ਲੋਕ ਸਭਾ ਚੋਣਾਂ ਅਕਾਲੀ-ਕਾਂਗਰਸ ਲਈ ਸਿਆਸੀ ਹੋਂਦ ਦਾ ਸਵਾਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਚੰਡੀਗੜ੍ਹ : ਇਸ ਵਾਰ ਲੋਕ ਸਭਾ ਚੋਣਾਂ ਕਾਂਗਰਸ ਅਤੇ ਅਕਾਲੀ-ਭਾਜਪਾ ਗਠਜੋੜ ਦੇ ਮੁਖੀਆਂ ਲਈ ਸਿਆਸੀ ਹੋਂਦ ਦਾ ਸਵਾਲ ਬਣ ਗਈਆਂ ਹਨ। ਇਸੇ ਲਈ ਬੇਸ਼ੱਕ ਚੋਣਾਂ...

Congress and Shiromani Akali Dal

ਚੰਡੀਗੜ੍ਹ : ਇਸ ਵਾਰ ਲੋਕ ਸਭਾ ਚੋਣਾਂ ਕਾਂਗਰਸ ਅਤੇ ਅਕਾਲੀ-ਭਾਜਪਾ ਗਠਜੋੜ ਦੇ ਮੁਖੀਆਂ ਲਈ ਸਿਆਸੀ ਹੋਂਦ ਦਾ ਸਵਾਲ ਬਣ ਗਈਆਂ ਹਨ। ਇਸੇ ਲਈ ਬੇਸ਼ੱਕ ਚੋਣਾਂ ਦੇ ਐਲਾਨ ਵਿਚ 5-7 ਦਿਨ ਦਾ ਸਮਾਂ ਰਹਿ ਗਿਆ ਹੈ ਪ੍ਰੰਤੂ ਦੋਹਾਂ ਹੀ ਪਾਰਟੀਆਂ ਨੇ ਕਿਸੀ ਵੀ ਹਲਕੇ ਤੋਂ ਅਪਣਾ ਉਮੀਦਵਾਰ ਨਹੀਂ ਐਲਾਨਿਆ। ਸ਼੍ਰੋਮਣੀ ਅਕਾਲੀ ਦਲ ਦੇ ਹਲਕਿਆਂ ਤੋਂ ਮਿਲੀ ਸੂਚਨਾ ਅਨੁਸਾਰ ਸੁਖਬੀਰ ਸਿੰਘ ਬਾਦਲ ਵਲੋਂ ਵੱਖ-ਵੱਖ ਕੰਪਨੀਆਂ ਰਾਹੀਂ ਪਿਛਲੇ ਦੋ ਮਹੀਨਿਆਂ ਤੋਂ ਹਰ ਦਸ ਪੰਦਰਾਂ ਦਿਨਾਂ ਬਾਅਦ ਸਰਵੇਖਣ ਕਰਵਾਏ ਜਾ ਰਹੇ ਹਨ। ਕਿਸੀ ਹਲਕੇ ਵਿਚ ਅਕਾਲੀ ਦਲ ਅੱਗੇ ਅਤੇ ਕਿਸੀ ਵਿਚ ਕਾਂਗਰਸ ਦਾ ਹੱਥ ਉਪਰ ਦਸਿਆ ਜਾ ਰਿਹਾ ਹੈ।

ਸਰਵੇਖਣਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਹੀ ਦੋਹਾਂ ਮੁੱਖ ਪਾਰਟੀਆਂ ਕਾਂਗਰਸ ਅਤੇ ਅਕਾਲੀ ਭਾਜਪਾ ਨੇ ਕਿਸੀ ਵੀ ਹਲਕੇ ਲਈ ਅਪਣੇ ਉਮੀਦਵਾਰ ਦਾ ਐਲਾਨ ਨਹੀਂ ਕੀਤਾ। ਦੋਹਾਂ ਪਾਰਟੀਆਂ ਇਹ ਵੇਖ ਰਹੀਆਂ ਹਨ ਕਿ ਦੂਜੀ ਧਿਰ ਵਲੋਂ ਸਬੰਧਤ ਹਲਕੇ ਵਿਚ ਕਿਹੜਾ ਉਮੀਦਵਾਰ ਉਤਾਰਿਆ ਜਾਂਦਾ ਹੈ। ਇਕ ਦੂਜੇ ਦੇ ਉਮੀਦਵਾਰ ਨੂੰ ਵੇਖ ਕੇ ਹੀ ਦੋਹਾਂ ਪਾਰਟੀਆਂ ਅਪਣੇ ਉਮੀਦਵਾਰ ਉਤਾਰਨਾ ਚਾਹੁੰਦੀਆਂ ਹਨ। ਮਿਲੀ ਜਾਣਕਾਰੀ ਅਨੁਸਾਰ ਦੋਹਾਂ ਹੀ ਪਾਰਟੀਆਂ ਚੋਣਾਂ ਦਾ ਐਲਾਨ ਤੋਂ ਬਾਅਦ ਵੀ ਅੰਤਮ ਸਮੇਂ ਤਕ ਅਪਣੇ ਉਮੀਦਵਾਰਾਂ ਦਾ ਨਾਮ ਜਨਤਕ ਕਰਨ ਦੇ ਰੌਂਅ ਵਿਚ ਨਹੀਂ ਹਨ। ਅੰਤਮ ਸਮੇਂ ਤਕ ਦੋਹਾਂ ਪਾਰਟੀਆਂ ਅੰਦਰਖਾਤੇ ਤਹਿ ਕੀਤੇ ਉਮੀਦਵਾਰਾਂ 'ਚ ਤਬਦੀਲੀ ਵੀ ਕਰ ਸਕਦੀਆਂ। ਜੇਕਰ ਉਨ੍ਹਾਂ ਨੂੰ ਲੱਗੇ ਕਿ ਦੂਜੀ ਧਿਰ ਦਾ ਉਮੀਦਵਾਰ ਜ਼ਿਆਦਾ ਤਕੜਾ ਹੈ।