ਖੰਨਾ ਪੁਲਿਸ ਨੇ ਫੜਿਆ ਨਾਜਾਇਜ਼ ਸ਼ਰਾਬ ਦਾ ਜ਼ਖ਼ੀਰਾ, 200 ਪੇਟੀਆਂ ਬਰਾਮਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸ਼੍ਰੀ ਧਰੁਵ ਦਹਿਆ ਆਈ.ਪੀ.ਐਸ ਸੀਨੀਅਰ ਪੁਲਿਸ ਕਪਤਾਨ, ਖੰਨਾ ਨੇ ਪ੍ਰੈਸ ਕਾਂਨਫਰੰਸ ਰਾਂਹੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਾਨਯੋਗ ਸ਼੍ਰੀ ਸੁਰੇਸ਼ ਅਰੋੜਾ ਆਈ.ਪੀ.ਐਸ...

Khanna Police

ਖੰਨਾ : ਸ਼੍ਰੀ ਧਰੁਵ ਦਹਿਆ ਆਈ.ਪੀ.ਐਸ ਸੀਨੀਅਰ ਪੁਲਿਸ ਕਪਤਾਨ, ਖੰਨਾ ਨੇ ਪ੍ਰੈਸ ਕਾਂਨਫਰੰਸ ਰਾਂਹੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਾਨਯੋਗ ਸ਼੍ਰੀ ਸੁਰੇਸ਼ ਅਰੋੜਾ ਆਈ.ਪੀ.ਐਸ ਡਾਇਰੈਕਟਰ ਜਨਰਲ ਪੁਲਿਸ ਪੰਜਾਬ, ਚੰਡੀਗੜ੍ਹ, ਸ਼੍ਰੀ ਰਣਬੀਰ ਸਿੰਘ ਖੱਟੜਾ ਆਈ.ਪੀ.ਐਸ ਡਿਪਟੀ ਇੰਸਪੈਕਟਰ ਲੁਧਿਆਣਾ, ਰੇਂਜ਼, ਲੁਧਿਆਣਾ ਜੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਨਸ਼ਿਆ ਦੀ ਤਸ਼ਕਰੀ ਅਤੇ ਮਾੜੇ ਅਨਸਰਾਂ ਨੂੰ ਕਾਬੂ ਕਰਨ ਲਈ ਵਿੱਡੀ ਗਈ ਮੁਹਿੰਮ ਦੌਰਾਨ ਖੰਨਾ ਪੁਲਿਸ ਨੂੰ ਸਫ਼ਲਤਾ ਹਾਂਸਲ ਹੋਈ।

ਜਦੋਂ ਜੇਰ ਸਰਕਰਦਗੀ ਸ਼੍ਰੀ ਰਛਪਾਲ ਸਿੰਘ ਪੀ.ਪੀ.ਐਸ ਉਪ ਪੁਲਿਸ ਕਪਤਾਨ ਪਾਇਲ, ਸ਼੍ਰੀ ਹਰਦੀਪ ਸਿੰਘ ਪੀ.ਪੀ.ਐਸ, ਉਪ ਪੁਲਿਸ ਕਪਤਾਨ ਦੇ ਸਹਾਇਕ ਥਾਣੇਦਾਰ ਹਰਦਮ ਸਿੰਘ ਥਾਣਾ ਦੋਰਾਹਾ ਸਮੇਤ ਪੁਲਿਸ ਪਾਰਟੀ ਵੱਲੋਂ ਹਾਈ-ਟੈੱਕ ਨਾਕਾਬੰਦੀ ਜੀ.ਟੀ. ਰੋਡ ਦੋਰਾਹਾ ਵਿਖੇ ਨਾਕਾਬੰਦੀ ਦੌਰਾਨ ਸ਼ੱਕੀ ਵੀਹਕਲਾਂ/ਪੁਰਸ਼ਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ ਤਾਂ ਖਾਸ ਮੁਖਬਰ ਨੇ ਇਤਲਾਹ ਦਿੱਤੀ ਕਿ ਇੱਕ ਟੈਂਪੂ ਟ੍ਰੈਵਲਰ ਨੰਬਰ ਪੀ.ਬੀ- 01ਏ-0496 ਰੰਗ ਚਿੱਟਾ ਖੰਨਾ ਸਾਈਡ ਤੋਂ ਲੁਧਿਆਣਾ ਸਾਈਡ ਨੂੰ ਆ ਰਿਹਾ ਹੈ, ਜਿਸ ਵਿੱਚ ਭਾਰੀ ਮਾਤਰਾ ਵਿਚ ਨਾਜ਼ਾਇਜ਼ ਸ਼ਰਾਬ ਲੋਡ ਹੈ।

ਜਿਸ ‘ਤੇ ਪੁਲਿਸ ਪਾਰਟੀ ਵੱਲੋਂ ਮੁਸ਼ਤੈਦੀ ਨਾਲ ਚੈਕਿੰਗ ਕਰਦੇ ਹੋਏ ਉਕਤ ਟੈਂਪੂ ਟ੍ਰੈਵਲਰ ਨੂੰ ਰੋਕਣ ਦਾ ਇਸ਼ਾਰਾ ਕੀਤਾ ਗਿਆ, ਜਿਸਦਾ ਡਰਾਇਵਰ ਪੁਲਿਸ ਪਾਰਟੀ ਨੂੰ ਦੇਖਕੇ ਟੈਂਪੂ ਟ੍ਰੈਵਲਰ ਨੂੰ ਮੌਕਾ ‘ਤੇ ਛੱਡਕੇ ਭੱਜ ਗਿਆ। ਟੈਂਪੂ ਟ੍ਰੈਵਲਰ ਨੂੰ ਚੈੱਕ ਕਰਨ ‘ਤੇ ਉਸ ਵਿੱਚੋਂ 200 ਪੇਟੀਆਂ ਨਾਜ਼ਾਇਜ਼ ਸ਼ਰਾਬ ਮਾਰਕਾ ਨੈਨਾ ਪ੍ਰੀਮੀਅਮ (ਸੇਲ ਫਾਰ ਇਨ ਚੰਡੀਗੜ੍ਹ) ਬਰਾਮਦ ਹੋਈਆਂ। ਜਿਸ ਸਬੰਧੀ ਨਾਮਲੂਮ ਟੈਂਪੂ ਟ੍ਰੈਵਲਰ ਚਾਲਕ ਵਿਰੁੱਧ ਮੁਕੱਦਮਾ ਨੰਬਰ 18 ਅ/ਧ 61/1/14 ਆਬਕਾਰੀ ਐਕਟ ਥਾਣਾ ਦੋਰਾਹਾ ਦਰਜ ਰਜਿਸਟਰ ਕੀਤਾ ਗਿਆ। ਉਹਨਾਂ ਨੇ ਕਿਹਾ ਕਿ ਦੋਸ਼ੀ ਦੀ ਭਾਲ ਜਾਰੀ ਹੈ, ਜਿਸਨੂੰ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ।