ਗੋਆ ਦੇ ਬੀਚ 'ਤੇ ਸ਼ਰਾਬ ਪੀਣ 'ਤੇ ਲੱਗੇਗਾ ਜੁਰਮਾਨਾ ਜਾਂ ਜਾਣਾ ਪੈ ਸਕਦਾ ਹੈ ਜੇਲ੍ਹ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਗੋਆ ਵਿਚ ਬੀਚ 'ਤੇ ਸ਼ਰਾਬ ਪੀਣਾ, ਖੁੱਲੇ ਵਿਚ ਖਾਣਾ ਪਕਾਉਣਾ ਅਤੇ ਕੂੜਾ ਸੁੱਟਣਾ ਹੁਣ ਮਹਿੰਗਾ ਪੈ ਸਕਦਾ ਹੈ। ਗੋਆ ਸਰਕਾਰ ਨੇ ਹੁਣ ਇਸ ਨੂੰ ਅਪਰਾਧ ਦੀ ਸ਼੍ਰੇਣੀ ਵਿਚ ....

Goa Beach

ਪਣਜੀ :- ਗੋਆ ਵਿਚ ਬੀਚ 'ਤੇ ਸ਼ਰਾਬ ਪੀਣਾ, ਖੁੱਲੇ ਵਿਚ ਖਾਣਾ ਪਕਾਉਣਾ ਅਤੇ ਕੂੜਾ ਸੁੱਟਣਾ ਹੁਣ ਮਹਿੰਗਾ ਪੈ ਸਕਦਾ ਹੈ। ਗੋਆ ਸਰਕਾਰ ਨੇ ਹੁਣ ਇਸ ਨੂੰ ਅਪਰਾਧ ਦੀ ਸ਼੍ਰੇਣੀ ਵਿਚ ਸ਼ਾਮਿਲ ਕਰ ਲਿਆ ਹੈ। ਇਸ ਤਰ੍ਹਾਂ ਦਾ ਅਪਰਾਧ ਇਕੱਲੇ ਕਰਦੇ ਫੜੇ ਜਾਣ 'ਤੇ ਦੋ ਹਜ਼ਾਰ ਅਤੇ ਗਰੁੱਪ ਵਿਚ ਕਰਨ 'ਤੇ ਦਸ ਹਜ਼ਾਰ ਰੁਪਏ ਜੁਰਮਾਨਾ ਭਰਨਾ ਪਵੇਗਾ।

ਸਰਕਾਰ ਨੇ ਗੋਆ ਟੂਰਿਸਟ ਪਲੇਸੇਸ (ਪ੍ਰੋਟੈਕਸ਼ਨ ਅਤੇ ਮੇਨਟੇਨੈਂਸ ਐਕਟ)) 2001 ਵਿਚ ਸੋਧ ਦਾ ਪ੍ਰਸਤਾਵ ਤਿਆਰ ਕਰ ਲਿਆ ਹੈ। ਇਸ ਪ੍ਰਸਤਾਵ ਨੂੰ ਅਗਲੇ ਹਫਤੇ ਹੋਣ ਵਾਲੀ ਕੈਬੀਨਟ ਦੀ ਬੈਠਕ ਵਿਚ ਰੱਖਿਆ ਜਾਵੇਗਾ।

ਪ੍ਰਸਤਾਵ ਵਿਚ ਨਿਯਮ ਨੂੰ ਤੋੜਦੇ ਹੋਏ ਫੜੇ ਜਾਣ ਵਾਲੇ ਨੇ ਜੇਕਰ ਫਾਈਨ ਨਹੀਂ ਦਿਤਾ ਤਾਂ ਉਸ ਨੂੰ ਤਿੰਨ ਮਹੀਨੇ ਦੀ ਜੇਲ੍ਹ ਦਾ ਪ੍ਰਾਵਧਾਨ ਵੀ ਰੱਖਿਆ ਗਿਆ ਹੈ। ਰਾਜ ਦੇ ਸੈਰ ਸਪਾਟਾ ਮੰਤਰੀ ਮਨੋਹਰ ਅਜਗਾਂਵਕਰ ਨੇ ਦੱਸਿਆ ਕਿ ਮੰਗਲਵਾਰ ਤੋਂ ਤਿੰਨ ਦਿਨਾਂ ਵਿਧਾਨ ਸਭਾ ਸਤਰ ਸ਼ੁਰੂ ਹੋ ਰਿਹਾ ਹੈ। ਇਸ ਵਿਚ ਸੈਲਾਨੀ ਪਲੇਸੇਸ ਪ੍ਰੋਟੈਕਸ਼ਨ ਐਂਡ ਮੇਨਟੇਨੈਂਸ ਐਕਟ -2001 ਦੇ ਸੋਧ ਦਾ ਪ੍ਰਸਤਾਵ ਰੱਖਿਆ ਜਾਵੇਗਾ। ਮੰਤਰੀ ਨੇ ਕਿਹਾ ਕਿ ਕੁੱਝ ਲੋਕ ਅਪਣੇ ਨਾਲ ਸ਼ਰਾਬ ਲੈ ਕੇ ਆਉਂਦੇ ਹਨ। ਬੀਚ 'ਤੇ ਬੈਠ ਕੇ ਉਹ ਸ਼ਰਾਬ ਪੀਂਦੇ ਹਨ ਅਤੇ ਖਾਲੀ ਬੋਤਲਾਂ ਬੀਚ ਦੇ ਕੰਡੇ ਰੇਤ ਵਿਚ ਦਬਾ ਦਿੰਦੇ ਹਨ।

