ਪੰਜਾਬੀ ਫਿਲਮ ਅਭਿਨੇਤਾ ਯੋਗਰਾਜ ਸਿੰਘ ਖਿਲਾਫ ਤੁਰੰਤ FIR ਦਰਜ ਕਰਨ ਦੀ ਕੀਤੀ ਮੰਗ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਯੋਗਰਾਜ ਸਿੰਘ ਨੋੇ ਭਾਸ਼ਣ ਵਿੱਚ ਹਿੰਦੂ ਧਰਮ ਵਿਰੁੱਧ ਅਪਮਾਨਜਨਕ ਟਿੱਪਣੀਆਂ ਕਰਕੇ ਮਹੇਲ ਨੂੰ ਭੜਕਾਉਣ ਦੀ ਕੋਸ਼ਿਸ਼ ਕੀਤੀ ਹੈ।

Yograj Singh

ਲੁਧਿਆਣਾ : ਹਿੰਦੂ ਸੰਗਠਨ ਕ੍ਰਿਕਟਰ ਯੁਵਰਾਜ ਦੇ ਪਿਤਾ ਅਤੇ ਪੰਜਾਬੀ ਫਿਲਮ ਅਭਿਨੇਤਾ ਯੋਗਰਾਜ ਸਿੰਘ ਖਿਲਾਫ ਭੜਕ ਉੱਠੇ ਹਨ। ਉਨ੍ਹਾਂ ਉੱਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਦੋਸ਼ ਲਾਉਂਦਿਆਂ ਵਿਸ਼ਵ ਹਿੰਦੂ ਪ੍ਰੀਸ਼ਦ ਨੇ ਈਮੇਲ ਰਾਹੀਂ ਪੁਲਿਸ ਕਮਿਸ਼ਨਰ ਨੂੰ ਸ਼ਿਕਾਇਤ ਭੇਜੀ ਹੈ ਜਿਸ ਵਿੱਚ ਪੰਜਾਬੀ ਅਦਾਕਾਰ ਯੋਗਰਾਜ ਸਿੰਘ ਖਿਲਾਫ ਕੇਸ ਦੀ ਮੰਗ ਕੀਤੀ ਗਈ ਹੈ।