ਅੰਮ੍ਰਿਤਸਰ ’ਚ ਨਿਜੀ ਬੱਸ ਨੂੰ ਹਾਦਸਾ, ਛੱਤ ਉਤੇ ਬੈਠੇ 3 ਜਣਿਆਂ ਦੀ ਮੌਤ 

ਏਜੰਸੀ

ਖ਼ਬਰਾਂ, ਪੰਜਾਬ

ਬੀ.ਆਰ.ਟੀ.ਐਸ. ਸਟੇਸ਼ਨ ਲੈਂਟਰ ਨਾਲ ਟੱਕਰ ਕਾਰਨ ਛੇ ਹੋਰ ਸ਼ਰਧਾਲੂ ਵੀ ਜ਼ਖ਼ਮੀ

Private bus accident in Amritsar, 3 people sitting on the roof die

ਅੰਮ੍ਰਿਤਸਰ : ਤਾਰਾਂ ਵਾਲਾ ਪੁਲ ਨੇੜੇ ਸਥਿਤ ਬੱਸ ਰੈਪਿਡ ਟ੍ਰਾਂਜ਼ਿਟ ਸਿਸਟਮ (ਬੀ.ਆਰ.ਟੀ.ਐੱਸ.) ਸਟੇਸ਼ਨ ਦੇ ਵਧੇ ਹੋਏ ਲੈਂਟਰ ਨਾਲ ਟਕਰਾਉਣ ਕਾਰਨ ਇਕ ਨਿਜੀ ਬੱਸ ਦੀ ਛੱਤ ਉਤੇ ਬੈਠੇ ਤਿੰਨ ਮੁਸਾਫ਼ਰਾਂ ਦੀ ਮੌਤ ਹੋ ਗਈ ਅਤੇ ਛੇ ਹੋਰ ਜ਼ਖਮੀ ਹੋ ਗਏ। ਬੱਸ ਦਾ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। 

ਸਹਾਇਕ ਪੁਲਿਸ ਕਮਿਸ਼ਨਰ ਸ਼ੀਤਲ ਸਿੰਘ ਨੇ ਦਸਿਆ ਕਿ ਜ਼ਖਮੀਆਂ ਨੂੰ ਨੇੜਲੇ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ ਅਤੇ ਬੱਸ ਨੂੰ ਜ਼ਬਤ ਕਰ ਲਿਆ ਗਿਆ ਹੈ। ਚਸ਼ਮਦੀਦ ਗਵਾਹਾਂ ਨੇ ਦਸਿਆ ਕਿ ਨਿੱਜੀ ਬੱਸ ਜਲੰਧਰ ਵਲ ਜਾ ਰਹੀ ਸੀ। ਬੱਸ ਵਿਚ ਬਹੁਤ ਜ਼ਿਆਦਾ ਭੀੜ ਸੀ ਇਸ ਲਈ ਉਨ੍ਹਾਂ ’ਚੋਂ ਕੁੱਝ ਇਸ ਦੀ ਛੱਤ ਉਤੇ ਬੈਠ ਗਏ। 

ਜਿਵੇਂ ਹੀ ਬੱਸ ਤਾਰਾਂ ਵਾਲਾ ਪੁਲ ਖੇਤਰ ਦੇ ਨੇੜੇ ਪਹੁੰਚਿਆ ਅਤੇ ਬੀ.ਆਰ.ਟੀ.ਐਸ. ਲੇਨ ਵਿਚ ਦਾਖਲ ਹੋਈ, ਡਰਾਈਵਰ ਕਥਿਤ ਤੌਰ ਉਤੇ ਭੁੱਲ ਗਿਆ ਕਿ ਕੁੱਝ ਮੁਸਾਫ਼ਰ ਛੱਤ ਉਤੇ ਬੈਠੇ ਸਨ। ਉਸ ਨੇ ਬੱਸ ਨੂੰ ਬੀ.ਆਰ.ਟੀ.ਐਸ. ਲੇਨ ਵਿਚੋਂ ਚਲਾ ਦਿਤਾ, ਜਿੱਥੇ ਲੈਂਟਰ ਦੀ ਉਚਾਈ ਬੱਸ ਦੀ ਛੱਤ ਦੀ ਉਚਾਈ ਤੋਂ ਘੱਟ ਸੀ। ਛੱਤ ਉਤੇ ਬੈਠੇ ਮੁਸਾਫ਼ਰ ਲੈਂਟਰ ਨਾਲ ਟਕਰਾ ਗਏ। ਪੁਲਿਸ ਬੱਸ ਡਰਾਈਵਰ ਦੀ ਭਾਲ ਕਰ ਰਹੀ ਹੈ। ਬੱਸ ਸ਼ਰਧਾਲੂਆਂ ਨਾਲ ਭਰੀ ਹੋਈ ਸੀ ਅਤੇ ਮਿ੍ਰਤਕ ਮੁਸਾਫ਼ਰ ਸ੍ਰੀ ਮੁਕਤਸਰ ਸਾਹਿਬ ਜਾ ਰਹੇ ਸਨ।