ਬੀਚ ਦੀ ਰੇਤ 'ਤੇ ਕਈ ਸੈਲਾਨੀ ਨੰਗੇ ਪੈਰ ਘੁੰਮਦੇ ਹਨ। ਕਈ ਵਾਰ ਬੋਤਲਾਂ ਦੇ ਕੱਚ ਸੈਲਾਨੀਆਂ ਨੂੰ ਜ਼ਖ਼ਮੀ ਕਰ ਦਿੰਦੇ ਹਨ। ਉਥੇ ਹੀ ਸ਼ਰਾਬ ਪੀਣ ਤੋਂ ਬਾਅਦ ਨਸ਼ੇ ਵਿਚ ਲੋਕ ਸਮੁੰਦਰ ਵਿਚ ਜਾਂਦੇ ਹੈ, ਜਿਸ ਦੇ ਨਾਲ ਹਾਦਸੇ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ। ਸੈਰ ਸਪਾਟਾ ਵਿਭਾਗ ਚਾਹੁੰਦਾ ਹੈ ਕਿ ਗੋਆ ਦੇ ਸਾਰੇ ਬੀਚ ਸਾਫ਼ - ਸੁਥਰੇ ਅਤੇ ਖੂਬਸੂਰਤ ਨਜ਼ਰ ਆਉਣ, ਇਸ ਲਈ ਹੁਣ ਇਸ ਕਨੂੰਨ ਨੂੰ ਸਖਤੀ ਨਾਲ ਲਾਗੂ ਕੀਤਾ ਜਾਵੇਗਾ। ਮੰਤਰੀ ਨੇ ਦੱਸਿਆ ਕਿ ਖੁੱਲੇ ਵਿਚ ਖਾਣਾ ਪਕਾਉਣ ਵਾਲਿਆਂ 'ਤੇ ਵੀ ਰੋਕ ਹੋਵੇਗੀ। ਇਸ ਰੋਕ ਵਿਚ ਝੋਪੜੀ ਵਿਚ ਰਹਿਣ ਵਾਲੇ ਲੋਕ ਵੀ ਸ਼ਾਮਿਲ ਹਨ।

ਕਈ ਲੋਕ ਝੋਪੜੀਆਂ ਵਿਚ ਰਹਿਣ ਵਾਲਿਆਂ ਤੋਂ ਸ਼ਰਾਬ ਖਰੀਦਦੇ ਹਨ ਅਤੇ ਇਹ ਸ਼ਰਾਬ ਲੈ ਕੇ ਕਿਤੇ ਹੋਰ ਜਾ ਕੇ ਪੀਂਦੇ ਹਨ। ਝੋਪੜੀ ਵਿਚ ਰਹਿਣ ਵਾਲੇ ਲੋਕਾਂ ਨੂੰ ਵੀ ਨਿਰਦੇਸ਼ਤ ਕੀਤਾ ਜਾਵੇਗਾ ਕਿ ਉਹ ਗਾਹਕਾਂ ਨੂੰ ਜਨਤਕ ਰੂਪ ਨਾਲ ਸ਼ਰਾਬ ਦੀਆਂ ਬੋਤਲਾਂ ਜਾਂ ਡਿੱਬੇ ਲੈ ਜਾਣ ਦੀ ਆਗਿਆ ਨਹੀਂ ਦੇਣਗੇ। ਸਮੁੰਦਰ ਤਟਾਂ ਦੇ ਕੋਲ ਸਥਿਤ ਕੁੱਝ ਸ਼ਰਾਬ ਦੀਆਂ ਦੁਕਾਨਾਂ ਵੀ ਸੈਲਾਨੀਆਂ ਨੂੰ ਸ਼ਰਾਬ ਵੇਚਦੀਆਂ ਹਨ, ਜੋ ਬਾਅਦ ਵਿਚ ਸੜਕ ਦੇ ਕੰਡੇ ਖੜੇ ਹੋ ਕੇ ਸ਼ਰਾਬ ਪੀਂਦੇ ਹਨ ਜਾਂ ਸਮੁੰਦਰ ਤਟ 'ਤੇ ਲੈ ਜਾਂਦੇ ਹਨ।