ਆਹ ਦੇਖੋ ਕੈਪਟਨ ਦੇ ਮੀਟਿੰਗ ਹਾਲ ਚ’ ਕੀ ਭਾਣਾ ਵਾਪਰ ਗਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸੁਰੱਖਿਆ 'ਚ ਸੰਨ੍ਹ ਲਾ ਕੇ ਨੌਜਵਾਨ ਪਹੁੰਚਿਆ ਮੁੱਖ ਮੰਤਰੀ ਕੋਲ

Captain Amrinder Singh

ਐਸ.ਏ.ਐਸ. ਨਗਰ (ਅਮਰਜੀਤ ਰਤਨ) : ਦੋ–ਦਿਨਾ 'ਪ੍ਰੋਗਰੈਸਿਵ ਪੰਜਾਬ ਇਨਵੈਸਟਰਜ਼ ਸਮਿੱਟ' (ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸਿਖ਼ਰ ਸੰਮੇਲਨ) ਅੱਜ ਮੋਹਾਲੀ 'ਚ ਸ਼ੁਰੂ ਹੋ ਗਿਆ। ਦੁਪਹਿਰੇ 2:30 ਵਜੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਪੁੱਜੇ। ਪਰ ਇਥੇ ਉਨ੍ਹਾਂ ਦੀ ਸੁਰੱਖਿਆ ਵਿਚ ਉਸ ਵੇਲੇ ਸੰਨ੍ਹ ਲੱਗਦੀ ਦਿਸੀ, ਜਦੋਂ ਕੈਪਟਨ ਅਮਰਿੰਦਰ ਸਿੰਘ ਸੰਬੋਧਨ ਕਰ ਰਹੇ ਸਨ।

ਕੈਪਟਨ ਕੋਲ ਪਹੁੰਚਣ ਵਾਲਾ ਵਿਅਕਤੀ ਅਪਣੀ ਸ਼ਿਕਾਇਤ ਲੈ ਕੇ ਆਇਆ ਸੀ ਕਿ ਮੁਹਾਲੀ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਉਸ ਦੀ ਨਹੀਂ ਸੁਣ ਰਹੀ ਹੈ। ਦਰਅਸਲ ਉਸ ਨੌਜਵਾਨ ਦੇ ਅਪਣੇ ਕੁਝ ਨਿਜੀ ਮਸਲੇ ਸਨ, ਜੋ ਉਹ ਉਨ੍ਹਾਂ ਦਾ ਹੱਲ ਚਾਹੁੰਦਾ ਸੀ। ਮੁੱਖ ਮੰਤਰੀ ਨੂੰ ਅਪਣੇ ਕੁਝ ਦਸਤਾਵੇਜ਼ ਸੌਂਪ ਕੇ ਉਹ ਨੌਜਵਾਨ ਉਥੋਂ ਚਲਾ ਗਿਆ ਪਰ ਇਸ ਨਾਲ ਮੁੱਖ ਮੰਤਰੀ ਦੀ ਸੁਰੱਖਿਆ ਨੂੰ ਲੈ ਕੇ ਕਈ ਤਰ੍ਹਾਂ ਦੇ ਸੁਆਲ ਉੱਠ ਖੜ੍ਹੇ ਹੋਏ ਹਨ।

ਮੁਹਾਲੀ ਦੇ ਐਸਐਸਪੀ ਕੁਲਦੀਪ ਸਿੰਘ ਚਾਹਲ ਅਤੇ ਡੀਸੀ ਗਿਰੀਸ਼ ਦਿਆਲ ਨੇ ਕਿਹਾ ਕਿ ਇਹ ਇਕ ਦੁਕਾਨ ਦਾ ਮਾਮਲਾ ਹੈ ਜੋ ਅਦਾਲਤ ਵਿਚ ਵਿਚਾਰ ਅਧੀਨ ਹੈ ਜਿਸ ਵਿਚ ਮਨਜੀਤ ਸਿੰਘ ਅਦਾਲਤ ਵਿਚ ਕੇਸ ਜਿੱਤ ਗਿਆ ਹੈ ਅਤੇ ਉਹ ਇਸ ਮਾਮਲੇ ਵਿਚ ਕੁਝ ਵੀ ਨਹੀਂ ਕਰ ਸਕਦੇ, ਡੀਸੀ ਗਿਰੀਸ਼ ਦਿਆਲ ਨੇ ਕਿਹਾ ਕਿ ਅਦਾਲਤ ਜੋ ਵੀ ਆਦੇਸ਼ ਦੇਵੇਗੀ ਉਸ ਅਨੁਸਾਰ ਕੰਮ ਕੀਤਾ ਜਾਵੇਗਾ । ਸੁਰੱਖਿਆ ਘੇਰਾ ਤੋੜਨ ਵਾਲੇ ਵਿਅਕਤੀ ਨੂੰ ਐਸ.ਐਸ.ਪੀ. ਅਤੇ ਡੀ.ਸੀ. ਨੇ ਪੁੱਛ-ਗਿੱਛ ਦੇ ਬਾਅਦ ਛੱਡ ਦਿਤਾ ਗਿਆ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।