕੱਲ੍ਹ ਸ਼ਾਮ 6:00 ਵਜੇ ਦੇ ਕਰੀਬ ਘਰ 'ਚ ਪਰਿਵਾਰ ਪੱਖਾ ਲਗਾ ਕੇ ਆਰਾਮ ਕਰ ਰਿਹਾ ਸੀ ਪਰ ਕਿਸੇ ਕਾਰਨ ਕਰਕੇ ਪੱਖੇ ਤੋਂ ਮਹਿਲਾ ਤੇ ਉਸ ਦੇ ਮਾਸੂਮ ਬੱਚੇ ਨੂੰ ਕਰੰਟ ਲੱਗ ਗਿਆ। ਜਿਸ  ਕਾਰਨ ਹੱਸਦਾ ਵੱਸਦਾ ਪਰਿਵਾਰ ਉਜੜ ਗਿਆ। ਗਰਭਵਤੀ ਮਹਿਲਾ ਦਾ ਨਾਮ ਵਿਹਵਾ ਰਾਣੀ ਉਮਰ 31 ਸਾਲ ਦੀ ਹੈ ਅਤੇ ਉਹ ਪਿਛਲੇ 2 ਮਹੀਨਿਆਂ ਤੋਂ ਗਰਭਵਤੀ ਸੀ।  ਹਾਦਸੇ ਦੀ ਜਾਣਕਾਰੀ ਮਿਲਣ ਤੋਂ  ਬਾਅਦ ਪ੍ਰਵਾਰ ਦਾ ਰੋ-ਰੋ ਬੁਰਾ ਹੈ। 

  ਇਹ ਵੀ ਪੜ੍ਹੋ: UGC ਨੇ ਕੀਤਾ ਵੱਡਾ ਬਦਲਾਅ, ਹੁਣ ਸਹਾਇਕ ਪ੍ਰੋਫੈਸਰ ਬਣਨ ਲਈ PHD ਜ਼ਰੂਰੀ ਨਹੀਂ