ਅੰਮ੍ਰਿਤਸਰ ਤੋਂ ਹਵਾਈ ਉਡਾਣਾ ਰੱਦ ਕਰਨ 'ਤੇ ਔਜਲਾ ਨੇ ਘੇਰੀ ਮੋਦੀ ਸਰਕਾਰ
ਅੰਮ੍ਰਿਤਸਰ ਤੋਂ ਹਵਾਈ ਉਡਾਣਾ ਰੱਦ ਕਰਨ 'ਤੇ ਔਜਲਾ ਨੇ ਮੋਦੀ ਸਰਕਾਰ ਨੂੰ ਨਿਸ਼ਾਨੇ 'ਤੇ ਲਿਆ ਹੈ। ਔਜਲਾ ਨੇ ਸਦਨ ਦੇ ਬਾਹਰ ਖੜੇ ਹੋ ਕੇ ਵਿਰੋਧ ਪ੍ਰਗਟਾਇਆ ਅਤੇ ਕਿਹਾ...
ਅੰਮ੍ਰਿਤਸਰ : ਅੰਮ੍ਰਿਤਸਰ ਤੋਂ ਹਵਾਈ ਉਡਾਣਾ ਰੱਦ ਕਰਨ 'ਤੇ ਔਜਲਾ ਨੇ ਮੋਦੀ ਸਰਕਾਰ ਨੂੰ ਨਿਸ਼ਾਨੇ 'ਤੇ ਲਿਆ ਹੈ। ਔਜਲਾ ਨੇ ਸਦਨ ਦੇ ਬਾਹਰ ਖੜੇ ਹੋ ਕੇ ਵਿਰੋਧ ਪ੍ਰਗਟਾਇਆ ਅਤੇ ਕਿਹਾ ਕਿ ਦੇਸ਼ ਦੀ ਮੋਦੀ ਸਰਕਾਰ ਨੇ ਅੰਮ੍ਰਿਤਸਰ ਤੋਂ ਚੱਲਣ ਵਾਲੀਆਂ ਦੋ ਅਹਿਮ ਉਡਾਣਾ ਰੱਦ ਕਰ ਦਿੱਤੀਆਂ ਹਨ ਜਿਹੜਾ ਨਾ ਕਿ ਬਹੁਤ ਵਧੀਆ ਚੱਲ ਰਹੀਆਂ ਸੀ। ਔਜਲਾ ਮੁਤਾਬਕ ਅੰਮ੍ਰਿਤਸਰ ਤੋਂ ਟਰੋਂਟੋ ਵਾਇਆ ਲੰਡਨ ਜਾਣ ਵਾਲੀ ਉਡਾਣ ਏ.ਆਈ.187/188 ਅਤੇ ਅੰਮ੍ਰਿਤਸਰ ਤੋਂ ਸਿੱਧੀ ਲੰਡਨ ਜਾਣ ਵਾਲੀ ਉਡਾਣ ਏ.ਆਈ.115 ਸਿਰਫ ਇਸ ਕਰਕੇ ਰੱਦ ਕਰ ਦਿੱਤੀ ਗਈ ਕਿਉਂਕਿ ਪ੍ਰਧਾਨ ਮੰਤਰੀ ਨੇ ਅਹਿਮਦਾਬਾਦ ਦੇ ਲੋਕਾਂ ਨਾਲ ਕੀਤਾ ਵਾਅਦਾ ਪੁਗਾਉਣਾ ਸੀ।
ਔਜਲਾ ਮੁਤਾਬਕ ਉਕਤ ਦੋਵੇਂ ਉਡਾਣਾ ਵਧੀਆ ਚੱਲ ਰਹੀਆਂ ਸਨ ਅਤੇ ਇਹਨਾਂ ਦੇ ਕਾਰੋਬਾਰ ਬਾਰੇ ਅੰਕੜੇ ਵੀ ਇਹੀ ਗਵਾਹੀ ਭਰਦੇ ਹਨ। ਔਜਲਾ ਮੁਤਾਬਕ ਜਦੋਂ ਦੇ ਉਹ ਐੱਮ.ਪੀ. ਬਣੇ ਨੇ ਉਹ ਇਹਨਾਂ ਉਡਾਣਾ ਦੀ ਮੰਗ ਕਰ ਰਹੇ ਹਨ ਅਤੇ ਪੰਜਾਬੀਆਂ ਦਾ ਹੱਕ ਲੈ ਕੇ ਰਹਿਣਗੇ।