ਪੰਜਾਬ 'ਚ ਬਦਲਿਆ ਮੌਸਮ ਦਾ ਮਿਜਾਜ਼, ਅਗਲੇ ਦੋ ਦਿਨਾਂ ਤਕ ਹੋ ਸਕਦੀ ਹੈ ਬਾਰਿਸ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਉੱਤਰੀ-ਪੱਛਮੀ ਖੇਤਰ ਵਿਚ ਅਗਲੇ ਦੋ ਦਿਨਾਂ ਬਾਅਦ ਕਿਤੇ-ਕਿਤੇ ਬਾਰਿਸ਼ ਅਤੇ ਬੂੰਦਾ-ਬਾਂਦੀ ਦੇ ਆਸਾਰ ਹਨ। ਮੌਸਮ ਵਿਭਾਗ ਦੇ ਮੁਤਾਬਿਕ ਅਗਲੇ....

ਪੰਜਾਬ ਵਿਚ ਹੋ ਸਕਦੀ ਹੈ ਬਾਰਿਸ਼

ਚੰਡੀਗੜ੍ਹ (ਭਾਸ਼ਾ) : ਉੱਤਰੀ-ਪੱਛਮੀ ਖੇਤਰ ਵਿਚ ਅਗਲੇ ਦੋ ਦਿਨਾਂ ਬਾਅਦ ਕਿਤੇ-ਕਿਤੇ ਬਾਰਿਸ਼ ਅਤੇ ਬੂੰਦਾ-ਬਾਂਦੀ ਦੇ ਆਸਾਰ ਹਨ। ਮੌਸਮ ਵਿਭਾਗ ਦੇ ਮੁਤਾਬਿਕ ਅਗਲੇ ਦੋ ਦਿਨਾਂ ਵਿਚ ਬਾਰਿਸ਼ ਹੋਣ ਅਤੇ ਕੋਹਰੇ ਦੀ ਸੰਭਾਵਨਾ ਹੈ। ਫਿਲਹਾਲ ਮੌਸਮ ਖੁਸ਼ਕ ਬਣਿਆ ਰਹੇਗਾ। ਆਦਮਪੁਰ ਦਾ ਰਾਤ ਸਮੇਂ ਦਾ ਪਾਰਾ ਚਾਰ ਡਿਗਰੀ ਰਿਹਾ ਹੈ। ਚੰਡੀਗੜ੍ਹ, ਕਰਨਾਲ, ਪਟਿਆਲਾ, ਹਲਵਾਰਾ, ਦਾ ਪਾਰਾ ਲਗਪਗ ਅੱਠ ਡਿਗਰੀ, ਅੰਬਾਲਾ ਨੌ ਡਿਗਰੀ, ਨਾਰਨੌਲ, ਅੰਮ੍ਰਿਤਸਰ, ਲੁਧਿਆਣਾ, ਅਤੇ ਬਠਿੰਡਾ ਦਾ ਪਾਰਾ ਲਗਪਗ ਸੱਤ ਡਿਗਰੀ,

ਭਿਵਾਨੀ 10 ਡਿਗਰੀ, ਦਿੱਲੀ ਨੂੰ ਡਿਗਰੀ, ਸ਼੍ਰੀਨਗਰ ਜ਼ੀਰੋ ਤੋਂ ਘੱਟ ਡਿਗਰੀ, ਜੰਮੂ ਅੱਠ ਡਿਗਰੀ ਰਿਹਾ ਹੈ। ਹਿਮਾਚਲ ਪ੍ਰਦੇਸ਼ ਵਿਚ ਸ਼ਿਮਲਾ ਦਾ ਪਾਰਾ ਤਿੰਨ ਡਿਗਰੀ, ਮਨਾਲੀ ਜ਼ੀਰੋ ਤੋਂ ਘੱਟ ਦਸ਼ਮਲਵ ਅੱਠ ਡਿਗਰੀ, ਕਲਪਾ ਜ਼ੀਰੋ ਤੋਂ ਨੀਚੇ ਦਸ਼ਮਲਵ ਛੇ ਡਿਗਰੀ, ਸੋਲਨ ਤਿੰਨ ਡਿਗਰੀ, ਉਨਾ ਪੰਜ ਡਿਗਰੀ, ਨਾਹਨ ਸੱਤ ਡਿਗਰੀ, ਧਰਮਸ਼ਾਲਾ ਸੱਤ ਡਿਗਰੀ, ਮੰਡੀ ਚਾਰ ਡਿਗਰੀ, ਭੁੰਤਰ ਤਿੰਨ ਡਿਗਰੀ ਅਤੇ ਕਾਂਗੜਾ ਛੇ ਡਿਗਰੀ ਰਿਹਾ ਹੈ।