"ਮੈਂ ਨੀਂ ਜਾਣਾ ਪਾਪਾ ਕੋਲ,ਹੱਥ ਜੋੜ 9 ਸਾਲਾਂ ਮਾਸੂਮ ਕਰ ਰਹੀ ਬੇਨਤੀ"

ਏਜੰਸੀ

ਖ਼ਬਰਾਂ, ਪੰਜਾਬ

ਦੇਖੋ ਕਿਉਂ ਧੱਕੇ ਨਾਲ ਮਾਸੂਮ ਨੂੰ ਭੇਜਿਆ ਜਾ ਰਿਹਾ ਉਸ ਦੇ ਪਿਤਾ ਦੇ ਘਰ

Punjab Patiala Father Child

ਪਟਿਆਲਾ: ਸੋਸ਼ਲ ਮੀਡੀਆ ਤੇ ਇਕ ਵੀਡੀਓ ਵਿਚ ਬੱਚੀ ਦੇ ਰੋਣ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ ਜੋ ਕਿ ਪਟਿਆਲਾ ਦੇ ਪਿੰਡ ਜਲਾਲਪੁਰ ਦੀਆਂ ਹਨ ਜਿੱਥੇ ਕਿ ਕੋਰਟ ਦੇ ਫ਼ੈਸਲੇ ਤੋਂ ਬਾਅਦ ਇਸ ਪਰਿਵਾਰ ਅਤੇ ਮਾਸੂਮ 9 ਸਾਲਾ ਬੱਚੀ ਤੇ ਦੁੱਖਾਂ ਦਾ ਪਹਾੜ ਟੁੱਟ ਚੁੱਕਿਆ ਹੈ। ਦਰਸਅਲ ਵਿਚ ਬੱਚੀ ਦੇ ਮਾਤਾ ਪਿਤਾ ਸੁਨਾਮ ਦੇ ਰਹਿਣ ਵਾਲੇ ਹਨ।

ਮਾਂ ਦਾ ਤਲਾਕ ਹੋਣ ਤੋਂ ਬਾਅਦ ਬੱਚੀ ਪਿਤਾ ਦੇ ਹੀ ਕਿਸੇ ਰਿਸ਼ਤੇਦਾਰ ਕੋਲ ਰਹਿਣ ਲੱਗ ਗਈ ਤੇ ਬਹੁਤ ਹੀ ਛੋਟੀ ਉਮਰ ਵਿਚ ਇਹ ਬੱਚੀ ਅਪਣੇ ਮਾਤਾ-ਪਿਤਾ ਨੂੰ ਛੱਡ ਇਸ ਪਰਿਵਾਰ ਕੋਲ ਰਹਿੰਦੀ ਸੀ। ਜਿਓਂ-ਜਿਓਂ ਬੱਚੀ ਵੱਡੀ ਹੁੰਦੀ ਗਈ ਤਾਂ ਇਸ ਪਰਿਵਾਰ ਨਾਲ ਪਿਆਰ ਵੀ ਵਧਦਾ ਗਿਆ।

ਪਰ ਹੁਣ ਬੱਚੀ ਦੇ ਅਸਲੀ ਪਿਤਾ ਜੋ ਕਿ ਫੌਜ ਵਿਚ ਭਰਤੀ ਹਨ ਉਹਨਾਂ ਨੂੰ ਬੱਚੀ ਦੀ ਯਾਦ ਆਈ ਤਾਂ ਉਹਨਾਂ ਨੇ ਕੋਰਟ ਤੋਂ ਬੱਚੀ ਨੂੰ ਵਾਪਸ ਲੈਣ ਲਈ ਅਪੀਲ ਵੀ ਪਾ ਦਿੱਤੀ। ਆਖਿਰ ਪਿਤਾ ਤਾਂ ਪਿਤਾ ਹੀ ਹੁੰਦਾ ਹੈ ਇਸ ਨੂੰ ਮੰਨਦਿਆਂ ਹੋਇਆਂ ਕੋਰਟ ਨੇ ਪਿਤਾ ਦੇ ਹੱਕ ਵਿਚ ਫ਼ੈਸਲਾ ਸੁਣਾ ਦਿੱਤਾ ਤੇ ਬੱਚੀ ਨੂੰ ਹੁਣ ਪਿਤਾ ਕੋਲ ਛੱਡ ਦਿੱਤਾ ਜਾਵੇਗਾ।

ਪਰ ਬੱਚੀ ਕਿਸੇ ਵੀ ਹਾਲ ਵਿਚ ਪਰਿਵਾਰ ਨੂੰ ਛੱਡ ਕੇ ਪਿਤਾ ਕੋਲ ਜਾਣ ਲਈ ਤਿਆਰ ਨਹੀਂ ਹੈ। ਬੱਚੀ ਨੇ ਦਸਿਆ ਕਿ ਕੋਰਟ ਨੇ ਉਸ ਨੂੰ ਪੁਛਿਆ ਨਹੀਂ ਕਿ ਉਹ ਕਿੱਥੇ ਰਹਿਣਾ ਚਾਹੁੰਦੀ ਹੈ ਉਸ ਨਾਲ ਧੱਕਾ ਕੀਤਾ ਜਾ ਰਿਹਾ ਹੈ। ਉਸ ਦੇ ਅਸਲੀ ਪਿਤਾ ਨੇ ਕੋਰਟ ਵਿਚ ਇਹ ਕਹਿ ਦਿੱਤਾ ਕਿ ਬੱਚੀ ਦਾ ਬਿਆਨ ਹੈ ਕਿ ਉਹ ਉਸ ਕੋਲ ਹੀ ਰਹਿਣਾ ਚਾਹੁੰਦੀ ਹੈ।

ਪਰ ਬੱਚੀ ਨੇ ਅਪਣੇ ਅਸਲ ਪਿਤਾ ਕੋਲ ਰਹਿਣ ਤੋਂ ਮਨ੍ਹਾਂ ਕਰ ਦਿੱਤਾ ਸੀ। ਦੂਜੇ ਪਾਸੇ 9 ਸਾਲਾ ਬੱਚੀ ਦੇ ਜਲਾਲਪੁਰ ਵਿਚ ਰਹਿ ਰਹੇ ਪਰਿਵਾਰ ਦਾ ਕਹਿਣਾ ਹੈ ਕਿ ਉਹਨਾਂ ਨੇ ਇਸ ਬੱਚੀ ਨੂੰ ਅਪਣੇ ਬੱਚਿਆਂ ਤੋਂ ਵੀ ਵਧ ਕੇ ਪਿਆਰ ਦਿੱਤਾ ਹੈ ਤੇ ਉਹ ਬਿਲਕੁੱਲ ਵੀ ਨਹੀਂ ਚਾਹੁੰਦੇ ਕਿ ਬੱਚੀ ਉਹਨਾਂ ਨੂੰ ਛੱਡ ਕੇ ਅਪਣੀ ਅਸਲੀ ਪਿਤਾ ਕੋਲ ਜਾਵੇ। ਫਿਲਹਾਲ ਬੱਚੀ ਨੂੰ ਸੁਨਾਮ ਅਪਣੇ ਅਸਲੀ ਪਿਤਾ ਕੋਲ ਭੇਜ ਦਿੱਤਾ ਗਿਆ ਹੈ ਪਰ ਪਰਿਵਾਰ ਵੱਲੋਂ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕਿਸੇ ਨਾ ਕਿਸੇ ਤਰੀਕੇ ਬੱਚੀ ਨੂੰ ਵਾਪਸ ਲਿਆਂਦਾ ਜਾਵੇ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow ਕਰੋ।