50 ਫੁੱਟ ਡੂੰਘੀ ਟੈਂਕੀ 'ਚ ਡੁੱਬਣ ਕਾਰਨ RO ਆਪ੍ਰੇਟਰ ਦੀ ਮੌਤ
ਫੈਕਟਰੀ 'ਚ ਟੈਂਕੀ ਦੇ ਪਾਣੀ ਦੀ ਜਾਂਚ ਕਰਦੇ ਸਮੇਂ ਵਾਪਰਿਆ ਹਾਦਸਾ
ਲੁਧਿਆਣਾ : ਇਥੇ ਰਾਹੋ ਰੋਡ ਸਥਿਤ ਬਾਜਰਾ ਕਲੋਨੀ ਵਿਖੇ ਇਕ ਰੰਗਾਈ ਯੂਨਿਟ ਵਿਚ ਕੰਮ ਕਰਦੇ ਇਕ ਆਰ.ਓ. ਆਪਰੇਟਰ ਦੀ ਪਾਣੀ ਦੀ ਟੈਂਕੀ ਵਿਚ ਡੁੱਬਣ ਕਾਰਨ ਮੌਤ ਹੋ ਗਈ। ਉਕਤ ਨੌਜਵਾਨ ਪਿਛਲੇ 3 ਸਾਲਾਂ ਤੋਂ ਫੈਕਟਰੀ 'ਚ ਕੰਮ ਕਰਦਾ ਸੀ। ਮ੍ਰਿਤਕ ਦੀ ਪਛਾਣ ਰਜਿੰਦਰ ਕੁਮਾਰ ਵਜੋਂ ਹੋਈ ਹੈ। ਮੂਲ ਰੂਪ ਵਿਚ ਉਹ ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲ੍ਹੇ ਦਾ ਵਸਨੀਕ ਹੈ। ਮਹਾਨਗਰ ਵਿਚ ਘੁੰਮਣ ਕਲੋਨੀ ਵਿਚ ਆਪਣੇ ਚਾਚੇ ਕੋਲ ਰਹਿੰਦਾ ਸੀ।
ਇਹ ਵੀ ਪੜ੍ਹੋ: ODI World Cup 2023 : ਭਾਰਤ ਵਿਚ ਮਨੋਵਿਗਿਆਨੀ ਭੇਜਣ ਦੀ ਤਿਆਰੀ ਕਰ ਰਿਹੈ ਪਾਕਿਸਤਾਨ ਕ੍ਰਿਕਟ ਬੋਰਡ
ਰੋਜ਼ਾਨਾ ਦੀ ਤਰ੍ਹਾਂ ਉਹ ਟੈਂਕੀ ਵਿਚ ਪਾਣੀ ਚੈੱਕ ਕਰਨ ਗਿਆ ਜਿਥੇ ਪਾਣੀ ਦੀ ਜਾਂਚ ਕਰਨ ਦੌਰਾਨ ਉਹ ਅਚਾਨਕ ਕਰੀਬ 50 ਫੁੱਟ ਡੂੰਘੀ ਟੈਂਕੀ ਦੇ ਅੰਦਰ ਜਾ ਡਿੱਗਿਆ। ਸਿਰ ਭਾਰ ਡਿੱਗਣ ਕਾਰਨ ਉਹ ਅਪਣੇ ਆਪ ਨੂੰ ਸੰਭਾਲ ਨਹੀਂ ਸਕਿਆ ਅਤੇ ਪਾਣੀ ਵਿਚ ਡੁੱਬ ਗਿਆ। ਰਾਜਿੰਦਰ ਦਾ ਇਕ ਹੈਲਪਰ ਉਸ ਵਕਤ ਉਸ ਦੇ ਨਾਲ ਜੀ ਜਿਸ ਨੇ ਹਾਦਸੇ ਬਾਰੇ ਹੋਰਨਾਂ ਨੂੰ ਸੂਚਿਤ ਕੀਤਾ।
ਇਹ ਵੀ ਪੜ੍ਹੋ: ਨਿਤਿਨ ਦੇਸਾਈ ਖ਼ੁਦਕੁਸ਼ੀ ਮਾਮਲਾ : ਰਾਏਗੜ੍ਹ ਪੁਲਿਸ ਨੇ ਈ.ਸੀ.ਐਲ. ਦੇ ਐਮ.ਡੀ. ਨੂੰ ਕੀਤਾ ਤਲਬ ਕੀਤਾ
ਰਜਿੰਦਰ ਦੇ ਚਾਚੇ ਰਾਕੇਸ਼ ਅਨੁਸਾਰ ਜਾਣਕਾਰੀ ਮਿਲਣ ਮਗਰੋਂ ਉਹ ਫੈਕਟਰੀ ਪਹੁੰਚਿਆ ਜਿਥੇ ਉਨ੍ਹਾਂ ਵਲੋਂ ਟੈਂਕੀ ਖ਼ਾਲੀ ਕਰਵਾ ਕੇ ਲਾਸ਼ ਨੂੰ ਬਾਹਰ ਕੱਢਿਆ ਗਿਆ। ਰਾਕੇਸ਼ ਅਨੁਸਾਰ ਰਾਜਿੰਦਰ ਦੀ ਮੌਤ ਅਣਗਹਿਲੀ ਕਾਰਨ ਹੋਈ ਹੈ। ਥਾਣਾ ਮੇਹਰਬਾਨ ਦੀ ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਸਿਵਲ ਹਸਪਤਾਲ ਦੇ ਮੁਰਦਾ ਘਰ ਵਿਖੇ ਰਖਵਾ ਦਿੱਤਾ ਹੈ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।