ਜੇ ਚਲਾਈ ਸ਼ਰਾਬ ਪੀ ਕੇ ਗੱਡੀ, ਤਾਂ ਫੜੇ ਜਾਵੋਗੇ, ਜਾਣੋਂ

ਏਜੰਸੀ

ਖ਼ਬਰਾਂ, ਰਾਸ਼ਟਰੀ

ਹਰ ਕਿਸੇ ਵਿਚ ਕੋਈ ਨਾ ਕੋਈ ਤਾਂ ਹੁਨਰ ਜਰੂਰ ਹੁੰਦਾ...

Driving

ਨਵੀਂ ਦਿੱਲੀ : ਹਰ ਕਿਸੇ ਵਿਚ ਕੋਈ ਨਾ ਕੋਈ ਤਾਂ ਹੁਨਰ ਜਰੂਰ ਹੁੰਦਾ ਹੈ। ਪਰ ਜੇ ਉਹ ਅਪਣੇ ਹੁਨਰ ਨੂੰ ਪਹਿਚਾਣੇ। ਅਪਣਾ ਹੁਨਰ ਬਾਹਕ ਕੱਢਣ ਲਈ ਜਜ਼ਬੇ ਦੀ ਲੋੜ ਪੈਂਦੀ ਹੈ ਜੋ ਕਿ ਇਕ ਮੁੰਡੇ ਨੇ ਅਪਣਾ ਹੁਨਰ ਬਾਹਰ ਕੱਢਿਆ ਹੈ। ਇਸ ਹੁਨਰ ਨੂੰ ਹੈਦਰਾਬਾਦ ਦੇ ਸਾਈਂ ਨੇ ਸਾਬਿਤ ਕੀਤਾ ਹੈ।

ਸਿਰਫ 10ਵੀਂ ਤੱਕ ਪੜ੍ਹੇ ਤੇਜਾ ਨੇ ਇਕ ਅਜਿਹੀ ਡਿਵਾਈਸ ਤਿਆਰ ਕੀਤੀ ਹੈ। ਜੋ ਭਵਿੱਖ ਵਿਚ ਕ੍ਰਾਂਤੀਕਾਰੀ ਸਾਬਿਤ ਹੋ ਸਕਦੀ ਹੈ। ਇਸ ਡਿਵਾਈਸ ਦੀ ਖਾਸੀਅਤ ਇਹ ਹੈ ਕਿ ਜੇਕਰ ਤੁਸੀਂ ਗੱਡੀ ਚਲਾਉਣਾ ਚਾਹੁੰਦੇ ਹੋ ਅਤੇ ਤੁਸੀਂ ਸ਼ਰਾਬ ਪੀਤੀ ਹੋਈ ਹੈ ਤਾਂ ਉਹ ਤੁਹਾਡੀ ਗੱਡੀ ਨੂੰ ਸਟਾਰਟ ਹੀ ਨਹੀਂ ਹੋਣ ਦੇਵੇਗੀ। ਸ਼ਰਾਬ ਪੀ ਕੇ ਗੱਡੀ ਚਲਾਉਣ ਕਾਰਨ ਹੋਣ ਵਾਲੇ ਸੜਕ ਹਾਦਸਿਆਂ ਵਿਚ ਕਮੀ ਆ ਸਕੇਗੀ।

ਜੇਕਰ ਡਰਾਈਵਰ ਨੇ 30 ਫੀਸਦੀ ਤੋਂ ਜਿਆਦਾ ਸ਼ਰਾਬ ਪੀਤੀ ਹੋਈ ਹੈ ਅਤੇ ਗੱਡੀ ਵਿਚ ਸਾਈਂ ਤੇਜਾ ਵਲੋਂ ਤਿਆਰ ਇਹ ਡਿਵਾਈਸ ਲੱਗੀ ਤਾਂ ਗੱਡੀ ਸਟਾਰਟ ਹੀ ਨਹੀਂ ਹੋਵੇਗੀ। ਇਸ ਡਿਵਾਈਸ ਨੂੰ ਬਣਾਉਣ ਲਈ ਸਿਰਫ 15 ਦਿਨ ਲੱਗੇ ਹਨ ਅਤੇ ਇਸ ਡਿਵਾਈਸ ਉਤੇ ਸਿਰਫ 2500 ਰੁਪਏ ਖਰਚ ਹੋਏ ਹਨ। ਇਹ ਡਿਵਾਈਸ ਦੇਵੇਗੀ ਬਹੁਤ ਜਿਆਦਾ ਫਾਇਦਾ।