ਕਰਤਾਰਪੁਰ ਲਾਂਘਾ : ਕੈਪਟਨ ਨੇ ਲਾਏ ਜ਼ਮੀਨ ਖਰੀਦਣ ਲਈ ਕੇਂਦਰ ਸਰਕਾਰ ਤੇ ਫ਼ੰਡ ਨਾ ਦੇਣ ਦੇ ਦੋਸ਼
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕਰਤਾਰਪੁਰ ਲਾਂਘੇ ਦੇ ਲਈ ਸਰਕਾਰ ਨੇ ਅਜੇ ਤੱਕ ਫੰਡ ਹੀ ਜਾਰੀ...
ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕਰਤਾਰਪੁਰ ਲਾਂਘੇ ਦੇ ਲਈ ਸਰਕਾਰ ਨੇ ਅਜੇ ਤੱਕ ਫੰਡ ਹੀ ਜਾਰੀ ਨਹੀਂ ਕੀਤਾ, ਜ਼ਮੀਨ ਕਿਸ ਤਰ੍ਹਾਂ ਖ਼ਰੀਦੀਏ। ਉਨ੍ਹਾਂ ਨੇ ਕਿਹਾ ਕਿ ਭਾਰਤ ਵਾਲੇ ਪਾਸੇ ਕਰਤਾਰਪੁਰ ਲਾਂਘੇ ਨੂੰ ਲੈ ਕੇ ਕੀਤੇ ਜਾਣ ਵਾਲੇ ਨਿਰਮਾਣ ਪ੍ਰਤੀ ਕੇਂਦਰ ਸਰਕਾਰ ਸੰਜੀਦਾ ਨਜ਼ਰ ਨਹੀਂ ਆ ਰਹੀ ਅਤੇ ਨਾ ਹੀ ਲਾਂਘੇ ਦੇ ਨਿਰਮਾਣ ਨੂੰ ਲੈ ਕੇ ਗੰਭੀਰਤਾ ਵਿਖਾਈ ਹੈ। ਉਨ੍ਹਾਂ ਨੇ ਕਿਹਾ ਕਿ ਕਰਤਾਰਪੁਰ ਲਾਂਘਾ ਹੁਣ ਸਰਕਾਰ ਦਾ ਇਕ ਆਧੁਨਿਕ ਪ੍ਰੋਜੈਕਟ ਹੈ, ਪਰ ਕੋਈ ਵੀ ਕੰਮ ਕਰਨ ਦੇ ਲਈ ਪੈਸਾ ਚਾਹੀਦਾ ਹੁੰਦਾ ਹੈ।
ਜਿਵੇਂ ਹੀ ਸਰਕਾਰ ਪੈਸਾ ਜਾਰੀ ਕਰੇਗੀ, ਅਸੀਂ ਇਸ ਪ੍ਰੋਜੈਕਟ ਨੂੰ ਪੂਰਾ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦੇਵਾਂਗੇ। ਜ਼ਿਕਰਯੋਗ ਹੈ ਕਿ ਪਾਕਿਸਤਾਨ ਵਲੋਂ ਕਰਤਾਰਪੁਰ ਲਾਂਘੇ ਨੂੰ ਲੈ ਕੇ ਸੜਕ ਦੇ ਨਿਰਮਾਣ ਦਾ ਕੰਮ ਬਹੁਤ ਤੇਜ਼ੀ ਨਾਲ ਚੱਲ ਰਿਹਾ ਹੈ ਅਤੇ ਪਾਕਿਸਤਾਨ ਨੇ ਆਉਂਦੇ ਨਵੰਬਰ ਤੱਕ ਇਹ ਕੰਮ ਪੂਰਾ ਕਰਨ ਦਾ ਵਾਅਦਾ ਵੀ ਕੀਤਾ ਹੈ ਪਰ ਭਾਰਤ ਵਲੋਂ ਇਸ ਪ੍ਰੋਜੈਕਟ ਦਾ ਉਦਘਾਟਨ ਦੋ ਦਿਨ ਪਹਿਲਾਂ ਕੀਤੇ ਜਾਣ ਦੇ ਬਾਵਜੂਦ ਵੀ ਇਸ ਪਾਸੇ ਕੋਈ ਧਿਆਨ ਜਾਂ ਵੱਡੀ ਪਹਿਲ ਕਦਮੀ ਹੁੰਦੀ ਨਜ਼ਰ ਨਹੀਂ ਆ ਰਹੀ ਹੈ।